ਬੱਚਿਆਂ ਤੋਂ ਗੁਪਤ ਅੰਗਾਂ ਦੇ ਨਾਂ ਪੁੱਛਣਾ ਗਲਤ : ਸੰਘ ਮੁਖੀ ਮੋਹਨ ਭਾਗਵਤ

Monday, Sep 18, 2023 - 04:17 PM (IST)

ਬੱਚਿਆਂ ਤੋਂ ਗੁਪਤ ਅੰਗਾਂ ਦੇ ਨਾਂ ਪੁੱਛਣਾ ਗਲਤ : ਸੰਘ ਮੁਖੀ ਮੋਹਨ ਭਾਗਵਤ

ਪੁਣੇ (ਭਾਸ਼ਾ)- ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਇਹ ਪਤਾ ਲਗਾਉਣ ਦੀ ਵਿੱਦਿਅਕ ਕਵਾਇਦ ਨੂੰ ਖੱਬੇਪੱਖੀ ਦਖਲਅੰਦਾਜ਼ੀ ਹਮਲਾ ਦੱਸਿਆ ਕਿ ਕੀ ਕੇ. ਜੀ. (ਕਿੰਡਰਗਾਰਟਨ) ਦੇ ਵਿਦਿਆਰਥੀ ਆਪਣੇ ਗੁਪਤ ਅੰਗਾਂ ਦੇ ਸੰਬੰਧ ’ਚ ਜਾਣਦੇ ਹਨ। ਉਨ੍ਹਾਂ ਕਿਹਾ ਕਿ ਕੇ.ਜੀ. 'ਚ ਪੜ੍ਹਨ ਵਾਲੇ ਬੱਚਿਆਂ ਤੋਂ ਸਿੱਖਿਆ ਕਵਾਇਦ ਦੇ ਅਧੀਨ ਉਨ੍ਹਾਂ ਦੇ ਨਿੱਜੀ ਅੰਗਾਂ ਬਾਰੇ ਸਵਾਲ ਕਰਨਾ ਗਲਤ ਹੈ।

ਇਹ ਵੀ ਪੜ੍ਹੋ : ਅਧਿਆਪਕ ਦੇ ਥੱਪੜ ਨਾਲ ਵਿਦਿਆਰਥੀ ਨੂੰ ਹੋਈ ਗੰਭੀਰ ਬੀਮਾਰੀ, ਵੈਂਟੀਲੇਟਰ 'ਤੇ ਮੌਤ ਨਾਲ ਜੰਗ ਲੜ ਰਿਹੈ ਮਾਸੂਮ

ਉਹ ਇਥੇ ਇਕ ਮਰਾਠੀ ਕਿਤਾਬ ‘ਜਗਲਾ ਪੋਖਰਣਾਰੀ ਡਾਵੀ ਦਵੀ ਵਾਲਵੀ’ ਦੀ ਘੁੰਡ ਚੁਕਾਈ ਦੇ ਮੌਕੇ ਬੋਲ ਰਹੇ ਸਨ। ਉਨ੍ਹਾਂ ਕਿਹਾ, “ਮੈਂ ਗੁਜਰਾਤ ਵਿਚ ਇਕ ਸਕੂਲ ਗਿਆ ਸੀ ਜਿੱਥੇ ਇਕ ਵਿਦਵਾਨ ਨੇ ਮੈਨੂੰ ਇਕ ਕਿੰਡਰਗਾਰਟਨ ਸਕੂਲ ਦਾ ਹੁਕਮ ਦਿਖਾਇਆ। ਇਸ ’ਚ ਕਿਹਾ ਗਿਆ ਸੀ ਕਿ ਅਧਿਆਪਕਾਂ ਨੂੰ ਇਹ ਪਤਾ ਲਗਾਉਣ ਲਈ ਕਿਹਾ ਗਿਆ ਹੈ ਕਿ ਕੀ ਕੇ.ਜੀ.-2 ਦੇ ਬੱਚੇ ਆਪਣੇ ਗੁਪਤ ਅੰਗਾਂ ਦੇ ਨਾਂ ਜਾਣਦੇ ਹਨ। ਖੱਬੇਪੱਖੀ ਮਾਹੌਲ ਦਾ ਹਮਲਾ ਇਸ ਹੱਦ ਤੱਕ ਪਹੁੰਚ ਚੁੱਕਾ ਹੈ ਅਤੇ ਇਹ ਲੋਕਾਂ ਦੀ ਮਦਦ ਤੋਂ ਬਿਨਾਂ ਸੰਭਵ ਨਹੀਂ ਹੈ। ਸਾਡੇ ਸੱਭਿਆਚਾਰ ਦੀਆਂ ਸਾਰੀਆਂ ਪਵਿੱਤਰ ਚੀਜ਼ਾਂ 'ਤੇ ਅਜਿਹੇ ਹਮਲੇ ਹੋ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

DIsha

Content Editor

Related News