ਜੰਗ ਲੱਗੀ ਟੈਂਕ ਰੋਧੀ ਬਾਰੂਦੀ ਸੁਰੰਗ ਅਤੇ ਮੋਰਟਾਰ ਸ਼ੈੱਲ ਬਰਾਮਦ, BSF ਨੇ ਕੀਤਾ ਨਕਾਰਾ

Monday, Oct 07, 2024 - 03:11 PM (IST)

ਜੰਗ ਲੱਗੀ ਟੈਂਕ ਰੋਧੀ ਬਾਰੂਦੀ ਸੁਰੰਗ ਅਤੇ ਮੋਰਟਾਰ ਸ਼ੈੱਲ ਬਰਾਮਦ, BSF ਨੇ ਕੀਤਾ ਨਕਾਰਾ

ਜੰਮੂ- ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ 'ਤੇ ਪਿੰਡ ਵਾਸੀਆਂ ਨੇ ਜੰਗ ਲੱਗੀ ਟੈਂਕ ਰੋਧੀ ਬਾਰੂਦੀ ਸੁਰੰਗ ਅਤੇ ਇਕ ਪੁਰਾਣਾ ਮੋਰਟਾਰ ਸ਼ੈੱਲ ਮਿਲਿਆ, ਜਿਸ ਨੂੰ ਨਕਾਰਾ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਰੀਗਲ ਸੀਮਾ ਚੌਕੀ ਕੋਲ ਆਪਣੇ ਖੇਤਾਂ ਵਿਚ ਕੰਮ ਕਰ ਰਹੇ ਇਕ ਕਿਸਾਨ ਨੇ ਟੈਂਕ ਰੋਧੀ ਬਾਰੂਦ ਸੁਰੰਗ ਵੇਖੀ।

ਅਧਿਕਾਰੀਆਂ ਨੇ ਦੱਸਿਆ ਕਿ ਕਿਸਾਨ ਨੇ ਤੁਰੰਤ ਇਸ ਦੀ ਸੂਚਨਾ BSF ਇਕਾਈ ਨੂੰ ਦਿੱਤੀ ਅਤੇ ਬਾਅਦ ਵਿਚ ਮਾਹਰਾਂ ਨੇ ਬਾਰੂਦੀ ਸੁਰੰਗ ਨੂੰ ਸੁਰੱਖਿਅਤ ਤਰੀਕੇ ਨਾਲ ਨਕਾਰਾ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਮੋਰਟਾਰ ਸ਼ੈੱਲ ਐਤਵਾਰ ਦੀ ਸ਼ਾਮ ਨੂੰ ਬਾੜੀ ਬ੍ਰਾਹਮਣਾ ਖੇਤਰ ਦੇ ਬਲੋਲੇ ਖੱਡ ਵਿਚ ਕੂੜੇ ਦੇ ਢੇਰ ਵਿਚ ਪਿਆ ਮਿਲਿਆ ਅਤੇ ਬਾਅਦ ਵਿਚ ਪੁਲਸ ਦੇ ਬੰਬ ਨਿਰੋਧਕ ਦਸਤੇ ਨੇ ਉਸ ਨੂੰ ਨਕਾਰਾ ਕਰ ਦਿੱਤਾ।


author

Tanu

Content Editor

Related News