ਦੇਸ਼ ਲਈ ਮਰਨ ਦੀ ਨਹੀਂ, ਸਗੋਂ ਜਿਊਣ ਦੀ ਜ਼ਰੂਰਤ ਹੈ : ਅਮਿਤ ਸ਼ਾਹ
Monday, Jul 08, 2024 - 12:46 PM (IST)
ਅਹਿਮਦਾਬਾਦ (ਭਾਸ਼ਾ) - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਲਈ ਮਰਨ ਦੀ ਨਹੀਂ ਸਗੋਂ ਜਿਊਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਗੁਜਰਾਤ ਦੇ ਵਿਕਾਸ 'ਚ ਭੂਮਿਕਾ ਲਈ ਕੜਵਾ ਪਾਟੀਦਾਰ ਭਾਈਚਾਰੇ ਦੀ ਪ੍ਰਸ਼ੰਸਾ ਕੀਤੀ। ਉਹ ਮੁੱਖ ਮੰਤਰੀ ਭੂਪੇਂਦਰ ਪਟੇਲ ਦੀ ਮੌਜੂਦਗੀ ’ਚ ਇਥੇ ਵਿਦਿਆਰਥੀਆਂ ਲਈ ਇਕ ਹੋਸਟਲ ਕੰਪਲੈਕਸ ਦਾ ਉਦਘਾਟਨ ਕਰਨ ਤੋਂ ਬਾਅਦ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਸ਼ਾਹ ਨੇ ਸ਼ਹਿਰ ਵਿਚ ਇਕ ਹਸਪਤਾਲ ਦਾ ਉਦਘਾਟਨ ਵੀ ਕੀਤਾ।
ਇਹ ਵੀ ਪੜ੍ਹੋ - ਔਰਤਾਂ ਲਈ ਵੱਡੀ ਖ਼ੁਸ਼ਖ਼ਬਰੀ: ਹੁਣ ਕਿਰਾਏ ਦੀ ਕੁੱਖ ਰਾਹੀਂ ਮਾਂ ਬਣਨ 'ਤੇ ਵੀ ਮਿਲੇਗੀ ਜਣੇਪਾ ਛੁੱਟੀ
ਇਸ ਮੌਕੇ ਹੋਸਟਲ ਦੇ ਅਧਿਕਾਰੀਆਂ ਨੇ ਕਿਹਾ ਕਿ ਅਮੀਨ ਪੀ. ਜੇ. ਕੇ. ਪੀ. ਵਿਦਿਆਰਥੀ ਭਵਨ ਦਾ ਨਿਰਮਾਣ ਕੜਵਾ ਪਾਟੀਦਾਰ ਭਾਈਚਾਰੇ ਵੱਲੋਂ ਕੀਤਾ ਗਿਆ ਹੈ ਅਤੇ ਇਸ 'ਚ ਸਾਰੇ ਸਮਾਜਿਕ ਸਮੂਹਾਂ ਦੇ ਵਿਦਿਆਰਥੀਆਂ ਲਈ ਰਿਹਾਇਸ਼ ਦਾ ਪ੍ਰਬੰਧ ਹੋਵੇਗਾ। ਸ਼ਾਹ ਨੇ ਕਿਹਾ ਕਿ ਅੱਜ ਦੇਸ਼ ਲਈ ਮਰਨ ਦੀ ਨਹੀਂ ਸਗੋਂ ਦੇਸ਼ ਲਈ ਜਿਊਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ,'ਤੁਸੀਂ ਇਕ ਚੰਗੇ ਆਈ. ਏ. ਐੱਸ., ਆਈ. ਪੀ. ਐੱਸ., ਸੀ. ਏ., ਡਾਕਟਰ, ਚੰਗੇ ਨਾਗਰਿਕ ਬਣ ਸਕਦੇ ਹੋ ਪਰ ਤੁਹਾਨੂੰ ਦੇਸ਼ ਲਈ ਕੰਮ ਕਰਨ ਦੀ ਜ਼ਰੂਰਤ ਹੈ।' ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਨੇ ਕਿਹਾ ਕਿ ਕੜਵਾ ਪਾਟੀਦਾਰ ਭਾਈਚਾਰੇ ਨੇ ਗੁਜਰਾਤ ਦੇ ਵਿਕਾਸ ਵਿਚ ਵੱਡਾ ਯੋਗਦਾਨ ਪਾਇਆ ਹੈ।
ਇਹ ਵੀ ਪੜ੍ਹੋ - ਸੱਪ ਨੇ ਡੰਗਿਆ ਬੰਦਾ, ਅੱਗੋਂ ਬੰਦੇ ਨੇ ਦੰਦੀਆਂ ਵੱਢ-ਵੱਢ ਮਾਰ 'ਤਾ ਸੱਪ
ਉਨ੍ਹਾਂ ਕਿਹਾ, 'ਗੁਜਰਾਤ ਅਤੇ ਪਾਟੀਦਾਰ ਭਾਈਚਾਰੇ ਦਾ ਵਿਕਾਸ ਸਮਾਨਾਂਤਰ ਹੈ। ਆਪਣੀ ਮਿਹਨਤ ਨਾਲ ਕੜਵਾ ਪਾਟੀਦਾਰ ਸਮਾਜ ਨੇ ਆਪਣੇ ਵਿਕਾਸ ਦੇ ਨਾਲ-ਨਾਲ ਸੂਬੇ ਅਤੇ ਦੇਸ਼ ਦੇ ਵਿਕਾਸ ਵਿਚ ਵੀ ਅਹਿਮ ਯੋਗਦਾਨ ਪਾਇਆ ਹੈ।' ਸ਼ਾਹ ਨੇ ਕਿਹਾ, 'ਅੱਜ ਉੱਤਰੀ ਗੁਜਰਾਤ ਦੇ ਕੜਵਾ ਪਾਟੀਦਾਰ ਭਾਈਚਾਰੇ ਦੇ ਲੋਕ ਕਈ ਸੰਸਥਾਵਾਂ ਤੋਂ ਸਿੱਖਿਆ ਹਾਸਲ ਕਰ ਕੇ ਦੇਸ਼ ਦੀ ਸੇਵਾ ਕਰ ਰਹੇ ਹਨ।' ਪਟੇਲ ਨੇ ਇਸ ਮੌਕੇ ਕਿਹਾ ਕਿ ਦੋ ਦਹਾਕੇ ਪਹਿਲਾਂ ਤੱਤਕਾਲੀ ਮੁੱਖ ਮੰਤਰੀ ਦੇ ਰੂਪ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੇ ਗਏ 'ਸ਼ਾਲਾ ਪ੍ਰਵੇਸ਼ੋਤਸਵ' (ਸਕੂਲ ਦਾਖਲਾ) ਅਤੇ 'ਕੰਨਿਆ ਕੇਲਵਣੀ ਮਹੋਤਸਵ' ਕਾਰਨ ਸੂਬੇ 'ਚ ਸਿੱਖਿਆ ਦੇ ਖੇਤਰ 'ਚ ਬਹੁਤ ਵਿਕਾਸ ਹੋਇਆ ਹੈ।
ਇਹ ਵੀ ਪੜ੍ਹੋ - ਵਿਅਕਤੀ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੀਤੀ ਖ਼ੁਦਕੁਸ਼ੀ, ਦਿਲ ਦਹਿਲਾ ਦੇਣ ਵਾਲੀ CCTV ਆਈ ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8