ਭਾਰਤ ਦੀ ਮਦਦ ਨਾਲ ਧੜਕਿਆ ਇਹ ਪਾਕਿਸਤਾਨੀ ਦਿਲ, ਡਾਕਟਰਾਂ ਨੇ ਦੇ ਦਿੱਤਾ ਸੀ ਜਵਾਬ

07/19/2017 3:43:02 PM

ਨਵੀਂ ਦਿੱਲੀ/ਲਾਹੌਰ— ਭਾਰਤ 'ਚ ਪਾਕਿਸਤਾਨ ਦੇ ਜਿਸ ਬੱਚੇ ਦੇ ਦਿਲ ਦਾ ਇਲਾਜ ਚੱਲ ਰਿਹਾ ਹੈ, ਹੁਣ ਉਹ ਘਰ ਜਾਣ ਦੀ ਤਿਆਰੀ ਕਰ ਰਿਹਾ ਹੈ। ਦੋ ਮਹੀਨਿਆਂ ਦੀ ਉਮਰ 'ਚ ਲਾਹੌਰ ਦੇ ਰੋਹਾਨ ਕੰਵਲ ਸਦੀਕ ਨੂੰ ਡਾਕਟਰਾਂ ਨੇ ਕੁੱਝ ਦਿਨ ਦਾ ਮਹਿਮਾਨ ਦੱਸਿਆ ਸੀ, ਕਿਉਂਕਿ ਉਸ ਦੇ ਦਿਲ 'ਚ ਛੇਕ ਸੀ। ਪਾਕਿਸਤਾਨ 'ਚ ਜਦ ਡਾਕਟਰਾਂ ਨੇ ਜਵਾਬ ਦੇ ਦਿੱਤਾ ਤਾਂ ਪਰਿਵਾਰ ਨੇ ਭਾਰਤ 'ਚ ਇਲਾਜ ਕਰਵਾਉਣ ਬਾਰੇ ਸੋਚਿਆ। ਕੰਵਲ ਸਦੀਕ ਨੇ ਦੱਸਿਆ ਕਿ ਉਨ੍ਹਾਂ ਦੇ ਵੱਡੇ ਭਰਾ ਨੇ ਭਾਰਤ ਦੇ ਡਾਕਟਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਉਮੀਦ ਜਤਾਈ ਪਰ ਵੀਜ਼ਾ ਨਿਯਮ ਸਖਤ ਹੋਣ ਕਰਕੇ ਪਰਿਵਾਰ ਪ੍ਰੇਸ਼ਾਨ ਸੀ। ਫਿਰ ਉਨ੍ਹਾਂ ਨੇ ਪਾਕਿਸਤਾਨ ਅਤੇ ਭਾਰਤ ਦੇ ਵਿਦੇਸ਼ ਮੰਤਰੀਆਂ ਦਾ ਧਿਆਨ ਇੱਧਰ ਦਿਵਾਇਆ। ਉਨ੍ਹਾਂ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਟਵੀਟ ਕਰਕੇ ਮਦਦ ਦੀ ਗੁਹਾਰ ਲਗਾਈ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਵੀ ਨਹੀਂ ਸੀ ਕਿ ਉਹ ਇਕ ਆਮ ਇਨਸਾਨ ਨੂੰ ਜਵਾਬ ਦੇਣਗੇ। 

PunjabKesari
ਸੁਸ਼ਮਾ ਨੇ ਟਵੀਟ ਕਰਕੇ ਕਿਹਾ ਕਿ ਉਹ ਉਨ੍ਹਾਂ ਨੂੰ ਵੀਜ਼ਾ ਜ਼ਰੂਰ ਦੇਣਗੇ। ਜੂਨ ਮਹੀਨੇ ਦੇ ਪਹਿਲੇ ਹਫਤੇ 'ਚ ਭਾਰਤ ਨੇ ਰੋਹਾਨ ਅਤੇ ਉਸ ਦੇ ਮਾਤਾ-ਪਿਤਾ ਲਈ ਮੈਡੀਕਲ ਵੀਜ਼ਾ ਦੇ ਦਿੱਤਾ ਸੀ। ਭਾਰਤੀ ਡਾਕਟਰਾਂ ਨੇ ਦੱਸਿਆ ਕਿ ਹਾਲਾਂਕਿ ਬੱਚੇ ਦੀ ਦਿਲ ਦੀ ਬੀਮਾਰੀ 'ਚ ਬਚਣ ਦੀ ਸੰਭਾਵਨਾ ਬਹੁਤ ਘੱਟ ਸੀ ਅਥੇ ਉਹ ਪਲ-ਪਲ ਮੌਤ ਵੱਲ ਵਧ ਰਿਹਾ ਸੀ। ਨੋਇਡਾ 'ਚ ਦੋ ਦਿਨ ਘੰਟਿਆਂ ਤਕ ਚੱਲੇ ਆਪਰੇਸ਼ਨ 'ਚ ਡਾਕਟਰਾਂ ਨੇ ਉਸ ਦੇ ਦਿਲ 'ਚ ਖੂਨ ਭੇਜਣ ਵਾਲੀ ਨਾੜੀ ਤੋਂ ਲੈ ਕੇ ਫੇਫੜਿਆਂ ਤਕ ਦੀ ਜਾਂਚ ਕੀਤੀ''

PunjabKesari

 

PunjabKesari
ਵੱਡੇ ਆਪਰੇਸ਼ਨ ਮਗਰੋਂ ਰੋਹਾਨ ਨੂੰ ਇਕ ਮਹੀਨੇ ਹਸਪਤਾਲ 'ਚ ਰੱਖਿਆ ਗਿਆ ਅਤੇ ਹੁਣ ਉਹ ਲਾਹੌਰ ਵਾਪਸ ਜਾਣ ਦੀ ਤਿਆਰੀ ਕਰ ਰਿਹਾ ਹੈ। ਉਨ੍ਹਾਂ ਨੇ ਭਾਰਤ ਦਾ ਧੰਨਵਾਦ ਕੀਤਾ ਹੈ। ਰੋਹਾਨ ਦੇ ਪਿਤਾ ਦਾ ਕਹਿਣਾ ਹੈ ਕਿ ਦੋਹਾਂ ਦੇਸ਼ਾਂ ਦੇ ਰਾਜਨੀਤਕ ਸੰਬੰਧਾਂ ਦਾ ਪ੍ਰਭਾਵ ਆਮ ਨਾਗਰਿਕਾਂ, ਖਾਸ ਤੌਰ 'ਤੇ ਮਰੀਜ਼ਾਂ 'ਤੇ ਬਿਲਕੁਲ ਨਹੀਂ ਪੈਣਾ ਚਾਹੀਦਾ।


Related News