ਬੁਲਡੋਜ਼ਰ ਚਲਾਉਣ ਲਈ ਦਿਲ ਤੇ ਦਿਮਾਗ ਦੀ ਲੋੜ ਹੁੰਦੀ ਹੈ: ਯੋਗੀ

Thursday, Sep 05, 2024 - 09:35 AM (IST)

ਨਵੀਂ ਦਿੱਲੀ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਵਿਚਾਲੇ ‘ਬੁਲਡੋਜ਼ਰ’ ਨੂੰ ਲੈ ਕੇ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਅਖਿਲੇਸ਼ ਯਾਦਵ ਨੇ ਕਿਹਾ ਸੀ ਕਿ ਜੇਕਰ 2027 ’ਚ ਸਮਾਜਵਾਦੀ ਪਾਰਟੀ ਯੂ.ਪੀ. ’ਚ ਸੱਤਾ ’ਚ ਆਉਂਦੀ ਹੈ ਤਾਂ ਸਾਰੇ ਬੁਲਡੋਜ਼ਰ ਗੋਰਖਪੁਰ ਵੱਲ ਮੋੜ ਦਿੱਤੇ ਜਾਣਗੇ। ਸਪਾ ਸੁਪਰੀਮੋ ਦੀ ਇਸ ਟਿੱਪਣੀ ’ਤੇ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਬੁਲਡੋਜ਼ਰ ਚਲਾਉਣ ਲਈ ‘ਦਿਲ ਤੇ ਦਿਮਾਗ’ ਦੀ ਲੋੜ ਹੁੰਦੀ ਹੈ।

‘ਬੁਲਡੋਜ਼ਰ ਕੋਲ ਦਿਮਾਗ ਨਹੀਂ ਹੁੰਦਾ... ਸਟੀਅਰਿੰਗ ਹੁੰਦਾ ਹੈ : ਅਖਿਲੇਸ਼

ਇਸ ਟਿੱਪਣੀ ’ਤੇ ਸਪਾ ਮੁਖੀ ਅਖਿਲੇਸ਼ ਯਾਦਵ ਨੇ ਯੋਗੀ ਆਦਿੱਤਿਆਨਾਥ ’ਤੇ ਪਲਟਵਾਰ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਦੀ ਟਿੱਪਣੀ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ, ‘ਜਿਥੋਂ ਤੱਕ ਦਿਲ ਅਤੇ ਦਿਮਾਗ ਦਾ ਸਵਾਲ ਹੈ, ਬੁਲਡੋਜ਼ਰ ਕੋਲ ਦਿਮਾਗ ਨਹੀਂ ਹੁੰਦਾ... ਸਟੀਅਰਿੰਗ ਹੁੰਦਾ ਹੈ। ਬੁਲਡੋਜ਼ਰ ਸਟੀਅਰਿੰਗ ਨਾਲ ਚੱਲਦਾ ਹੈ। ਪਤਾ ਨਹੀਂ ਕਦੋਂ ਉੱਤਰ ਪ੍ਰਦੇਸ਼ ਦੇ ਲੋਕ ਕਿਸ ਦਾ ਸਟੇਅਰਿੰਗ ਬਦਲ ਦੇਣਗੇ’।


Tanu

Content Editor

Related News