ਮਹਾਰਾਸ਼ਟਰ ’ਚ ਹਰਿਆਣਾ ਵਰਗੀ ਸਫ਼ਲਤਾ ਨੂੰ ਦੁਹਰਾਉਣਾ ਭਾਜਪਾ ਲਈ ਹੋਵੇਗਾ ਔਖਾ

Thursday, Oct 17, 2024 - 12:59 AM (IST)

ਨੈਸ਼ਨਲ ਡੈਸਕ- ਕੀ ਹਰਿਆਣਾ ਵਿਚ ਭਾਜਪਾ ਦੀ ਇਤਿਹਾਸਕ ਜਿੱਤ ਨਾਲ ਭਗਵਾ ਪਾਰਟੀ ਨੂੰ ਮਹਾਰਾਸ਼ਟਰ ਵਿਚ ਮਹਾਯੁਤੀ ਦੇ ਸਹਿਯੋਗੀਆਂ ’ਤੇ ਲੀਡ ਮਿਲੇਗੀ?

ਸ਼ਾਇਦ ਜਿਸ ਤਰ੍ਹਾਂ ਭਾਜਪਾ ਨੇ ਸੋਚਿਆ ਹੈ, ਉਸ ਤਰ੍ਹਾਂ ਨਹੀਂ ਹੋਵੇਗਾ । ਜੋ ਹਰਿਆਣਾ ਵਿਚ ਹੋਇਆ ਹੈ, ਉਹ ਮਹਾਰਾਸ਼ਟਰ ’ਚ ਦੁਹਰਾਉਣਾ ਬਹੁਤ ਮੁਸ਼ਕਲ ਹੋਵੇਗਾ। ਆਪਣੇ ਦਮ ’ਤੇ ਜਾਦੂਈ ਅੰਕੜੇ ਨੂੰ ਛੂਹਣ ਲਈ ਭਾਜਪਾ ਮਹਾਰਾਸ਼ਟਰ ਦੀਆਂ 288 ’ਚੋਂ 155 ਤੋਂ 160 ਸੀਟਾਂ ’ਤੇ ਚੋਣ ਲੜਨ ਦੀ ਯੋਜਨਾ ਬਣਾ ਰਹੀ ਹੈ ਪਰ ਸ਼ਾਇਦ ਉਸ ਨੂੰ ਸਿਰਫ 150 ਸੀਟਾਂ ’ਤੇ ਹੀ ਸੰਤੁਸ਼ਟ ਹੋਣਾ ਪਏਗਾ। ਇਨ੍ਹਾਂ ’ਚੋਂ ਵੀ ਸਾਰੀਆਂ ਸੀਟਾਂ ਜਿੱਤਣ ਯੋਗ ਨਹੀਂ ਹੋਣਗੀਆਂ।

ਸ਼ਿਵ ਸੈਨਾ ਦਾ ਏਕਨਾਥ ਸ਼ਿੰਦੇ ਧੜਾ ਜਾਣਦਾ ਹੈ ਕਿ ਉਹ ਬਹੁਤ ਕਮਜ਼ੋਰ ਸਥਿਤੀ ਵਿਚ ਹੈ ਤੇ ਚੋਣਾਂ ਪਿੱਛੋਂ ਭਾਜਪਾ ਉਸ ਨੂੰ ਛੱਡ ਸਕਦੀ ਹੈ। ਇਸ ਲਈ ਇਹ ਧੜਾ 80-85 ਸੀਟਾਂ ’ਤੇ ਚੋਣ ਲੜਨ ’ਤੇ ਜ਼ੋਰ ਦੇ ਰਿਹਾ ਹੈ । 50 ਸੀਟਾਂ ਐੱਨ. ਸੀ. ਪੀ. ਦੇ ਅਜੀਤ ਪਵਾਰ ਧੜੇ ਲਈ ਹਨ ਪਰ ਪਵਾਰ ਧੜਾ 50 ਸੀਟਾਂ ਤੋਂ ਸੰਤੁਸ਼ਟ ਹੋਣ ਲਈ ਤਿਆਰ ਨਹੀਂ।

ਹਰਿਆਣਾ ਵਾਂਗ ਮਹਾਰਾਸ਼ਟਰ ’ਚ ਦੋ ਜਾਤੀ ਗਰੁੱਪਾਂ ਵਿਚਾਲੇ ਸਿੱਧੇ ਮੁਕਾਬਲੇ ਦੀ ਕੋਈ ਸੰਭਾਵਨਾ ਨਹੀਂ।

ਉੱਥੇ ਮੁਕਾਬਲਾ ਜਾਟ ਬਨਾਮ ਗੈਰ-ਜਾਟ ਬਣ ਗਿਆ ਸੀ ਤੇ ਲਗਭਗ ਸਾਰੀਆਂ ਖੇਤਰੀ ਪਾਰਟੀਆਂ ਦਾ ਸਫਾਇਆ ਹੋ ਗਿਆ ਸੀ। ਇਨ੍ਹਾਂ ’ਚ ਦੁਸ਼ਯੰਤ ਚੌਟਾਲਾ ਦੀ ਜੇ. ਜੇ. ਪੀ. ਆਪਣਾ ਖਾਤਾ ਖੋਲ੍ਹਣ ’ਚ ਵੀ ਅਸਫਲ ਰਹੀ । ਇਨੈਲੋ ਨੂੰ ਸਿਰਫ਼ 2 ਸੀਟਾਂ ਮਿਲੀਆਂ।

ਮਹਾਰਾਸ਼ਟਰ ’ਚ ਮਰਾਠਾ, ਹੋਰ ਪੱਛੜੀਆਂ ਸ਼੍ਰੇਣੀਆਂ ਤੇ ਦਲਿਤਾਂ ਵਰਗੇ ਜਾਤੀ ਗਰੁੱਪਾਂ ਨੇ ਲੋਕ ਸਭਾ ਦੀਆਂ ਚੋਣਾਂ ’ਚ ਵਿਰੋਧੀ ਗੱਠਜੋੜ ਦੀ ਹਮਾਇਤ ਕੀਤੀ ਸੀ।

ਹੁਣ ਧਨਗਰ ਜਿਨ੍ਹਾਂ ਨੇ ਅਨੁਸੂਚਿਤ ਜਨਜਾਤੀ ਕੋਟੇ ਅਧੀਨ ਰਿਜ਼ਰਵੇਸ਼ਨ ਦੀ ਮੰਗ ਨੂੰ ਦੁਹਰਾਇਆ ਹੈ ਤੇ ਆਦਿਵਾਸੀ ਇਸ ਦਾ ਵਿਰੋਧ ਕਰ ਰਹੇ ਹਨ, ਨੇ ਸਰਕਾਰ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ।


Rakesh

Content Editor

Related News