ਜੰਮੂ ਕਸ਼ਮੀਰ : LOC ਕੋਲ 8.6 ਕਿਲੋਮੀਟਰ ਨਵੀਂ ਸੜਕ ਦਾ ਨਿਰਮਾਣ, ਸਥਾਨਕ ਲੋਕਾਂ ਨੂੰ ਮਿਲੇਗਾ ਵੱਡਾ ਫ਼ਾਇਦਾ
Monday, Sep 04, 2023 - 11:19 AM (IST)
ਰਾਜੌਰੀ (ਏਜੰਸੀ)- ਸਰਹੱਦੀ ਸੜਕ ਸੰਗਠਨ (ਬੀ.ਆਰ.ਓ.) ਨੇ ਥਾਂਡਿਕਾਸੀ ਤੋਂ ਪੂਰਨਾ ਪਿੰਡ ਤੱਕ 8.6 ਕਿਲੋਮੀਟਰ ਲੰਬੀ ਇਕ ਨਵੀਂ ਸੜਕ ਦਾ ਨਿਰਮਾਣ ਕੀਤਾ ਹੈ, ਜੋ ਕੰਟਰੋਲ ਰੇਖਾ (ਐੱਲ.ਓ.ਸੀ.) ਦੇ ਕਰੀਬ ਹੈ। ਨੇੜੇ-ਤੇੜੇ ਦੇ ਖੇਤਰ 'ਚ ਥੰਡਿਕਾਸੀ, ਲੇਹਰਾਨ, ਦਾਦੋਨੀ, ਨੱਲਾਹ ਅਤੇ ਪੁਖਰਨੀ ਵਰਗੇ ਪਿੰਡਾਂ 'ਚ ਆਦਿਵਾਸੀ ਲੋਕ ਰਹਿੰਦੇ ਹਨ। ਬੀ.ਆਰ.ਓ. ਅਨੁਸਾਰ, ਨਵੀਂ ਸੜਕ ਦੇ ਨਿਰਮਾਣ ਨਾਲ ਮੈਡੀਕਲ ਸਹੂਲਤਾਂ ਆਸਾਨੀ ਨਾਲ ਉਪਲੱਬਧ ਹੋ ਗਈਆਂ ਹਨ ਅਤੇ ਐਂਬੂਲੈਂਸ ਸਮੇਂ 'ਤੇ ਹਸਪਤਾਲਾਂ ਤੱਕ ਪਹੁੰਚ ਰਹੀ ਹੈ। ਨੌਸ਼ਹਿਰਾ ਅਤੇ ਰਾਜੌਰੀ 'ਚ ਸਕੂਲ ਅਤੇ ਕਾਲਜ ਦੇ ਵਿਦਿਆਰਥੀ ਆਸਾਨੀ ਨਾਲ ਸਕੂਲ ਪਹੁੰਚ ਰਹੇ ਹਨ। ਸਰਹੱਦੀ ਇਲਾਕਿਆਂ 'ਚ ਸੜਕਾਂ ਦੇ ਨਿਰਮਾਣ ਤੋਂ ਬਾਅਦ ਲੋਕਾਂ ਨੇ ਸੜਕਾਂ ਦੇ ਕਿਨਾਰੇ ਛੋਟੀਆਂ-ਛੋਟੀਆਂ ਵਪਾਰਕ ਦੁਕਾਨਾਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਬੀ.ਆਰ.ਓ. ਦੇ ਅਧੀਨ ਨੇੜੇ-ਤੇੜੇ ਦੇ ਪਿੰਡਾਂ 'ਚ ਸਭ ਤੋਂ ਵੱਧ ਗਿਣਤੀ 'ਚ ਉਨ੍ਹਾਂ ਮਜ਼ਦੂਰਾਂ ਨੂੰ ਨੌਕਰੀ ਮਿਲ ਰਹੀ ਹੈ, ਜੋ ਪਹਿਲੇ ਨੌਕਰੀ ਦੀ ਭਾਲ 'ਚ ਸਨ।
ਸਰਹੱਦੀ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੇ ਘਾਟੀ 'ਚ ਵਿਕਾਸ ਕੰਮਾਂ ਲਈ ਭਾਰਤ ਸਰਕਾਰ ਅਤੇ ਬੀ.ਆਰ.ਓ. ਦਾ ਧੰਨਵਾਦ ਕੀਤਾ ਹੈ। ਬੀ.ਆਰ.ਓ. ਸੈਕਟਰ ਇੰਚਾਰਜ ਇੰਜੀਨੀਅਰ ਤੇਜ ਸਿੰਘ ਨੇ ਕਿਹਾ,''ਜਦੋਂ ਇਹ ਸੜਕ ਨਹੀਂ ਸੀ ਤਾਂ ਲੋਕਾਂ ਨੂੰ 8 ਤੋਂ 10 ਕਿਲੋਮੀਟਰ ਪੈਦਲ ਤੁਰਨਾ ਪੈਂਦਾ ਸੀ ਅਤੇ ਡਾਕਟਰਾਂ ਨੂੰ ਜਾਨਵਰਾਂ ਦਾ ਇਲਾਜ ਕਰਨ ਲਈ ਪਿੰਡਾਂ ਤੱਕ ਪਹੁੰਚਣ 'ਚ ਕਾਫ਼ੀ ਪਰੇਸ਼ਾਨੀ ਚੁੱਕਣੀ ਪੈਂਦੀ ਸੀ ਪਰ ਸੜਕ ਬਣਨ ਤੋਂ ਬਾਅਦ ਸੜਕ ਮਾਰਗ ਤੋਂ ਡਾਕਟਰਾਂ ਲਈ ਉਨ੍ਹਾਂ ਤੱਕ ਪਹੁੰਚਣਾ ਬਹੁਤ ਸੌਖਾ ਹੋ ਗਿਆ ਹੈ। ਸਥਾਨਕ ਲੋਕਾਂ ਨੇ ਸਾਡਾ ਕਾਫ਼ੀ ਸਹਿਯੋਗ ਕੀਤਾ ਹੈ। ਇਹ ਆਰਮੀ ਰੋਡ ਹੈ ਪਰ ਇਸ ਦਾ ਫ਼ਾਇਦਾ ਸਥਾਨਕ ਲੋਕਾਂ ਨੂੰ ਵੀ ਮਿਲ ਰਿਹਾ ਹੈ।'' ਇਸ ਲਈ ਅਸੀਂ ਸਰਕਾਰ ਅਤੇ ਬੀ.ਆਰ.ਓ. ਦਾ ਧੰਨਵਾਦ ਕਰਦੇ ਹਾਂ, ਹੁਣ ਅਸੀਂ ਆਪਣਾ ਕੰਮ ਕਰ ਸਕਦੇ ਹਾਂ।'' ਇਸ ਸਰਕਾਰ 'ਚ ਸਾਨੂ ਕਈ ਲਾਭ ਦਿੱਤੇ ਗਏ ਹਨ। ਇਹ ਸਰਹੱਦੀ ਖੇਤਰ ਹੈ। ਇਕ ਸਥਾਨਕ ਵਾਸੀ ਮੁਸ਼ਤਾਕ ਅਹਿਮਦ ਨੇ ਕਿਹਾ,''ਇਹ ਸੜਕ ਸਾਡੇ ਬੱਚਿਆਂ ਅਤੇ ਸਾਡੇ ਸਾਰਿਆਂ ਲਈ ਬਹੁਤ ਫ਼ਾਇਦੇਮੰਦ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8