ਆਜ਼ਾਦੀ ਦਿਹਾੜੇ ਤੋਂ ਪਹਿਲਾਂ ਤਿਰੰਗੇ ਦੀ ਰੌਸ਼ਨੀ ਨਾਲ ਰੌਸ਼ਨ ਹੋਈਆਂ ਕਸ਼ਮੀਰ ਦੀਆਂ ਗਲੀਆਂ
Wednesday, Aug 14, 2024 - 10:13 AM (IST)
ਸ਼੍ਰੀਨਗਰ- ਵੀਰਵਾਰ ਯਾਨੀ ਕਿ ਭਲਕੇ 78ਵਾਂ ਆਜ਼ਾਦੀ ਦਿਹਾੜਾ ਮਨਾਇਆ ਜਾਵੇਗਾ। ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਦੀਆਂ ਸੜਕਾਂ ਤਿਰੰਗੇ ਦੀ ਰੌਸ਼ਨੀ ਨਾਲ ਰੌਸ਼ਨ ਹੋ ਗਈਆਂ ਹਨ। ਜੰਮੂ-ਕਸ਼ਮੀਰ ਦੇ ਡੋਡਾ 'ਚ ਚਨਾਬ ਨਦੀ 'ਤੇ ਬਣੇ ਪੁਲ ਨੂੰ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਤਿਰੰਗੇ ਦੀ ਰੌਸ਼ਨੀ ਨਾਲ ਰੌਸ਼ਨ ਕੀਤਾ ਗਿਆ ਹੈ। ਇਸ ਦੌਰਾਨ ਕੇਂਦਰੀ ਰਿਜ਼ਰਵ ਪੁਲਸ ਬਲ (CRPF) ਨੇ ਬੁੱਧਵਾਰ ਨੂੰ ਸ਼੍ਰੀਨਗਰ ਵਿਚ 'ਹਰ ਘਰ ਤਿਰੰਗਾ' ਵਾਕਥਾਨ ਦਾ ਆਯੋਜਨ ਕੀਤਾ। ਵਾਕਾਥਨ ਵਿਚ ਹਿੱਸਾ ਲੈਂਦੇ ਹੋਏ ਲੋਕ ਝੰਡੇ ਫੜੇ ਨਜ਼ਰ ਆਏ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ 'ਚ ਚਨਾਬ ਨਦੀ 'ਤੇ ਬਣੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਪੁਲ 'ਤੇ 750 ਮੀਟਰ ਲੰਬੇ ਤਿਰੰਗੇ ਨਾਲ ਤਿਰੰਗਾ ਰੈਲੀ ਕੱਢੀ ਗਈ। ਰਿਆਸੀ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਪਾਲ ਮਹਾਜਨ ਨੇ ਇਸ ਸਮਾਗਮ ਦੇ ਵੇਰਵੇ ਦਿੰਦਿਆਂ ਕਿਹਾ ਕਿ ਅਸੀਂ ਆਪਣੇ ਦੇਸ਼ ਲਈ ਜੋ ਮਾਣ ਅਤੇ ਸਤਿਕਾਰ ਪੇਸ਼ ਕੀਤਾ ਹੈ। ਇਹ ਤਿਰੰਗਾ ਝੰਡਾ ਸਥਾਨਕ ਲੋਕਾਂ ਨੇ ਸਿਰਫ 2 ਦਿਨਾਂ ਵਿਚ ਬਣਾਇਆ ਹੈ। ਅਸੀਂ ਤਿਰੰਗੇ ਨੂੰ ਇਸ ਤਰ੍ਹਾਂ ਪ੍ਰਦਰਸ਼ਿਤ ਕਰਨਾ ਚਾਹੁੰਦੇ ਸੀ। ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਪੁਲ 'ਤੇ ਦੇਸ਼ ਦਾ ਮਾਣ, ਦੁਨੀਆ ਨੂੰ ਰਾਸ਼ਟਰ ਪ੍ਰਤੀ ਸਾਡਾ ਪਿਆਰ ਦਿਖਾਉਣ ਲਈ ਚਨਾਬ ਨਦੀ 'ਤੇ ਬਣੇ ਰੇਲਵੇ ਪੁਲ 'ਤੇ ਲਗਭਗ 750 ਮੀਟਰ ਦਾ ਤਿਰੰਗਾ ਪ੍ਰਦਰਸ਼ਿਤ ਕੀਤਾ ਗਿਆ ਹੈ।
ਖਬਰ ਆਈ ਸੀ ਕਿ ਅਧਿਕਾਰੀਆਂ ਨੇ 78ਵੇਂ ਸੁਤੰਤਰਤਾ ਦਿਵਸ ਤੋਂ ਪਹਿਲਾਂ ਜੰਮੂ-ਸ੍ਰੀਨਗਰ ਹਾਈਵੇਅ 'ਤੇ ਵਾਹਨਾਂ ਦੀ ਚੈਕਿੰਗ ਸਮੇਤ ਸੁਰੱਖਿਆ ਸਖ਼ਤ ਕਰ ਦਿੱਤੀ ਹੈ। ਸੁਰੱਖਿਆ ਕਰਮੀ ਜਸ਼ਨਾਂ ਨੂੰ ਸੁਰੱਖਿਅਤ ਅਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਸੁਰੱਖਿਆ ਜਾਂਚ ਕਰਦੇ ਦੇਖੇ ਗਏ। ਡਿਪਟੀ ਸੁਪਰਡੈਂਟ ਆਫ ਪੁਲਸ (DSP) ਊਧਮਪੁਰ ਪ੍ਰਹਿਲਾਦ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਪੁਲਸ ਨੂੰ ਦੇਣ।