ਏ.ਟੀ.ਐੱਮ. ਮਸ਼ੀਨ ਨੂੰ ਤੋੜਨ ਵਾਲਾ ਜਵਾਨ ਬਰਤਰਫ
Tuesday, Nov 26, 2019 - 07:13 PM (IST)

ਨਵੀਂ ਦਿੱਲੀ – ਹਿਮਾਚਲ ਪ੍ਰਦੇਸ਼ ਵਿਚ ਗੈਸ ਕਟਰ ਨਾਲ ਇਕ ਏ.ਟੀ.ਐੱਮ. ਮਸ਼ੀਨ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲੇ ਆਈ.ਟੀ.ਬੀ.ਪੀ. ਦੇ ਜਵਾਨ ਨੂੰ ਬਰਤਰਫ ਕਰ ਦਿੱਤਾ ਗਿਆ ਹੈ। 26 ਸਾਲਾ ਸੰਦੀਪ ਕੁਮਾਰ ਨਾਮੀ ਉਕਤ ਜਵਾਨ ਨੂੰ ਦੋ ਦਿਨ ਪਹਿਲਾਂ ਮਸ਼ੀਨ ਤੋੜਦੇ ਸਮੇਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਸੀ। ਆਈ. ਟੀ. ਬੀ. ਪੀ. ਦੇ ਇਕ ਬੁਲਾਰੇ ਨੇ ਮੰਗਲਵਾਰ ਕਿਹਾ ਕਿ ਫੋਰਸ ਵਿਚ ਕਿਸੇ ਵੀ ਜਵਾਨ ਦੀ ਅਜਿਹੀ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ।