ਕਸ਼ਮੀਰ ਦਾ ਡੋਡਾ ਜ਼ਿਲਾ 'ਅੱਤਵਾਦ ਮੁਕਤ', ਹਿਜਬੁੱਲ ਕਮਾਂਡਰ ਮਸੂਦ ਢੇਰ

06/29/2020 2:10:35 PM

ਸ਼੍ਰੀਨਗਰ (ਭਾਸ਼ਾ)— ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲੇ ਵਿਚ ਸੁਰੱਖਿਆ ਦਸਤਿਆਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ 'ਚ ਹਿਜਬੁੱਲ ਮੁਜਾਹਿਦੀਨ ਦੇ ਇਕ ਅੱਤਵਾਦੀ ਦੇ ਮਾਰੇ ਜਾਣ ਤੋਂ ਬਾਅਦ ਡੋਡਾ ਜ਼ਿਲਾ 'ਅੱਤਵਾਦ ਮੁਕਤ' ਹੋ ਗਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਬੁਲਾਰੇ ਨੇ ਕਿਹਾ ਕਿ ਅੱਜ ਅਨੰਤਨਾਗ ਦੇ ਖੁੱਲ ਚੋਹਾਰ ਇਲਾਕੇ ਵਿਚ ਪੁਲਸ ਅਤੇ ਸਥਾਨਕ ਸੀ. ਆਰ. ਪੀ. ਐੱਫ. ਨਾਲ ਮਿਲ ਕੇ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀਆਂ ਅਤੇ ਹਿਜਬੁੱਲ ਮੁਜਾਹਿਦੀਨ ਦੇ ਕਮਾਂਡਰ ਮਸੂਦ ਨੂੰ ਢੇਰ ਕਰ ਦਿੱਤਾ। 

ਡੋਡਾ ਜ਼ਿਲਾ ਹੁਣ ਪੂਰੀ ਤਰ੍ਹਾਂ ਅੱਤਵਾਦ ਮੁਕਤ ਖੇਤਰ ਬਣ ਗਿਆ ਹੈ, ਕਿਉਂਕਿ ਸਮੂਦ ਉੱਥੇ ਸਰਗਰਮ ਆਖਰੀ ਅੱਤਵਾਦੀ ਸੀ। ਬੁਲਾਰੇ ਨੇ ਕਿਹਾ ਕਿ ਡੋਡਾ ਦਾ ਰਹਿਣ ਵਾਲਾ ਮਸੂਦ ਜ਼ਿਲੇ ਵਿਚ ਬਲਾਤਕਾਰ ਦੇ ਇਕ ਮਾਮਲੇ ਵਿਚ ਦੋਸ਼ੀ ਸੀ ਅਤੇ ਉਦੋਂ ਤੋਂ ਫਰਾਰ ਸੀ। ਉਨ੍ਹਾਂ ਨੇ ਕਿਹਾ ਕਿ ਬਾਅਦ 'ਚ ਉਹ ਹਿਜਬੁੱਲ ਮੁਜਾਹਿਦੀਨ ਵਿਚ ਸ਼ਾਮਲ ਹੋ ਗਿਆ ਅਤੇ ਕਸ਼ਮੀਰ ਤੋਂ ਅੱਤਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲੱਗਾ। 

ਦੱਸ ਦੇਈਏ ਕਿ ਜੰਮੂ-ਕਸ਼ਮੀਰ ਵਿਚ ਅੱਤਵਾਦੀ ਗਤੀਵਿਧੀਆਂ ਨੂੰ ਖਤਮ ਕਰਨ ਲਈ ਆਪਰੇਸ਼ਨ ਆਲਆਊਟ ਵਿਚ ਜੁਟੀ ਫ਼ੌਜ, ਸੀ. ਆਰ. ਪੀ. ਐੱਫ. ਅਤੇ ਪੁਲਸ ਦੀ ਸਾਂਝੀ ਟੀਮ ਨੇ ਇਕ ਤੋਂ ਬਾਅਦ ਇਕ ਵੱਡੀ ਸਫਲਤਾ ਹਾਸਲ ਹੁੰਦੀ ਜਾ ਰਹੀ ਹੈ। ਸੁਰੱਖਿਆ ਦਸਤਿਆਂ ਨੇ ਅੱਤਵਾਦੀਆਂ ਦੇ ਟਿਕਾਣਿਆਂ ਦਾ ਪਤਾ ਲਾ ਕੇ ਲੱਭ-ਲੱਭ ਕੇ ਉਨ੍ਹਾਂ ਨੂੰ ਮਾਰ ਰਹੀ ਹੈ। ਸੁਰੱਖਿਆ ਦਸਤਿਆਂ ਨੇ ਤ੍ਰਾਲ ਤੋਂ ਬਾਅਦ ਹੁਣ ਡੋਡਾ ਜ਼ਿਲੇ ਤੋਂ ਹਿਜਬੁੱਲ ਅੱਤਵਾਦੀਆਂ ਦਾ ਸਫਾਇਆ ਕਰ ਦਿੱਤਾ ਹੈ।


Tanu

Content Editor

Related News