ਨੈਸ਼ਨਲ ਹੈਰਾਲਡ ਕੇਸ: ਸਵਾਮੀ ਨੇ ਸੌਂਪੀ ਕੋਰਟ ''ਚ ਆਈ.ਟੀ. ਰਿਪੋਰਟ

01/20/2018 5:00:15 PM

ਨਵੀਂ ਦਿੱਲੀ— ਨੈਸ਼ਨਲ ਹੈਰਾਲਡ ਕੇਸ 'ਚ ਭਾਜਪਾ ਦੇ ਰਾਜ ਸਭਾ ਸੰਸਦ ਮੈਂਬਰ ਸੁਬਰਾਮਣੀਅਮ ਸਵਾਮੀ ਨੇ ਸ਼ਨੀਵਾਰ ਨੂੰ ਟ੍ਰਾਇਲ ਕੋਰਟ ਨੂੰ ਆਮਦਨ ਟੈਕਸ ਵਿਭਾਗ ਦੇ ਦਸਤਾਵੇਜ਼ ਸੌਂਪ ਦਿੱਤੇ ਹਨ। ਸਵਾਮੀ ਨੇ ਕੋਰਟ 'ਚ ਕਿਹਾ ਕਿ ਇਨ੍ਹਾਂ ਦਸਤਾਵੇਜ਼ਾਂ ਤੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਸਮੇਤ ਸੀਨੀਅਰ ਨੇਤਾਵਾਂ 'ਤੇ ਨੈਸ਼ਨਲ ਹੈਰਾਲਡ 'ਚ ਘੁਟਾਲਾ ਸਾਬਤ ਹੋ ਜਾਂਦਾ ਹੈ। ਕਰੀਬ 105 ਪੰਨਿਆਂ ਦੀ ਇਸ ਆਰਡਰ ਕਾਪੀ 'ਚ ਕਥਿਤ ਤੌਰ 'ਤੇ ਨੈਸ਼ਨਲ ਹੈਰਾਲਡ 'ਤੇ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਹੈ। ਸਵਾਮੀ ਨੇ ਇਹ ਵੀ ਕਿਹਾ ਕਿ ਇਸ ਆਰਡਰ ਨਾਲ ਇਹ ਸਾਬਤ ਹੁੰਦਾ ਹੈ ਕਿ 2 ਹਜ਼ਾਰ ਕਰੋੜ ਦੀ ਸੰਪਤੀ ਪਾਉਣ ਲਈ ਸਾਰੀ ਸਾਜਿਸ਼ ਰਚੀ ਗਈ ਸੀ।
ਜ਼ਿਕਰਯੋਗ ਹੈ ਕਿ 5 ਅਗਸਤ 2017 ਨੂੰ ਸੁਬਰਾਮਣੀਅਮ ਸਵਾਮੀ ਨੇ ਕੋਰਟ 'ਚ ਨੈਸ਼ਨਲ ਹੈਰਾਲਡ ਮਾਮਲੇ 'ਚ ਕਰੀਬ 200 ਪੇਜ਼ਾਂ ਦੇ 17 ਦਸਤਾਵੇਜ਼ ਜਮ੍ਹਾ ਕਰਵਾਏ ਸਨ। ਉਸ ਦੇ ਪਹਿਲੇ ਦੀ ਸੁਣਵਾਈ 'ਚ ਪਟਿਆਲਾ ਹਾਊਸ ਕੋਰਟ ਨੇ ਕਾਂਗਰਸ ਨੇਤਾਵਾਂ ਤੋਂ ਜਵਾਬ ਮੰਗਿਆ ਸੀ। ਸੁਣਵਾਈ ਦੌਰਾਨ ਸੁਬਰਾਮਣੀਅਮ ਸਵਾਮੀ ਨੇ ਅਪਰਾਧ ਪ੍ਰਕਿਰਿਆ ਕੋਡ ਦੀ ਧਾਰਾ-294 ਦੇ ਅਧੀਨ ਦੋਸ਼ੀਆਂ ਦੇ ਦਸਤਾਵੇਜ਼ਾਂ ਦੇ ਜਾਂਚ ਦੀ ਮੰਗ ਕਰਦੇ ਹੋਏ ਕਿਹਾ ਸੀ ਕਿ ਪਟੀਸ਼ਨਕਰਤਾ ਨੋਟਿਸ 'ਤੇ ਸਹੀ ਤਰੀਕੇ ਨਾਲ ਅਮਲ ਨਹੀਂ ਕਰਵਾ ਸਕੇ ਹਨ।


Related News