ਜੰਮੂ-ਕਸ਼ਮੀਰ ’ਚ ਸਿਲੰਡਰ ਫਟਣ ਨਾਲ ਮਾਂ ਅਤੇ ਬੱਚੇ ਦੀ ਮੌਤ

Thursday, Nov 24, 2022 - 04:13 PM (IST)

ਜੰਮੂ-ਕਸ਼ਮੀਰ ’ਚ ਸਿਲੰਡਰ ਫਟਣ ਨਾਲ ਮਾਂ ਅਤੇ ਬੱਚੇ ਦੀ ਮੌਤ

ਪੁੰਛ- ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਵੀਰਵਾਰ ਯਾਨੀ ਕਿ ਅੱਜ ਰਸੋਈ ਗੈਸ ਸਿਲੰਡਰ ’ਚ ਅੱਗ ਲੱਗ ਜਾਣ ਕਾਰਨ ਇਕ ਔਰਤ ਅਤੇ ਉਸ ਦੇ ਬੱਚੇ ਦੀ ਮੌਤ ਹੋ ਗਈ। ਇਹ ਜਾਣਕਾਰੀ ਇਕ ਅਧਿਕਾਰੀ ਨੇ ਦਿੱਤੀ। ਇਹ ਘਟਨਾ ਸੁਰਨਕੋਟ ਸਬ-ਡਿਵੀਜ਼ਨ ਦੇ ਚਾਂਦੀਮਢ ਪਿੰਡ ’ਚ ਵਾਪਰੀ।

ਪੁਲਸ ਮੁਤਾਬਕ ਮ੍ਰਿਤਕਾਂ ਦੀ ਪਛਾਣ ਹਮੀਦਾ ਬੇਗਮ (40) ਅਤੇ ਆਕਿਬ ਅਹਿਮਦ (4) ਦੇ ਰੂਪ ਵਿਚ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਘਟਨਾ ’ਚ ਹਮੀਦਾ ਦਾ ਪਤੀ ਅਤੇ ਦੋ ਬੱਚੇ ਵਾਲ-ਵਾਲ ਬਚ ਗਏ ਹਨ। ਘਟਨਾ ਵਿਚ ਘੱਟੋਂ-ਘੱਟ ਇਕ ਦਰਜਨ ਪਸ਼ੂ ਵੀ ਮਾਰੇ ਗਏ। ਡਿਪਟੀ ਐਸ.ਪੀ. ਤਨਵੀਰ ਜਿਲਾਨੀ ਨੇ ਕਿਹਾ ਕਿ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਅਜੇ ਤੱਕ ਘਟਨਾ ’ਚ 2 ਲੋਕਾਂ ਅਤੇ 12 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ।


author

Tanu

Content Editor

Related News