ਜੰਮੂ-ਕਸ਼ਮੀਰ ’ਚ ਵਧੇਗਾ ਸੈਰ-ਸਪਾਟਾ, ਇਸ ਨੀਤੀ ਨੇ ਜਗਾਈ ਉਮੀਦ
Saturday, May 22, 2021 - 02:07 PM (IST)
ਸ਼੍ਰੀਨਗਰ— ਜੰਮੂ-ਕਸ਼ਮੀਰ ’ਚ ਸੈਰ-ਸਪਾਟਾ ਨੂੰ ਉਤਸ਼ਾਹਿਤ ਕਰਨ ਲਈ ਹਾਊਸਬੋਟ ਨੂੰ ਨਵੀਨੀਕਰਨ ਦੀ ਆਗਿਆ ਦਿੱਤੀ ਹੈ, ਪ੍ਰਸ਼ਾਸਨ ਦੀ ਇਸ ਨੀਤੀ ਨਾਲ ਸੈਰ-ਸਪਾਟਾ ਉਦਯੋਗ ਲਈ ਆਸ ਦੀ ਕਿਰਨ ਬਣ ਗਈ ਹੈ। ਹਾਊਸਬੋਟ ਦੇ ਮਹੱਤਵ ਨੂੰ ਧਿਆਨ ’ਚ ਰੱਖਦੇ ਹੋਏ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਹਾਊਸਬੋਟਸ ਨੂੰ ਸੁਰੱਖਿਅਤ ਕਰਨ ਦੇ ਉਦੇਸ਼ ਨਾਲ ਇਕ ਨਵੀਂ ਨੀਤੀ ਦਾ ਐਲਾਨ ਕੀਤਾ ਹੈ, ਜਿਸ ਨੇ ਹਾਊਸਬੋਟ ਮਾਲਕਾਂ ਦੇ ਚਿਹਰਿਆਂ ’ਤੇ ਮੁਸਕਾਨ ਲਿਆ ਦਿੱਤੀ ਹੈ।
ਇਹ ਨੀਤੀ ਪ੍ਰਸਿੱਧ ਡਲ ਝੀਲ ਅਤੇ ਨਿਗੀਨ ਝੀਲ ’ਤੇ ਸਥਿਤ ਹਾਊਸਬੋਟਾਂ ’ਚ ਰਹਿਣ ਵਾਲੇ ਵਾਸੀਆਂ ਦੇ ਸਾਹਮਣੇ ਆਉਣ ਵਾਲੀਆਂ ਵੱਖ-ਵੱਖ ਸਮੱਸਿਆਵਾਂ ਦਾ ਹੱਲ ਕਰਦੀ ਹੈ। ਸੈਰ-ਸਪਾਟਾ ਜੰਮੂ-ਕਸ਼ਮੀਰ ਦੀ ਖ਼ੁਸ਼ਹਾਲ ਵਿਰਾਸਤ ਨੂੰ ਵੇਖਣ ਅਤੇ ਅਨੁਭਵ ਕਰਨ ਲਈ ਦੁਨੀਆ ਭਰ ਤੋਂ ਲੋਕਾਂ ਦੀ ਆਮਦ ਨੂੰ ਉਤਸ਼ਾਹਤ ਕਰਨ ਲਈ ਇਕ ਚਮਕਦਾਰ ਉਮੀਦ ਵੀ ਦਿੰਦਾ ਹੈ। ਨਾਲ ਹੀ ਡਲ ਝੀਲ ਦੇ ਹਾਊਸਬੋਟ ਮਾਲਕ ਪ੍ਰਸ਼ਾਸਨ ਦੀ ਸੁਰੱਖਿਆ ਨੀਤੀ ਤੋਂ ਬੇਹੱਦ ਖੁਸ਼ ਹਨ। ਦੱਸ ਦੇਈਏ ਕਿ ਹਾਲ ਦੇ ਸਾਲਾਂ ’ਚ ਆਏ ਹੜ੍ਹ, ਅੱਗ ਅਤੇ ਹੋਰ ਘਟਨਾਵਾਂ ਕਾਰਨ ਹਾਊਸਬੋਟ ਨੁਕਸਾਨੇ ਗਏ ਸਨ, ਜਿਸ ਦੇ ਨਤੀਜੇ ਵਜੋਂ ਇਨ੍ਹਾਂ ਖੂਬਸੂਰਤ ਕਿਸ਼ਤੀਆਂ ਦੀ ਗਿਣਤੀ ’ਚ ਕਮੀ ਆਈ ਸੀ।
ਉਸ ਸਮੇਂ ਨੂੰ ਯਾਦ ਕਰਦਿਆਂ ਜਦੋਂ ਕੁਝ ਸੈਲਾਨੀ ਹਾਊਸਬੋਟ ਵਿਚ ਰਹਿਣ ਦਾ ਤਜਰਬਾ ਪ੍ਰਾਪਤ ਕਰਨ ਲਈ ਇਕ ਝੀਲ ਦਾ ਦੌਰ ਕਰਦੇ ਸਨ, ਇਕ ਹਾਊਸਬੋਟ ਦੇ ਮਾਲਕ ਮੁਹੰਮਦ ਯੁਸੂਫ ਨੇ ਕਿਹਾ ਕਿ ਜਦੋਂ ਸਾਡੇ ਕੋਲ ਕਿਸ਼ਤੀ ਦੀ ਮੁਰੰਮਤ ਜਾਂ ਪੇਂਟ ਕਰਨ ਦੀ ਆਗਿਆ ਨਹੀਂ ਸੀ ਤਾਂ ਸੈਲਾਨੀ ਸ਼ਿਕਾਇਤ ਕਰਦੇ ਸਨ। ਹਾਲਾਂਕਿ ਹੁਣ ਉਹ ਉਨ੍ਹਾਂ ਨੂੰ ਉਮੀਦ ਹੈ ਕਿ ਨਵੀਂ ਨੀਤੀ ਨਾਲ ਉਨ੍ਹਾਂ ਦੇ ਕਾਰੋਬਾਰ ਨੂੰ ਫਾਇਦਾ ਹੋਵੇਗਾ। ਹਾਊਸਬੋਟ ਨੇ ਸਾਲਾਂ ਤੋਂ ਜੰਮੂ-ਕਸ਼ਮੀਰ ਵਿਚ ਖਿੱਚ ਦੇ ਕੇਂਦਰ ਦੇ ਰੂਪ ’ਚ ਕੰਮ ਕੀਤਾ ਹੈ। ਸ਼੍ਰੀਨਗਰ ਦੀ ਡਲ ਝੀਲ ਅਤੇ ਸੈਂਕੜੇ ਰੰਗੀਨ ਹਾਊਸਬੋਟ ਹਨ। ਘਾਟੀ ਵਿਚ ਸੈਰ-ਸਪਾਟਾ, ਹਾਊਸਬੋਟ ਨੂੰ ਇਕ ਅਨੋਖੀ ਵਿਸ਼ੇਸ਼ਤਾ ਦੇ ਰੂਪ ਵਿਚ ਵੇਖਦੀ ਹੈ, ਜੋ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਪਰਿਭਾਸ਼ਿਤ ਕਰਦੀ ਹੈ। ਯੁਸੂਫ ਨੇ ਕਿਹਾ ਕਿ ਇਹ ਬਹੁਤ ਹੀ ਮਹੱਤਵਪੂਰਨ ਹੈ ਕਿ ਇਨ੍ਹਾਂ ਹਾਊਸਬੋਟਾਂ ਨੂੰ ਸੁਰੱਖਿਅਤ ਕੀਤਾ ਜਾਵੇ। ਉਹ ਭਾਰਤ ਦੇ ਬਾਕੀ ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਤੁਲਨਾ ਵਿਚ ਕਸ਼ਮੀਰ ਦੇ ਸੈਲਾਨੀਆਂ ’ਚ ਖਿੱਚ ਦਾ ਕੇਂਦਰ ਹਨ। ਮੌਜੂਦਾ ਸਮੇਂ ਵਿਚ ਸ਼੍ਰੀਨਗਰ ’ਚ ਲੱਗਭਗ 928 ਹਾਊਸਬੋਟ ਹਨ।