IT ਵਿਭਾਗ ਨੇ ਪੈਨ ਕਾਰਡ ਧਾਰਕਾਂ ਨੂੰ ਦਿੱਤੀ ਵੱਡੀ ਰਾਹਤ
Monday, Dec 30, 2019 - 10:23 PM (IST)

ਨਵੀਂ ਦਿੱਲੀ— ਕੇਂਦਰੀ ਡਾਇਰੈਕਟ ਟੈਕਸ ਬੋਰਡ (ਸੀ.ਬੀ.ਡੀ.ਟੀ.) ਨੇ ਪੈਨ (ਸਥਾਈ ਖਾਤਾ ਨੰਬਰ) ਨੂੰ ਆਧਾਰ ਨਾਲ ਜੋੜਨ ਦੀ ਆਖਰੀ ਮਿਤੀ ਮਾਰਚ 2020 ਤਕ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਇਹ ਮਿਤੀ ਮੰਗਲਵਾਰ (31 ਦਸੰਬਰ 2019) ਸੀ।
ਸੀ.ਬੀ.ਡੀ.ਟੀ. ਨੇ ਆਪਣੇ ਟਵੀਟ 'ਚ ਲਿਖਿਆ ਕਿ 'ਇਨਕਮ ਟੈਕਸ ਐਕਟ 1961 ਦੀ ਧਾਰਾ (ਏ)(ਏ) ਦੀ ਉਪ-ਧਾਰਾ ਦੇ ਤਹਿਤ ਪੈਨ ਨੂੰ ਆਧਾਰ ਨਾਲ ਜੋੜਨ ਦੀ ਆਖਰੀ ਮਿਤੀ 31 ਦਸੰਬਰ 2019 ਤੋਂ ਵਧਾ ਕੇ 31 ਮਾਰਚ 2020 ਤਕ ਕਰ ਦਿੱਤੀ ਹੈ।' ਇਹ ਅਠਵੀਂ ਵਾਰ ਹੈ ਕਿ ਜਦੋਂ ਸੀ.ਬੀ.ਡੀ.ਟੀ. ਨੇ ਆਧਾਰ ਦੇ ਨਾਲ ਪੈਨ ਨੂੰ ਜੋੜਨ ਦੇ ਸਮੇਂ ਨੂੰ ਵਧਾਇਆ ਹੈ।
ਪਿਛਲੇ ਸਾਲ ਸਤੰਬਰ 'ਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੀ ਆਧਾਰ ਯੋਜਨਾ ਨੂੰ ਸੰਵਿਧਾਨਕ ਰੂਪ ਨਾਲ ਕਾਨੂੰਨੀ ਕਰਾਰ ਦਿੱਤਾ। ਇਨਕਮ ਟੈਕਸ ਕਾਨੂੰਨ ਦੀ ਧਾਰਾ 139 ਏ.ਏ. (2) 'ਚ ਕਿਹਾ ਗਿਆ ਹੈ ਕਿ ਹਰ ਵਿਅਕਤੀ ਜਿਸ ਕੋਲ ਇਕ ਜੁਲਾਈ 2017 ਨੂੰ ਪੈਨ ਕਾਰਡ ਸੀ ਅਤੇ ਜੋ ਆਧਾਰ ਪ੍ਰਾਪਤ ਕਰਨ ਦੇ ਯੋਗ ਹੈ। ਉਸ ਨੂੰ ਆਪਣੇ ਆਧਾਰ ਨੰਬਰ ਟੈਕਸ ਅਧਿਕਾਰੀਆਂ ਨੂੰ ਦੇਣਾ ਜ਼ਰੂਰੀ ਹੈ।