ਅੱਤਵਾਦੀਆਂ ਦਾ ਸਫ਼ਾਇਆ ਕਰਨ ''ਚ ਜੁਟੀ ਫ਼ੌਜ, ਇਸ ਸਾਲ ਹੁਣ ਤੱਕ 200 ਤੋਂ ਵੱਧ ਅੱਤਵਾਦੀ ਕੀਤੇ ਢੇਰ

Tuesday, Nov 03, 2020 - 11:17 AM (IST)

ਅੱਤਵਾਦੀਆਂ ਦਾ ਸਫ਼ਾਇਆ ਕਰਨ ''ਚ ਜੁਟੀ ਫ਼ੌਜ, ਇਸ ਸਾਲ ਹੁਣ ਤੱਕ 200 ਤੋਂ ਵੱਧ ਅੱਤਵਾਦੀ ਕੀਤੇ ਢੇਰ

ਸ਼੍ਰੀਨਗਰ- ਜੰਮੂ-ਕਸ਼ਮੀਰ 'ਚ ਭਾਰਤੀ ਸੁਰੱਖਿਆ ਦਸਤਿਆਂ ਅਤੇ ਅੱਤਵਾਦੀਆਂ ਦਰਮਿਆਨ ਲਗਭਗ ਰੋਜ਼ਾਨਾ ਐਨਕਾਊਂਟਰ ਹੋ ਰਹੇ ਹਨ। ਕਈ ਅੱਤਵਾਦੀ ਸੰਗਠਨਾਂ ਦੇ ਕਮਾਂਡਰਾਂ ਨੂੰ ਜਵਾਨਾਂ ਨੇ ਢੇਰ ਕਰ ਦਿੱਤਾ ਹੈ। ਉੱਥੇ ਹੀ ਘਾਟੀ 'ਚ ਹੋਰ ਅੱਤਵਾਦੀਆਂ ਦਾ ਸਫ਼ਾਇਆ ਜਾਰੀ ਹੈ। ਇਸ ਸਾਲ ਜਨਵਰੀ ਤੋਂ ਹੁਣ ਤੱਕ ਸੁਰੱਖਿਆ ਦਸਤਿਆਂ ਨੇ 200 ਤੋਂ ਵੱਧ ਅੱਤਵਾਦੀਆਂ ਨੂੰ ਮਾਰ ਸੁੱਟਿਆ ਹੈ। ਇਸ 'ਚ ਦਰਜਨ ਭਰ ਟੌਪ ਕਮਾਂਡਰਾਂ ਸਮੇਤ ਹਿਜ਼ਬੁਲ ਮੁਜਾਹੀਦੀਨ ਦੇ 2 ਆਪਰੇਸ਼ਨਲ ਚੀਫ਼ ਸ਼ਾਮਲ ਹਨ। ਸ਼੍ਰੀਨਗਰ ਦੇ ਬਾਹਰੀ ਇਲਾਕੇ ਰੰਗਰੇਥ 'ਚ ਐਤਵਾਰ ਨੂੰ ਸੁਰੱਖਿਆ ਦਸਤਿਆਂ ਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਸੀ, ਜਦੋਂ ਉਨ੍ਹਾਂ ਨੇ ਅੱਤਵਾਦ ਦੇ ਡਾਕਟਰ ਸੈਫੁੱਲਾਹ ਨੂੰ ਢੇਰ ਕਰ ਦਿੱਤਾ ਸੀ। ਸੈਫੁੱਲਾਹ ਹਿਜ਼ਬੁਲ ਮੁਜਾਹੀਦੀਨ ਦਾ ਕਮਾਂਡਰ ਸੀ, ਜੋ ਕਿ ਬੁਰਹਾਨ ਵਾਨੀ ਦਾ ਵੀ ਕਾਫ਼ੀ ਕਰੀਬੀ ਰਹਿ ਚੁਕਿਆ ਸੀ। ਸੁਰੱਖਿਆ ਦਸਤਿਆਂ ਨੇ ਪੂਰੇ ਇਲਾਕੇ ਦੀ ਰਾਤ ਭਰ ਰੇਕੀ ਕੀਤੀ ਸੀ। ਅੱਤਵਾਦੀ ਸੈਫੁੱਲਾਹ ਦੀ ਲੋਕੇਸ਼ਨ ਮਿਲਣ ਤੋਂ ਬਾਅਦ ਸੁਰੱਖਿਆ ਦਸਤਿਆਂ ਨੇ ਦੁਪਹਿਰ ਨੂੰ ਇਕ ਮੁਕਾਬਲੇ 'ਚ ਹਿਜ਼ਬੁਲ ਮੁਜਾਹੀਦੀਨ ਦੇ ਸੀਨੀਅਰ ਕਮਾਂਡਰ ਨੂੰ ਮਾਰ ਸੁੱਟਿਆ ਗਿਆ। 

ਇਹ ਵੀ ਪੜ੍ਹੋ :  

ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਦਿਲਬਾਗ ਸਿੰਘ ਨੇ ਦੱਸਿਆ ਕਿ ਇਸ ਸਾਲ ਹੁਣ ਤੱਕ 200 ਤੋਂ ਵੱਧ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ। ਇਨ੍ਹਾਂ 'ਚੋਂ 190 ਅੱਤਵਾਦੀ ਸਿਰਫ਼ ਕਸ਼ਮੀਰ 'ਚ ਹੀ ਮਾਰ ਸੁੱਟੇ ਗਏ। ਈਦ ਤੋਂ ਬਾਅਦ ਸੁਰੱਖਿਆ ਦਸਤਿਆਂ ਨੇ ਅੱਤਵਾਦੀਆਂ ਵਿਰੁੱਧ ਆਪਣੇ ਆਪਰੇਸ਼ਨਜ਼ 'ਚ ਤੇਜ਼ੀ ਲਿਆਂਦੀ ਹੈ ਅਤੇ ਅੱਤਵਾਦੀ ਸਮੂਹਾਂ ਦੇ ਸੀਨੀਅਰ ਲੀਡਰਸ਼ਿਪ 'ਤੇ ਨਜ਼ਰ ਰੱਖੀ ਹੋਈ ਹੈ। ਜੰਮੂ-ਕਸ਼ਮੀਰ 'ਚ ਜੂਨ ਮਹੀਨੇ 'ਚ ਸਿਰਫ਼ 15 ਦਿਨਾਂ ਦੇ ਅੰਦਰ 22 ਅੱਤਵਾਦੀਆਂ ਨੂੰ ਢੇਰ ਕੀਤਾ ਗਿਆ ਸੀ। ਉਨ੍ਹਾਂ 'ਚੋਂ 8 ਟੌਪ ਕਮਾਂਡਰ ਸ਼ਾਮਲ ਸਨ। ਕੁਲਗਾਮ 'ਚ ਇਸਲਾਮਿਕ ਸਟੇਟ ਜੰਮੂ-ਕਸ਼ਮੀਰ ਦੇ ਕਮਾਂਡਰ ਆਦਿਲ ਅਹਿਮਦ ਵਾਨੀ ਅਤੇ ਲਸ਼ਕਰ-ਏ-ਤੋਇਬਾ ਦੇ ਸ਼ਾਹੀਨ ਅਹਿਮਦ ਠੋਕਰ ਨੂੰ ਮਾਰਿਆ ਗਿਆ ਸੀ। ਇਸ ਤੋਂ ਬਾਅਦ ਕੁਲਗਾਮ ਦੇ ਵਾਨਪੋਰਾ ਇਲਾਕੇ 'ਚ ਹਿਜ਼ਬੁਲ ਮੁਜਾਹੀਦੀਨ ਦੇ ਕਮਾਂਡਰ ਪਰਵੇਜ਼ ਅਹਿਮਦ ਅਤੇ ਜੈਸ਼-ਏ-ਮੁਹੰਮਦ ਦੇ ਟੌਪ ਕਮਾਂਡਰ ਸ਼ਾਕਿਰ ਅਹਿਮਦ ਨੂੰ ਸੁਰੱਖਿਆ ਦਸਤਿਆਂ ਨੇ ਮੁਕਾਬਲੇ 'ਚ ਢੇਰ ਕਰ ਦਿੱਤਾ।

ਇਹ ਵੀ ਪੜ੍ਹੋ :  


author

DIsha

Content Editor

Related News