ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ: ਭਾਜਪਾ ਨੇ ਉਮੀਦਵਾਰਾਂ ਦੀ 6ਵੀਂ ਸੂਚੀ ਕੀਤੀ ਜਾਰੀ

Sunday, Sep 08, 2024 - 04:54 PM (IST)

ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ: ਭਾਜਪਾ ਨੇ ਉਮੀਦਵਾਰਾਂ ਦੀ 6ਵੀਂ ਸੂਚੀ ਕੀਤੀ ਜਾਰੀ

ਨਵੀਂ ਦਿੱਲੀ- ਭਾਜਪਾ ਨੇ ਐਤਵਾਰ ਨੂੰ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ 6ਵੀਂ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ ਅਰੁਣ ਸਿੰਘ ਵੱਲੋਂ ਜਾਰੀ ਪਾਰਟੀ ਦੀ 6ਵੀਂ ਸੂਚੀ ਵਿਚ 10 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ। ਪਾਰਟੀ ਨੇ ਊਧਮਪੁਰ ਪੂਰਬੀ ਤੋਂ ਆਰ. ਐੱਸ. ਪਠਾਨੀਆ ਨੂੰ ਟਿਕਟ ਦਿੱਤੀ ਗਈ ਹੈ।

ਭਾਜਪਾ ਦੀ ਇਸ ਸੂਚੀ ਵਿਚ 5 ਮੁਸਲਿਮ ਉਮੀਦਵਾਰ ਹਨ। ਪਾਰਟੀ ਨੇ ਕਰਨਾਹ ਤੋਂ ਇਦਰੀਸ ਕਰਨਾਹੀ, ਹੰਦਵਾੜਾ ਤੋਂ ਗੁਲਾਮ ਮੁਹੰਮਦ ਮੀਰ, ਸੋਨਾਵਰੀ ਤੋਂ ਅਬਦੁਲ ਰਸ਼ੀਦ ਖਾਨ, ਬਾਂਦੀਪੋਰਾ ਤੋਂ ਨਸੀਰ ਅਹਿਮਦ ਲੋਨ ਅਤੇ ਗੁਰੇਜ਼ ਤੋਂ ਫਕੀਰ ਮੁਹੰਮਦ ਖਾਨ ਨੂੰ ਉਮੀਦਵਾਰ ਬਣਾਇਆ ਹੈ।

ਜੰਮੂ-ਕਸ਼ਮੀਰ ਲਈ ਭਾਜਪਾ ਉਮੀਦਵਾਰਾਂ ਦੀ ਸੂਚੀ ਇਸ ਪ੍ਰਕਾਰ ਹੈ-
ਕਰਨਾਹ---------------ਇਦਰੀਸ ਕਰਨਾਹ
ਹੰਦਵਾੜਾ ------------- ਗੁਲਾਮ ਮੁਹੰਮਦ ਮੀਰ
ਸੋਨਾਵਰੀ ---------- ਅਬਦੁਲ ਰਸ਼ੀਦ ਖਾਨ
ਬਾਂਦੀਪੋਰਾ ----------ਨਾਸਿਰ ਅਹਿਮਦ ਲੋਨ
ਗੁਰੇਜ਼ (SC)----ਫਕੀਰ ਮੁਹੰਮਦ ਖਾਨ
ਊਧਮਪੁਰ ਪੂਰਬੀ------ਆਰ. ਆਰ. ਪਠਾਨੀਆ
ਕਠੂਆ ---------- ਡਾ. ਭਾਰਤ ਭੂਸ਼ਣ
ਬਿਸ਼ਨਾ (SC)----ਰਾਜੀਵ ਭਗਤ
ਬਾਹੂ------------ਵਿਕਰਮ ਰੰਧਾਵਾ
ਮਢ (SC)-------ਸੁਰਿੰਦਰ ਭਗਤ
 


author

Tanu

Content Editor

Related News