ਜਿਨਸੀ ਸ਼ੋਸ਼ਣ ਤੇ ਜਬਰਨ ਧਰਮ ਤਬਦੀਲੀ ਦੇ ਮਾਮਲੇ ’ਚ ਨਿਦਾ ਖਾਨ ਗ੍ਰਿਫ਼ਤਾਰ

Saturday, May 09, 2026 - 02:05 PM (IST)

ਜਿਨਸੀ ਸ਼ੋਸ਼ਣ ਤੇ ਜਬਰਨ ਧਰਮ ਤਬਦੀਲੀ ਦੇ ਮਾਮਲੇ ’ਚ ਨਿਦਾ ਖਾਨ ਗ੍ਰਿਫ਼ਤਾਰ

ਨਾਸਿਕ- ਆਈ. ਟੀ. ਕੰਪਨੀ ਟੀ.ਸੀ.ਐੱਸ. ਦੀ ਨਾਸਿਕ ਇਕਾਈ ਵਿਚ ਜਿਨਸੀ ਸ਼ੋਸ਼ਣ ਅਤੇ ਜਬਰਨ ਧਰਮ ਤਬਦੀਲੀ ਨਾਲ ਜੁੜੇ ਮਾਮਲੇ ਦੀ ਮੁਲਜ਼ਮ ਨਿਦਾ ਖਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਨਾਸਿਕ ਦੇ ਪੁਲਸ ਕਮਿਸ਼ਨਰ ਸੰਦੀਪ ਕਾਰਣਿਕ ਨੇ ਦੱਸਿਆ ਕਿ ਨਿਦਾ ਨੂੰ ਛਤਰਪਤੀ ਸੰਭਾਜੀਨਗਰ ਤੋਂ ਕਾਬੂ ਕੀਤਾ ਗਿਆ। ਨਿਦਾ ਖਾਨ ਦਾ ਨਾਂ ਦੇਵਲਾਲੀ ਕੈਂਪ ਪੁਲਸ ਥਾਣੇ ਵਿਚ ਦਰਜ ਮਾਮਲੇ ਵਿਚ ਸ਼ਾਮਲ ਹੈ।

ਨਾਸਿਕ ਪੁਲਸ ਦੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਆਈ. ਟੀ. ਕੰਪਨੀ ਦੀ ਨਾਸਿਕ ਇਕਾਈ ਵਿਚ ਛੇੜਛਾੜ ਅਤੇ ਸ਼ੋਸ਼ਣ ਦੇ 9 ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਐੱਸ. ਆਈ. ਟੀ. ਨੇ ਮਹਾਰਾਸ਼ਟਰ ਦੇ ਵੱਖ-ਵੱਖ ਹਿੱਸਿਆਂ ਵਿਚ ਨਿਦਾ ਦੀ ਭਾਲ ਸ਼ੁਰੂ ਕੀਤੀ ਸੀ। ਉਸ ’ਤੇ ਵ੍ਹਟਸਐਪ ਗਰੁੱਪ ਵਿਚ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਉਣ, ਉਨ੍ਹਾਂ ’ਤੇ ਮਾਸਾਹਾਰੀ ਭੋਜਨ ਖਾਣ ਦਾ ਦਬਾਅ ਪਾਉਣ ਆਦਿ ਦੇ ਦੋਸ਼ ਹਨ। ਐੱਫ. ਆਈ. ਆਰ. ਅਨੁਸਾਰ, ਨਿਦਾ ਖਾਨ ਨੇ ਕਥਿਤ ਤੌਰ ’ਤੇ ਮਹਿਲਾ ਕਰਮਚਾਰੀਆਂ ਨੂੰ ਇਸਲਾਮੀ ਰੀਤੀ-ਰਿਵਾਜਾਂ ਅਨੁਸਾਰ ਕੱਪੜੇ ਪਹਿਨਣ ਲਈ ਕਿਹਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News