ਭਗਵਾਨ ਰਾਮ ਦੇ ਆਦਰਸ਼ਾਂ ’ਤੇ ਚੱਲਣਾ ਸਾਰੇ ਭਾਰਤੀਆਂ ਦਾ ਫ਼ਰਜ਼ : PM ਮੋਦੀ

10/23/2022 8:42:57 PM

ਨੈਸ਼ਨਲ ਡੈਸਕ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਸ਼੍ਰੀ ਰਾਮਨਗਰੀ ਅਯੁੱਧਿਆ ’ਚ ਛੇਵੇਂ ਦੀਪ ਉਤਸਵ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਭਾਰਤ ਦੇ ਲੋਕਾਂ ਦੀ ਆਸਥਾ ਦੇ ਕੇਂਦਰ ਸ਼੍ਰੀ ਰਾਮ ਦੇ ਆਦੇਸ਼ਾਂ ਨੂੰ ਫ਼ਰਜ਼ ਦੀ ਭਾਵਨਾ ਦਾ ਪ੍ਰਤੀਕ ਦੱਸਿਆ। ਉਨ੍ਹਾਂ ਦੇਸ਼ਵਾਸੀਆਂ ਨੂੰ ਸੱਦਾ ਦਿੱਤਾ, ‘‘ਰਾਮ ਫਰਜ਼ ਦੀ ਭਾਵਨਾ ਤੋਂ ਮੂੰਹ ਨਹੀਂ ਮੋੜਦੇ ਹਨ। ਭਗਵਾਨ ਰਾਮ ਦੇ ਆਦਰਸ਼ਾਂ ’ਤੇ ਚੱਲਣਾ ਸਾਰੇ ਭਾਰਤੀਆਂ ਦਾ ਫ਼ਰਜ਼ ਹੈ।’’ ਮੋਦੀ ਨੇ ਇਥੇ ਦੀਪ ਉਤਸਵ ਦਾ ਉਦਘਾਟਨ ਕਰਨ ਤੋਂ ਪਹਿਲਾਂ ਰਾਮਕਥਾ ਪਾਰਕ ’ਚ ਭਗਵਾਨ ਰਾਮ ਦੀ ਪ੍ਰਤੀਕਾਤਮਕ ਤਾਜਪੋਸ਼ੀ ਕਰਨ ਤੋਂ ਬਾਅਦ ਆਪਣੇ ਸੰਬੋਧਨ ’ਚ ਇਹ ਗੱਲ ਕਹੀ।

ਇਹ ਖ਼ਬਰ ਵੀ ਪੜ੍ਹੋ : ਪਾਕਿਸਤਾਨ ’ਤੇ ਭਾਰਤ ਦੀ ਜਿੱਤ ’ਤੇ ਬੋਲੇ CM ਮਾਨ, ਕਿਹਾ-ਭਾਰਤ ਵਾਸੀਆਂ ਨੂੰ ਦਿੱਤਾ ਦੀਵਾਲੀ ਦਾ ਵੱਡਾ ਤੋਹਫ਼ਾ

ਪ੍ਰਧਾਨ ਮੰਤਰੀ ਮੋਦੀ ਨੇ ਮੌਜੂਦਾ ਹਾਲਾਤ ’ਚ ਸ਼੍ਰੀ ਰਾਮ ਦੇ ਆਦਰਸ਼ਾਂ ਦੇ ਵਿਵਹਾਰਕ ਰੂਪ ਦੀ ਵੀ ਵਿਆਖਿਆ ਕੀਤੀ। ਉਨ੍ਹਾਂ ਕਿਹਾ, ‘‘ਰਾਮ ਕਿਸੇ ਨੂੰ ਪਿੱਛੇ ਨਹੀਂ ਛੱਡਦੇ ਹਨ। ਰਾਮ ਫ਼ਰਜ਼ਾਂ ਦੀ ਭਾਵਨਾ ਤੋਂ ਮੂੰਹ ਨਹੀਂ ਮੋੜਦੇ ਹਨ। ਇਸ ਲਈ ਰਾਮ ਭਾਰਤ ਦੀ ਉਸ ਭਾਵਨਾ ਦੇ ਪ੍ਰਤੀਕ ਹਨ, ਜੋ ਮੰਨਦੀ ਹੈ ਕਿ ਸਾਡੇ ਅਧਿਕਾਰ ਸਾਡੇ ਕਰਤੱਵਾਂ ਤੋਂ ਖ਼ੁਦ ਸਪੱਸ਼ਟ ਹੋ ਜਾਂਦੇ ਹਨ।'' ਉਨ੍ਹਾਂ ਕਿਹਾ ਕਿ ਭਗਵਾਨ ਰਾਮ ਨੇ ਆਪਣੇ ਵਚਨਾਂ, ਆਪਣੇ ਵਿਚਾਰਾਂ, ਆਪਣੇ ਸ਼ਾਸਨ, ਆਪਣੇ ਪ੍ਰਸ਼ਾਸਨ ’ਚ ਜਿਨ੍ਹਾਂ ਮੂਲ ਕਦਰਾਂ-ਕੀਮਤਾਂ ਨੂੰ ਘੜਿਆ, ਉਹ 'ਸਬਕਾ ਸਾਥ-ਸਬਕਾ ਵਿਕਾਸ' ਦੀ ਪ੍ਰੇਰਨਾ ਹੈ। ਇਸ ਦੇ ਨਾਲ ਹੀ ਭਗਵਾਨ ਰਾਮ ਦੀਆਂ ਕਦਰਾਂ-ਕੀਮਤਾਂ ‘ਸਬਕਾ ਵਿਸ਼ਵਾਸ-ਸਬਕਾ ਪ੍ਰਯਾਸ’ ਦਾ ਆਧਾਰ ਵੀ ਹਨ।

ਇਹ ਖ਼ਬਰ ਵੀ ਪੜ੍ਹੋ : ਮੰਤਰੀ ਸਰਾਰੀ ਦਾ ਵਿਰੋਧੀ ਪਾਰਟੀਆਂ ’ਤੇ ਵੱਡਾ ਹਮਲਾ, ‘ਮੈਨੂੰ ਬਦਨਾਮ ਕਰਨ ਲਈ ਅਪਣਾਇਆ ਹਰ ਘਟੀਆ ਹੱਥਕੰਡਾ’

ਪ੍ਰਧਾਨ ਮੰਤਰੀ ਨੇ ਕਿਹਾ, ‘‘ਜਦੋਂ ਸ਼੍ਰੀ ਰਾਮ ਦਾ ਅਭਿਸ਼ੇਕ ਹੁੰਦਾ ਹੈ, ਤਾਂ ਸਾਡੇ ਅੰਦਰ ਭਗਵਾਨ ਰਾਮ ਦੇ ਆਦਰਸ਼, ਕਦਰਾਂ-ਕੀਮਤਾਂ ​​ਹੋਰ ਜ਼ਿਆਦਾ ਦ੍ਰਿੜ੍ਹ ਹੋ ਜਾਂਦੀਆਂ ਹਨ।’’ ਉਨ੍ਹਾਂ ਕਿਹਾ ਕਿ ਇਸੇ ਕਾਰਨ ਭਗਵਾਨ ਰਾਮ ਅੱਜ ਵੀ ਭਾਰਤ ’ਚ ਜਨ-ਜਨ ਦੀ ਆਸਥਾ ਦੇ ਕੇਂਦਰ ਹਨ ਤੇ ਆਮ ਆਦਮੀ ਦੇ ਜੀਵਨ ’ਚ ਵਿਵਹਾਰਿਕ ਅਤੇ ਮਿਸਾਲੀ ਹਨ। ਮੋਦੀ ਨੇ ਕਿਹਾ, ‘‘ਭਗਵਾਨ ਰਾਮ ਨੂੰ ਮਰਿਆਦਾ ਪੁਰਸ਼ੋਤਮ ਕਿਹਾ ਜਾਂਦਾ ਹੈ। ਮਰਿਆਦਾ, ਮਾਣ ਰੱਖਣਾ ਵੀ ਸਿਖਾਉਂਦੀ ਹੈ ਅਤੇ ਮਾਣ ਦੇਣਾ ਵੀ ਅਤੇ ਮਰਿਆਦਾ, ਜੋ ਬੇਨਤੀ ਕੀਤੀ ਜਾਂਦੀ ਹੈ, ਉਹੀ ਫ਼ਰਜ਼ ਦਾ ਅਹਿਸਾਸ ਹੈ।’’

 


Manoj

Content Editor

Related News