ਜੰਮੂ-ਕਸ਼ਮੀਰ: ਕੁੜੀਆਂ ਦੇ ਹੌਂਸਲਿਆਂ ਨੂੰ ਭਾਰਤੀ ਫ਼ੌਜ ਨੇ ਲਾਏ ‘ਖੰਭ’, ਬੈਡਮਿੰਟਨ ਟੂਰਨਾਮੈਂਟ ਦਾ ਕੀਤਾ ਆਯੋਜਨ

08/08/2021 1:34:00 PM

ਬੋਨੀਆਰ— ਸਕੂਲੀ ਕੁੜੀਆਂ ਨੂੰ ਆਪਣਾ ਹੁਨਰ ਵਿਖਾਉਣ ਦੇ ਮੌਕੇ ਪ੍ਰਦਾਨ ਕਰਨ ਲਈ ਭਾਰਤੀ ਫ਼ੌਜ ਨੇ ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਬੋਨੀਆਰ ’ਚ ਇਕ ਬੈਡਮਿੰਟਨ ਟੂਰਨਾਮੈਂਟ ਦਾ ਆਯੋਜਨ ਕੀਤਾ। ਇਸ ਟੂਰਨਾਮੈਂਟ ਵਿਚ ਉੜੀ ਸੈਕਟਰ ਦੇ ਪਿੰਡਾਂ ਦੇ ਵੱਖ-ਵੱਖ ਆਰਮੀ ਗੁੱਡਵਿਲ ਸਕੂਲਾਂ ਦੀਆਂ 32 ਕੁੜੀਆਂ ਨੇ ਹਿੱਸਾ ਲਿਆ। ਖੇਡ ਵਿਚ ਹਿੱਸਾ ਲੈਣ ਵਾਲੀਆਂ ਕੁੜੀਆਂ ਨੇ ਭਾਰਤੀ ਫ਼ੌਜ ਦੀ ਇਸ ਪਹਿਲੀ ਦੀ ਸ਼ਲਾਘਾ ਕੀਤੀ, ਜੋ ਉਨ੍ਹਾਂ ਨੇ ਹੁਨਰ ਨੂੰ ਵਧਾਉਣ ’ਚ ਮਦਦ ਕਰੇਗੀ। ਕੁੜੀਆਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਟੂਰਨਾਮੈਂਟ ਨਿਯਮਿਤ ਰੂਪ ਨਾਲ ਆਯੋਜਿਤ ਕੀਤੇ ਜਾਣੇ ਚਾਹੀਦੇ ਹਨ, ਤਾਂ ਕਿ ਕਸ਼ਮੀਰ ਘਾਟੀ ਦੇ ਦੂਰ-ਦੁਰਾਡੇ ਦੇ ਇਲਾਕਿਆਂ ਦੀਆਂ ਕੁੜੀਆਂ ਨੂੰ ਰਾਸ਼ਟਰੀ ਅਤੇ ਕੌਮਾਂਤਰੀ ਪੱਧਰ ’ਤੇ ਆਪਣੇ ਹੁਨਰ ਨੂੰ ਨਿਖਾਰਣ ਦਾ ਮੌਕਾ ਮਿਲ ਸਕੇ।

ਟੂਰਨਾਮੈਂਟ ’ਚ ਹਿੱਸਾ ਲੈਣ ਵਾਲੀ ਇਕ ਕੁੜੀ ਨੇ ਕਿਹਾ ਕਿ ਇਸ ਲਈ ਮੈਂ ਫੌਜ ਦੀ ਧੰਨਵਾਦੀ ਹਾਂ। ਬਹੁਤ ਸਾਰੀਆਂ ਕੁੜੀਆਂ ਖੇਡ ਰਹੀਆਂ ਹਨ। ਇਸ ਨਾਲ ਸਾਨੂੰ ਮਦਦ ਮਿਲੇਗੀ, ਸਾਡੇ ਸਕੂਲਾਂ ਅਤੇ ਮਾਪਿਆਂ ਨੂੰ ਮਾਣ ਮਹਿਸੂਸ ਕਰਨਗੇ। ਅਸੀਂ ਅੱਜ ਫਾਈਨਲ ਜਿੱਤਿਆ। ਬਹੁਤ ਸਾਰੇ ਹੁਨਰ ਹਨ, ਜਿਨ੍ਹਾਂ ਨੂੰ ਮੌਕਾ ਨਹੀਂ ਮਿਲਦਾ ਸਿਰਫ਼ ਫ਼ੌਜ ਨੇ ਸਾਨੂੰ ਮੌਕਾ ਦਿੱਤਾ, ਇਹ ਇੱਥੇ ਪਹਿਲੀ ਵਾਰ ਹੋਇਆ। ਕੁੜੀਆਂ ਨੂੰ ਆਪਣੇ ਹੁਨਰ ਵਿਖਾਉਣ ਲਈ ਇਨ੍ਹਾਂ ਆਯੋਜਨਾਂ ’ਚ ਹਿੱਸਾ ਲੈਣਾ ਚਾਹੀਦਾ ਹੈ। ਇਹ ਸਾਡੇ ਦਿਮਾਗ ਅਤੇ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਸ ਮੁਕਾਬਲੇ ਦੇ ਆਯੋਜਨ ਨਾਲ ਮਾਪੇ ਅਤੇ ਸਕੂਲ ਸਟਾਫ਼ ਕਾਫੀ ਖੁਸ਼ ਹੈ।

ਓਧਰ ਭਾਜਪਾ ਪਾਰਟੀ ਬਾਰਾਮੂਲਾ ਦੇ ਜ਼ਿਲ੍ਹਾ ਪ੍ਰਧਾਨ ਮੁਸ਼ਤਾਕ ਮੀਰ ਨੇ ਇਸ ਆਯੋਜਨ ਲਈ ਫ਼ੌਜ ਦਾ ਧੰਨਵਾਦ ਕੀਤਾ। ਉਨ੍ਹਾਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਖੇਤਰ ਵਿਚ ਇਸ ਇਨਡੋਰ ਸਟੇਡੀਅਮ ਦਾ ਨਿਰਮਾਣ ਕਰਵਾਉਣ। ਮੈਂ ਫ਼ੌਜ ਦਾ ਬਹੁਤ ਧੰਨਵਾਦੀ ਹਾਂ ਕਿ ਉਹ ਕੁੜੀਆਂ ਨੂੰ ਜਾਗਰੂਕ ਕਰ ਸਕੇ, ਜਿਸ ਨਾਲ ਕੁੜੀਆਂ ਨੂੰ ਅੱਗੇ ਵਧਣ ’ਚ ਮਦਦ ਮਿਲੀ। ਮੀਰ ਨੇ ਕਿਹਾ ਕਿ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਇੱਥੇ ਸਟੇਡੀਅਮ ਕਿਸੇ ਵੀ ਕੀਮਤ ’ਤੇ ਹੋਣਾ ਚਾਹੀਦਾ ਹੈ। ਮੈਂ ਇਸ ਬਾਰੇ ਰਾਜਪਾਲ ਨਾਲ ਗੱਲ ਕਰਾਂਗਾ।


Tanu

Content Editor

Related News