ITBP ਨੇ 18,800 ਫੁੱਟ ਦੀ ਉੱਚਾਈ ''ਤੇ ਲਹਿਰਾਇਆ ਰਾਸ਼ਟਰੀ ਝੰਡਾ ''ਤਿਰੰਗਾ''

Monday, Aug 15, 2022 - 12:02 PM (IST)

ITBP ਨੇ 18,800 ਫੁੱਟ ਦੀ ਉੱਚਾਈ ''ਤੇ ਲਹਿਰਾਇਆ ਰਾਸ਼ਟਰੀ ਝੰਡਾ ''ਤਿਰੰਗਾ''

ਸਿੱਕਮ- ਭਾਰਤ ਦੇ 75ਵੇਂ ਆਜ਼ਾਦੀ ਦਿਹਾੜਾ ਸਮਾਰੋਹ ਮੌਕੇ ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਸਮੇਤ ਵੱਖ-ਵੱਖ ਥਾਂਵਾਂ 'ਤੇ ਸੋਮਵਾਰ ਨੂੰ ਭਾਰਤ-ਤਿੱਬਤ ਸਰਹੱਦੀ ਪੁਲਸ (ਆਈ.ਟੀ.ਬੀ.ਪੀ.) ਨੇ ਤਿਰੰਗਾ ਲਹਿਰਾਇਆ। ਸਿੱਕਮ ਦੇ ਸਰਹੱਦੀ ਇਲਾਕਿਆਂ 'ਚ 18,800 ਫੁੱਟ ਦੀ ਚੋਟੀ 'ਤੇ ਚੜ੍ਹਦੇ ਹੋਏ ਆਪਣੇ ਹੱਥਾਂ 'ਚ ਤਿਰੰਗਾ ਲੈ ਕੇ ਮਾਰਚ ਕਰਦੇ ਹੋਏ ਫ਼ੌਜੀਆਂ ਨੇ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਵੀ ਲਗਾਏ।

ਪੂਰਾ ਦੇਸ਼ ਅੱਜ 75ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਦੇਸ਼ ਲਈ ਬਲੀਦਾਨ ਦੇਣ ਵਾਲੇ ਅਤੇ ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਲੇ ਸਾਰੇ ਵੀਰ ਜਵਾਨਾਂ ਨੂੰ ਲੋਕ ਸਲਾਮ ਕਰ ਰਹੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News