ਕੋਰੋਨਾ ਖ਼ਿਲਾਫ਼ ਲੜਾਈ ਨੂੰ ਮਜ਼ਬੂਤ ਕਰਨ ਲਈ ਟੀਕਿਆਂ ਦੀ ਬਰਬਾਦੀ ਰੋਕਣਾ ਜ਼ਰੂਰੀ: PM ਮੋਦੀ

Wednesday, May 05, 2021 - 02:20 PM (IST)

ਕੋਰੋਨਾ ਖ਼ਿਲਾਫ਼ ਲੜਾਈ ਨੂੰ ਮਜ਼ਬੂਤ ਕਰਨ ਲਈ ਟੀਕਿਆਂ ਦੀ ਬਰਬਾਦੀ ਰੋਕਣਾ ਜ਼ਰੂਰੀ: PM ਮੋਦੀ

ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਯਾਨੀ ਕਿ ਅੱਜ ਕੋਵਿਡ-19 ਟੀਕਿਆਂ ਦੀ ਬਰਬਾਦੀ ਰੋਕਣ ਲਈ ਕੇਰਲ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਲਾਗ ਖ਼ਿਲਾਫ਼ ਲੜਾਈ ਵਿਚ ਟੀਕਿਆਂ ਦੀ ਬਰਬਾਦੀ ਰੋਕਣਾ ਮਹੱਤਵਪੂਰਨ ਹੈ। ਦਰਅਸਲ ਕੇਰਲ ਦੇ ਮੁੱਖ ਮੰਤਰੀ ਪਿਨਰਈ ਵਿਜਯਨ ਨੇ ਮੰਗਲਵਾਰ ਨੂੰ ਟਵੀਟ ਕਰ ਕੇ ਕਿਹਾ ਸੀ ਕਿ ਸੂਬੇ ਨੂੰ ਕੇਂਦਰ ਸਰਕਾਰ ਤੋਂ 73,38,806 ਖ਼ੁਰਾਕਾਂ ਮਿਲੀਆਂ ਅਤੇ ਵਰਤੋਂ ਲਈ ਵਾਧੂ 74,26,164 ਖ਼ੁਰਾਕਾਂ ਦਿੱਤੀਆਂ ਗਈਆਂ। ਮੁੱਖ ਮੰਤਰੀ ਨੇ ਇਸ ਲਈ ਸੂਬੇ ਦੇ ਸਿਹਤ ਕਾਮਿਆਂ ਖ਼ਾਸ ਕਰ ਕੇ ਨਰਸਾਂ ਦੀ ਸ਼ਲਾਘਾ ਕੀਤੀ। 

ਇਹ ਵੀ ਪੜ੍ਹੋ : ਆਂਧਰਾ ਪ੍ਰਦੇਸ਼ ’ਚ ਮਿਲਿਆ ਕੋਰੋਨਾ ਦਾ ਨਵਾਂ ਰੂਪ, ਮੌਜੂਦਾ ਵਾਇਰਸ ਨਾਲੋਂ 15 ਗੁਣਾ ਜ਼ਿਆਦਾ ਖ਼ਤਰਨਾਕ

PunjabKesari

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਜਯਨ ਦੇ ਟਵੀਟ ਨੂੰ ਟੈਗ ਕਰਦੇ ਹੋਏ ਬੁੱਧਵਾਰ ਨੂੰ ਲਿਖਿਆ ਕਿ ਟੀਕਿਆਂ ਦੀ ਬਰਬਾਦੀ ਘੱਟ ਕਰਨ ਵਿਚ ਸਾਡੇ ਸਿਹਤ ਕਾਮਿਆਂ ਅਤੇ ਨਰਸਾਂ ਦੀ ਉਦਾਹਰਣ ਪੇਸ਼ ਕਰਦੇ ਵੇਖਣਾ ਚੰਗਾ ਲੱਗ ਰਿਹਾ ਹੈ। ਕੋਵਿਡ-19 ਖ਼ਿਲਾਫ਼ ਲੜਾਈ ਨੂੰ ਮਜ਼ਬੂਤ ਕਰਨ ਲਈ ਟੀਕਿਆਂ ਦੀ ਬਰਬਾਦੀ ਘੱਟ ਕਰਨਾ ਮਹੱਤਵਪੂਰਨ ਹੈ। 

ਇਹ ਵੀ ਪੜ੍ਹੋ : ਭਾਰਤ 'ਚ ਕੋਰੋਨਾ ਦੇ ਮਾਮਲੇ 2 ਕਰੋੜ ਦੇ ਪਾਰ, ਮੌਤਾਂ ਦੇ ਅੰਕੜੇ ਕਰਦੇ ਨੇ ਹੈਰਾਨ

ਦੱਸ ਦੇਈਏ ਕਿ ਕੇਰਲ ’ਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ 37,190 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ ਵੱਧ ਕੇ 17,01,979 ਹੋ ਗਈ ਸੀ। ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿਚ ਲਗਾਤਾਰ ਹੋ ਰਹੇ ਵਾਧੇ ਨੂੰ ਵੇਖਦਿਆਂ 4 ਮਈ ਤੋਂ 9 ਮਈ ਤੱਕ ਸੂਬੇ ਵਿਚ ਤਾਲਾਬੰਦੀ ਵਰਗੀ ਸਖ਼ਤ ਪਾਬੰਦੀ ਮੰਗਲਵਾਰ ਤੋਂ ਲਾਗੂ ਕੀਤੀ ਗਈ ਹੈ।


author

Tanu

Content Editor

Related News