ਜੰਮੂ ਕਸ਼ਮੀਰ ''ਚ 45 ਸਾਲ ਤੋਂ ਵੱਧ ਉਮਰ ਦੇ 66 ਫੀਸਦੀ ਲੋਕਾਂ ਨੂੰ ਲੱਗ ਕੋਰੋਨਾ ਦਾ ਟੀਕਾ
Tuesday, May 25, 2021 - 06:53 PM (IST)
ਜੰਮੂ- ਜੰਮੂ ਕਸ਼ਮੀਰ 'ਚ ਹੁਣ ਤੱਕ 45 ਸਾਲ ਤੋਂ ਵੱਧ ਉਮਰ ਦੇ 66 ਫੀਸਦੀ ਲੋਕਾਂ ਨੂੰ ਕੋਰੋਨਾ ਰੋਕੂ ਟੀਕਾ ਲੱਗ ਚੁਕਿਆ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸਾਰੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਕੋਵਿਡ ਪ੍ਰਬੰਧਨ ਦੀ ਸਮੀਖਿਆ ਲਈ ਕੇਂਦਰੀ ਗ੍ਰਹਿ ਸਕੱਤਰ ਅਜੇ ਕੁਮਾਰ ਭੱਲਾ ਦੀ ਪ੍ਰਧਾਨਗੀ 'ਚ ਹੋਈ ਇਕ ਉੱਚ ਪੱਧਰੀ ਬੈਠਕ 'ਚ ਜੰਮੂ ਕਸ਼ਮੀਰ ਦੇ ਅਧਿਕਾਰੀਆਂ ਨੇ ਇਹ ਗੱਲ ਕਹੀ। ਅਧਿਕਾਰੀਆਂ ਨੇ ਕਿਹਾ ਕਿ ਜੰਮੂ ਕਸ਼ਮੀਰ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਟੀਕਾਕਰਨ 'ਚ ਅੱਗੇ ਚੱਲ ਰਹੇ ਖੇਤਰਾਂ 'ਚ ਸ਼ਾਮਲ ਹਨ ਅਤੇ ਉਸ ਨੇ ਆਬਾਦੀ ਦੇ 66 ਫੀਸਦੀ ਲੋਕਾਂ ਨੂੰ ਟੀਕਾ ਲਗਾ ਦਿੱਤਾ ਹੈ, ਜੋ 32 ਫੀਸਦੀ ਦੇ ਰਾਸ਼ਟਰੀ ਔਸਤ ਤੋਂ ਵੱਧ ਹੈ। ਉਨ੍ਹਾਂ ਦੱਸਿਆ ਕਿ 4 ਜ਼ਿਲ੍ਹਿਆਂ- ਗਾਂਦੇਰਬਲ, ਜੰਮੂ, ਸਾਂਬਾ ਅਤੇ ਸ਼ੋਪੀਆਂ 'ਚ ਤਾਂ ਇਸ ਸ਼੍ਰੇਣੀ 'ਚ 100 ਫੀਸਦੀ ਟੀਕਾਕਰਨ ਹੋ ਚੁਕਿਆ ਹੈ।
ਅਧਿਕਾਰੀਆਂ ਨੇ ਕਿਹਾ ਕਿ 18-45 ਸਾਲ ਦੀ ਉਮਰ ਦੇ ਲੋਕਾਂ 'ਚ ਟੀਕਾਕਰਨ ਦੀ ਰਫ਼ਤਾਰ ਵਧਾਉਣ ਲਈ ਬੈਠਕ 'ਚ ਅਪੀਲ ਕੀਤੀ ਗਈ ਕਿ ਜੰਮੂ ਕਸ਼ਮੀਰ ਨੂੰ ਆਉਣ ਵਾਲੇ ਮਹੀਨਿਆਂ ' ਟੀਕਿਆਂ ਦੀ ਲਗਾਤਾਰ ਸਪਲਾਈ ਕੀਤੀ ਜਾਵੇ। ਉਨ੍ਹਾਂ ਅਨੁਸਾਰ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਪਣੇ ਅਨੁਭਵਾਂ ਤੋਂ ਸਿੱਖਣ ਦੀ ਸਲਾਹ ਦਿੰਦੇ ਹੋਏ ਗ੍ਰਹਿ ਸਕੱਤਰ ਨੇ ਗ੍ਰਹਿ ਸਕੱਤਰ ਨੇ ਉਨ੍ਹਾਂ ਨੂੰ ਜਾਂਚ ਅਤੇ ਟੀਕਾਕਰਨ ਦੀ ਦਰ 'ਚ ਗਤੀ ਬਣਾਏ ਰੱਖਣ, ਕੋਵਿਡ ਉਪਯੁਕਤ ਆਚਰਨਾਂ ਨੂੰ ਲਾਗੂ ਕਰਨ ਅਤੇ ਮੈਡੀਕਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਸਲਾਹ ਦਿੱਤੀ।
ਅਧਿਕਾਰੀਆਂ ਅਨੁਸਾਰ, ਸ਼ੁਰੂ 'ਚ ਹੀ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਸਕੱਤਰ ਨੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸਥਿਤੀ 'ਤੇ ਇਕ ਪੇਸ਼ਕਾਰੀ ਦਿੱਤੀ। ਇਸ 'ਚ ਦੱਸਿਆ ਗਿਆ ਕਿ ਜੰਮੂ ਕਸ਼ਮੀਰ ਕੋਰੋਨਾ ਦੀ ਦੂਜੀ ਲਹਿਰ ਦੇ ਪ੍ਰਕੋਪ ਨੂੰ ਘੱਟ ਕਰਨ ਲਈ ਚੰਗਾ ਕੰਮ ਕਰ ਰਿਹਾ ਹੈ ਅਤੇ ਪਿਛਲੇ 2 ਹਫ਼ਤਿਆਂ 'ਚ ਪ੍ਰਤੀ 10 ਲੱਖ 'ਤੇ 3946 ਮਾਮਲੇ ਸਾਹਮਣੇ ਆਏ ਹਨ ਅਤੇ ਇਸ ਦੌਰਾਨ ਪ੍ਰਤੀ 10 ਲੱਖ 'ਤੇ 60 ਮੌਤਾਂ ਹੋਈਆਂ। ਜੰਮੂ ਕਸ਼ਮੀਰ ਦੇ ਮੁੱਖ ਸਕੱਤਰ ਨੇ ਕਿਹਾ ਕਿ ਸਮੇਂ ਤੋਂ ਪ੍ਰਸ਼ਾਸਨ ਦੀ ਪਹਿਲ 'ਤੇ ਕੋਰੋਨਾ ਦੇ ਰੋਜ਼ਾਨਾ ਮਾਮਲੇ ਪਿਛਲੇ 2 ਹਫ਼ਤਿਆਂ ਤੋਂ ਸਭ ਤੋਂ ਵੱਧ 5500 ਘੱਟ ਕੇ 2200 'ਤੇ ਆ ਗਏ ਅਤੇ ਇਸੇ ਦੌਰਾਨ ਸੰਕਰਮਣ ਦਰ 13 ਫੀਸਦੀ ਤੋਂ ਘੱਟ ਕੇ 6.2 ਫੀਸਦੀ ਰਹਿ ਗਈ।