ਸ਼ੋਪੀਆਂ ''ਚ ਫੌਜ ਦੀ ਪੈਟਰੋਲਿੰਗ ਪਾਰਟੀ ''ਤੇ ਗੋਲੀਬਾਰੀ

Friday, Apr 05, 2019 - 12:13 AM (IST)

ਸ਼ੋਪੀਆਂ ''ਚ ਫੌਜ ਦੀ ਪੈਟਰੋਲਿੰਗ ਪਾਰਟੀ ''ਤੇ ਗੋਲੀਬਾਰੀ

ਸ਼੍ਰੀਨਗਰ— ਜੰਮੂ-ਕਸ਼ਮੀਰ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਸ਼ੋਪੀਆਂ ਦੇ ਤੁਰਕਨਗਮ 'ਚ ਆਰਮੀ ਦੀ ਪੈਟਰੋਲਿੰਗ ਪਾਰਟੀ 'ਤੇ ਗੋਲੀਬਾਰੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਕਟਰਾ 'ਚ ਇਕ ਸ਼ੱਕੀ ਨੂੰ ਹਥਿਆਰਾਂ ਨਾਲ ਮਹਿਲਾ ਨੇ ਦੇਖਿਆ ਸੀ।  ਇਸ ਤੋਂ ਬਾਅਦ ਚਲਾਏ ਗਏ ਸਰਚ ਆਪਰੇਸ਼ਨ 'ਚ ਪੁਲਸ ਨੇ ਕਿਸ਼ਤਵਾੜ ਦੇ ਮਾਰਵਾਹ ਇਲਾਕੇ 'ਚ ਜੰਗਲ ਤੋਂ ਕੁਝ ਹਥਿਆਰ, ਗ੍ਰਨੇਡ ਨੂੰ ਬਰਾਮਦ ਕੀਤਾ ਸੀ। ਪੁਲਸ ਦਾ ਦਾਅਵਾ ਸੀ ਕਿ ਬਰਾਮਦ ਹਥਿਆਰ ਦਾ ਇਸਤੇਮਾਲ ਪਾਕਿ ਫੌਜ ਕਰਦੀ ਹੈ।

ਵੀਰਵਾਰ ਨੂੰ ਹੀ ਪੁੰਝ ਜ਼ਿਲੇ 'ਚ ਪਾਕਿਸਤਾਨੀ ਫੌਜੀਆਂ ਨੇ ਕੰਟਰੋਲ ਲਾਈਨ 'ਤੇ ਮੋਰਟਾਰ ਦਾਗੇ। ਇਸ ਦੌਰਾਨ ਇਕ ਵਿਅਕਤੀ ਜ਼ਖਮੀ ਹੋ ਗਿਆ। ਰੱਖਿਆ ਜਨ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਸ਼ਾਮ ਕਰੀਬ 6 ਵਜੇ ਪੁੰਝ ਜ਼ਿਲੇ 'ਚ ਡੇਗਵਾਰ ਤੇ ਗੁਲਪੁਰ ਸੈਕਟਰਾਂ 'ਚ ਪਾਕਿਸਤਾਨੀ ਫੌਜ ਨੇ ਕੰਟਰੋਲ ਲਾਈਨ 'ਤੇ ਮੋਰਟਾਰ ਨਾਲ ਗੋਲੀਬਾਰੀ ਕੀਤੀ ਤੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਜਦਕਿ ਇਸ ਤੋਂ ਪਹਿਲਾਂ ਕੋਈ ਵੀ ਭੜਕਾਊ ਕਾਰਵਾਈ ਨਹੀਂ ਕੀਤੀ ਗਈ ਸੀ।


author

Inder Prajapati

Content Editor

Related News