ITBP ਮੁਖੀ ਨੇ ਦਿੱਲੀ ''ਚ ਨਵੇਂ ਕੋਵਿਡ-19 ਦੇਖਭਾਲ ਕੇਂਦਰ ਦਾ ਦੌਰਾ ਕੀਤਾ

Friday, Jun 26, 2020 - 05:29 PM (IST)

ਨਵੀਂ ਦਿੱਲੀ- ਭਾਰਤ-ਤਿੱਬਤ ਸਰਹੱਦੀ ਪੁਲਸ (ਆਈ.ਟੀ.ਬੀ.ਪੀ.) ਦੇ ਮੁਖੀ ਐੱਸ.ਐੱਸ. ਦੇਸ਼ਵਾਲ ਨੇ ਸ਼ੁੱਕਰਵਾਰ ਨੂੰ ਇੱਥੇ 10,000 ਬਿਸਤਰਿਆਂ ਵਾਲੇ ਨਵੇਂ ਕੋਵਿਡ-19 ਕੇਂਦਰ ਦਾ ਦੌਰਾ ਕਰ ਕੇ ਤਿਆਰੀਆਂ ਦਾ ਜਾਇਜ਼ਾ ਲਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਅਨੁਸਾਰ ਰਾਸ਼ਟਰੀ ਰਾਜਧਾਨੀ ਦੇ ਛੱਤਰਪੁਰ ਇਲਾਕੇ 'ਚ ਰਾਧਾ ਸਵਾਮੀ ਬਿਆਸ ਦੇ ਕੈਂਪਸ 'ਚ ਬਣਾਏ ਗਏ ਇਸ ਕੇਂਦਰ 'ਚ 2 ਹਿੱਸੇ ਹੋਣਗੇ। ਪਹਿਲੇ ਹਿੱਸੇ 'ਚ ਕੋਵਿਡ ਦੇਖਭਾਲ ਕੇਂਦਰ ਹੋਵੇਗਾ, ਜਿਸ 'ਚ ਉਨ੍ਹਾਂ ਰੋਗੀਆਂ ਦਾ ਇਲਾਜ ਕੀਤਾ ਜਾਵੇਗਾ, ਜਿਨ੍ਹਾਂ 'ਚ ਲੱਛਣ ਨਹੀਂ ਦਿੱਸੇ ਹਨ। ਦੂਜੇ ਹਿੱਸੇ 'ਚ ਲੱਛਣ ਵਾਲੇ ਰੋਗੀਆਂ ਦਾ ਇਲਾਜ ਕੀਤਾ ਜਾਵੇਗਾ। ਪਹਿਲੇ ਹਿੱਸੇ 'ਚ 90 ਫੀਸਦੀ ਜਦੋਂ ਕਿ ਦੂਜੇ ਹਿੱਸੇ 'ਚ 10 ਫੀਸਦੀ ਬਿਸਤਰ ਹੋਣਗੇ।

PunjabKesariਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ 'ਤੇ ਆਈ.ਟੀ.ਬੀ.ਪੀ. ਨੂੰ ਇਸ ਕੇਂਦਰ ਦੀ ਨੋਡਲ ਏਜੰਸੀ ਬਣਾਇਆ ਗਿਆ ਹੈ। ਬੁੱਧਵਾਰ ਨੂੰ ਫੋਰਸ ਨੇ ਇਸ ਦੀ ਜ਼ਿੰਮੇਵਾਰੀ ਆਪਣੇ ਹੱਥਾਂ 'ਚ ਲੈ ਲਈ। ਅਧਿਕਾਰੀਆਂ ਨੇ ਕਿਹਾ ਕਿ ਦੇਸ਼ਵਾਲ ਨੇ ਡਾਕਟਰਾਂ ਅਤੇ ਪੈਰਾ-ਮੈਡੀਕਲ ਕਰਮੀਆਂ ਦੀ ਇਕ ਟੀਮ ਨਾਲ ਗੱਲ ਕੀਤੀ। ਟੀਮ ਨੇ ਦੇਸ਼ਵਾਸ ਨੂੰ ਕੇਂਦਰ 'ਚ ਮੈਡੀਕਲ ਅਤੇ ਪ੍ਰਸ਼ਾਸਨਿਕ ਨਿਯਮਾਂ ਤੋਂ ਜਾਣੂੰ ਕਰਵਾਇਆ।

PunjabKesari


DIsha

Content Editor

Related News