ਅੱਗ ਤੋਂ ਕੁੱਤੇ ਨੂੰ ਬਚਾਉਣ ਲਈ ਜਾਨ ''ਤੇ ਖੇਡ ਗਿਆ ਫੌਜ ਦਾ ਅਧਿਕਾਰੀ

03/01/2020 1:05:21 PM

ਸ਼੍ਰੀਨਗਰ— ਹਰ ਰੋਜ਼ ਡਿੱਗ ਕੇ ਵੀ ਖੜ੍ਹੇ ਹਾਂ... ਏ ਜ਼ਿੰਦਗੀ ਦੇਖੇ ਮੇਰੇ ਹੌਂਸਲੇ ਤੇਰੇ ਤੋਂ ਵੱਡੇ ਹਨ। ਕੁਝ ਇਸ ਤਰ੍ਹਾਂ ਦੇ ਹੌਂਸਲੇ ਵਾਲਾ ਸੀ ਭਾਰਤੀ ਫੌਜ ਦਾ ਜਵਾਨ। ਕਸ਼ਮੀਰ ਦੀਆਂ ਬਰਫੀਲੀਆਂ ਵਾਦੀਆਂ 'ਚ ਤਾਇਨਾਤ ਭਾਰਤੀ ਫੌਜ ਦੇ ਇਕ ਜਵਾਨ ਨੇ ਅੱਗ ਦੀਆਂ ਭਿਆਨਕ ਲਪਟਾਂ ਦਰਮਿਆਨ ਜ਼ਿੰਦਗੀ ਦੀ ਡੋਰ ਟੁੱਟਣ ਨਹੀਂ ਦਿੱਤੀ। ਆਰਮੀ ਆਫਿਸਰ ਦਾ ਹੌਂਸਲਾ ਇੰਨਾ ਬੁਲੰਦ ਸੀ ਕਿ ਉਸ ਨੇ 3-3 ਜ਼ਿੰਦਗੀਆਂ ਨੂੰ ਮੌਤ ਦੇ ਮੂੰਹ 'ਚੋਂ ਬਚਾ ਲਿਆ। ਇਨ੍ਹਾਂ 'ਚੋਂ ਇਕ ਉਨ੍ਹਾਂ ਦੀ ਪਤਨੀ ਸੀ ਅਤੇ ਦੋ ਕੁੱਤੇ।

ਅੱਗ ਦੀਆਂ ਲਪਟਾਂ 'ਚ ਘਿਰੇ ਆਪਣੇ ਕੁੱਤੇ ਨੂੰ ਬਚਾਉਣ ਲਈ ਫੌਜ ਦੇ ਮੇਜਰ ਨੇ ਜਾਨ ਦਾਅ 'ਤੇ ਲਾ ਦਿੱਤੀ। ਇਸ ਦੌਰਾਨ ਆਪਣੇ ਦੋਹਾਂ ਕੁੱਤਿਆਂ ਨੂੰ ਬਚਾਉਣ ਲਈ ਮੇਜਰ ਬੁਰੀ ਤਰ੍ਹਾਂ ਝੁਲਸ ਗਿਆ। ਮੌਕੇ 'ਤੇ ਹੀ ਮੇਜਰ ਅੰਕਿਤ ਦੀ ਮੌਤ ਹੋ ਗਈ। ਫੌਜ ਦੇ ਅਧਿਕਾਰੀ ਦੀ ਦਲੇਰੀ ਨੇ ਹਰ ਕਿਸੇ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ। ਉਨ੍ਹਾਂ ਦੀ ਬਹਾਦਰੀ ਦੀਆਂ ਚਾਰੋਂ ਪਾਸੇ ਚਰਚਾ ਹੈ।

ਦਰਅਸਲ ਕਸ਼ਮੀਰ ਘਾਟੀ ਦੇ ਬਾਰਾਮੂਲਾ ਜ਼ਿਲੇ ਦੇ ਗੁਲਮਰਗ ਖੇਤਰ ਵਿਚ ਆਪਣੇ ਕੁੱਤੇ ਨੂੰ ਅੱਗ ਤੋਂ ਬਚਾਉਂਦੇ ਹੋਏ ਫੌਜ ਦੇ ਅਧਿਕਾਰੀ ਦੀ ਮੌਤ ਹੋ ਗਈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਰਾਤ ਅਧਿਕਾਰੀ ਦੇ ਘਰ 'ਚ ਅੱਗ ਲੱਗ ਗਈ। ਐੱਸ. ਐੱਸ. ਟੀ. ਸੀ. 'ਚ ਕੋਰ ਸਿੰਗਨਲ ਨਾਲ ਸੰਬੰਧਤ ਮੇਜਰ ਅੰਕਿਤ ਨੇ ਆਪਣੀ ਪਤਨੀ ਅਤੇ ਇਕ ਕੁੱਤੇ ਨੂੰ ਘਰ 'ਚੋਂ ਸੁਰੱਖਿਅਤ ਬਾਹਰ ਕੱਢਣ 'ਚ ਸਫਲ ਰਹੇ। ਉੱਥੇ ਹੀ ਦੂਜੇ ਕੁੱਤੇ ਨੂੰ ਬਚਾਉਣ ਦੌਰਾਨ ਉਹ ਖੁਦ 90 ਫੀਸਦੀ ਸੜ ਗਏ ਅਤੇ ਉਨ੍ਹਾਂ ਦੀ ਮੌਤ ਘਟਨਾ ਵਾਲੀ ਥਾਂ 'ਤੇ ਹੀ ਹੋ ਗਈ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਸਥਾਨਕ ਪੁਲਸ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ। ਫੌਜ ਦੇ ਅਧਿਕਾਰੀ ਨੇ ਲਾਸ਼ ਦਾ ਪੋਸਟਮਾਰਟਮ ਲਈ ਉੱਪ-ਜ਼ਿਲਾ ਹਸਪਤਾਲ 'ਚ ਭੇਜਿਆ ਗਿਆ।


Tanu

Content Editor

Related News