ਇਵਾਂਕਾ ਨੇ ਮੋਹ ਲਿਆ ਭਾਰਤੀਆਂ ਦਾ ਦਿਲ, ਹਰ ਪਾਸੇ ਹੋ ਰਹੇ ਨੇ ਸਾਦਗੀ ਦੇ ਚਰਚੇ

02/25/2020 3:44:05 PM

ਨਵੀਂ ਦਿੱਲੀ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦਾ ਪਰਿਵਾਰ ਭਾਰਤ 2 ਦਿਨਾਂ ਦੌਰੇ 'ਤੇ ਆਏ ਹਨ। ਦੇਸ਼ ਦੀ ਧਰਤੀ 'ਤੇ ਕਦਮ ਰੱਖਦੇ ਹੀ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਹੋਇਆ। ਸੋਸ਼ਲ ਮੀਡੀਆ ਤੋਂ ਲੈ ਕੇ ਸੜਕਾਂ ਤੱਕ ਹਰ ਜਗ੍ਹਾ ਟਰੰਪ ਪਰਿਵਾਰ ਚਰਚਾ ਦਾ ਵਿਸ਼ਾ ਬਣਿਆ ਰਿਹਾ। ਪਹਿਲੇ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਅਤੇ ਫਿਰ ਆਗਰਾ 'ਚ ਤਾਜ ਮਹਿਲ ਦੇਖਣ ਪਹੁੰਚਿਆ ਟਰੰਪ ਪਰਿਵਾਰ ਬੇਹੱਦ ਉਤਸ਼ਾਹਤ ਦਿਖਾਈ ਦਿੱਤਾ। ਇਸ ਦੌਰਾਨ ਜੋ ਸਭ ਤੋਂ ਵਧ ਛਾਈ ਰਹੀ ਉਹ ਹੈ ਰਾਸ਼ਟਰਪਤੀ ਦੀ ਬੇਟੀ ਇਵਾਂਕਾ ਟਰੰਪ।

PunjabKesariਟਰੰਪ ਸਰਕਾਰ 'ਚ ਵੱਡਾ ਅਹੁਦਾ ਰੱਖਣ ਤੋਂ ਬਾਅਦ ਇਵਾਂਕਾ ਦੀ ਸਾਦਗੀ ਦੇਖ ਸਾਰੇ ਹੈਰਾਨ ਰਹਿ ਗਏ। ਉਨ੍ਹਾਂ ਦੀ ਮੁਸਕਾਨ ਲੱਖਾਂ ਲੋਕਾਂ ਦੇ ਦਿਲਾਂ 'ਤੇ ਛਾਪ ਛੱਡ ਗਈ। ਦਰਅਸਲ ਗੁਜਰਾਤ ਦੇ ਮੋਟੇਰਾ ਸਟੇਡੀਅਮ 'ਚ ਜਦੋਂ ਟਰੰਪ ਲੱਖਾਂ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ ਤਾਂ ਇਸ ਦੌਰਾਨ ਇਵਾਂਕਾ ਬਹੁਤ ਹੀ ਸਾਦਗੀ ਨਾਲ ਸਥਾਨਕ ਲੋਕਾਂ ਨਾਲ ਆ ਕੇ ਬੈਠ ਗਈ। ਆਪਣੇ ਵਿਚ ਉਨ੍ਹਾਂ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ ਅਤੇ ਉਨ੍ਹਾਂ ਨਾਲ ਸੈਲਫੀ ਲੈਣ ਲਈ ਭੀੜ ਲੱਗ ਗਈ।

PunjabKesariਇੰਨਾ ਹੀ ਨਹੀਂ ਤਾਜ ਮਹਿਲ ਦੀ ਖੂਬਸੂਰਤੀ ਨੇ ਵੀ ਇਵਾਂਕਾ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਅਤੇ ਉਹ ਇਸ ਨੂੰ ਦੇਖਦੀ ਹੀ ਰਹਿ ਗਈ। ਇਸ ਦੌਰਾਨ ਉਹ ਆਪਣੇ ਪਤੀ ਨਾਲ ਸਮਾਰਕ ਦੇ ਵੱਖ-ਵੱਖ ਜਗ੍ਹਾ ਤੋਂ ਫੋਟੋ ਖਿਚਵਾਉਣ 'ਚ ਰੁਝੀ ਰਹੀ। ਉਨ੍ਹਾਂ ਨੇ ਆਪਣੀ ਟੀਮ ਦੇ ਅਧਿਕਾਰੀਆਂ ਨਾਲ ਵੀ ਡਾਇਨਾ ਬੈਂਚ 'ਤੇ ਫੋਟੋ ਖਿੱਚਵਾਈ। ਦੱਸਣਯੋਗ ਹੈ ਕਿ ਇਵਾਂਕਾ ਟਰੰਪ ਦਾ ਇਹ ਦੂਜਾ ਭਾਰਤ ਦੌਰਾ ਹੈ। ਇਸ ਤੋਂ ਪਹਿਲਾਂ ਉਹ ਸਾਲ 2018 'ਚ ਹੈਦਰਾਬਾਦ 'ਚ ਆਯੋਜਿਤ ਸਮਿਟ 'ਚ ਹਿੱਸਾ ਲੈਣ ਭਾਰਤ ਆਈ ਸੀ। ਉਨ੍ਹਾਂ ਦਾ ਇਹ ਦੌਰਾ ਬੇਹੱਦ ਛੋਟਾ ਸੀ। ਇਸ ਦੌਰੇ 'ਚ ਉਨ੍ਹਾਂ ਨਾਲ ਉਨ੍ਹਾਂ ਦੇ ਪਤੀ ਕੁਸ਼ਨਰ ਸ਼ਾਮਲ ਨਹੀਂ ਸਨ।

PunjabKesari

PunjabKesari

PunjabKesari


DIsha

Content Editor

Related News