ਨਿਰਭਯਾ ਫੰਡ ਨੂੰ ਨਾ ਖਰਚਣਾ ਬੜੀ ਸ਼ਰਮ ਵਾਲੀ ਗੱਲ : ਹਾਈ ਕੋਰਟ

Saturday, Dec 21, 2019 - 02:08 AM (IST)

ਨਿਰਭਯਾ ਫੰਡ ਨੂੰ ਨਾ ਖਰਚਣਾ ਬੜੀ ਸ਼ਰਮ ਵਾਲੀ ਗੱਲ : ਹਾਈ ਕੋਰਟ

ਰਾਂਚੀ – ਡੋਰੰਡਾ ਵਿਚ ਇਕ ਬੱਚੀ ਨਾਲ ਜਬਰ-ਜ਼ਨਾਹ ਦੇ ਬਾਅਦ ਹੱਤਿਆ ਦੇ 6 ਸਾਲ ਪੁਰਾਣੇ ਮਾਮਲੇ ਦੀ ਸੁਣਵਾਈ ਦੌਰਾਨ ਝਾਰਖੰਡ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਸਰਕਾਰ ਦੇ ਜਵਾਬ ’ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਸੂਬੇ ਵਿਚ ਅਜੇ ਤੱਕ ਨਿਰਭਯਾ ਫੰਡ ਨੂੰ ਨਾ ਖਰਚਣਾ ਬੜੀ ਸ਼ਰਮ ਵਾਲੀ ਗੱਲ ਹੈ।

ਚੀਫ ਜਸਟਿਸ ਡਾ. ਰਵੀ ਰੰਜਨ ਅਤੇ ਜਸਟਿਸ ਐੱਸ. ਐੱਨ. ਪ੍ਰਸਾਦ ਦੀ ਬੈਂਚ ਨੇ ਟਿੱਪਣੀ ਕੀਤੀ ਹੈ ਕਿ ਤੁਸੀਂ ਫੰਡ ਖਰਚ ਨਹੀਂ ਕਰ ਰਹੇ ਕਿਉਂਕਿ ਤੁਹਾਡੇ ਕੋਲ ਕੋਈ ਦ੍ਰਿਸ਼ਟੀ ਨਹੀਂ। ਸਾਲ 2013 ਵਿਚ 25 ਅਪ੍ਰੈਲ ਨੂੰ 5 ਸਾਲ ਦੀ ਇਕ ਬੱਚੀ ਦੀ ਜਬਰ-ਜ਼ਨਾਹ ਦੇ ਬਾਅਦ ਗਲਾ ਘੁੱਟ ਕੇ ਰਾਂਚੀ ਦੇ ਡੋਰੰਡਾ ਇਲਾਕੇ ਵਿਚ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿਚ ਪੁਲਸ ਅਜੇ ਤੱਕ ਪੁਲਸ ਅਪਰਾਧੀਆਂ ਦਾ ਸੁਰਾਗ ਨਹੀਂ ਲਗਾ ਸਕੀ। ਸੂਬੇ ਵਿਚ ਮਹਿਲਾ ਹੈਲਪਲਾਈਨ ਦਾ ਵੀ ਨਾ ਹੋਣਾ ਹੈਰਾਨੀ ਵਾਲੀ ਗੱਲ ਹੈ। ਇਸ ਦੇ ਲਈ ਦ੍ਰਿਸ਼ਟੀ ਅਤੇ ਇੱਛਾ ਸ਼ਕਤੀ ਦੀ ਲੋੜ ਹੈ। ਬੈਂਚ ਨੇ ਸੂਬੇ ਦੇ ਮੁੱਖ ਸਕੱਤਰ ਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਸਕੱਤਰ ਨੂੰ ਇਸ ਮਾਮਲੇ ਵਿਚ ਅਦਾਲਤ ਵਿਚ ਖੁਦ ਹਾਜ਼ਰ ਹੋਣ ਦਾ ਹੁਕਮ ਦਿੱਤਾ। ਮਾਮਲੇ ਦੀ ਅਗਲੀ ਸੁਣਵਾਈ 17 ਜਨਵਰੀ ਨੂੰ ਹੋਵੇਗੀ।


author

Inder Prajapati

Content Editor

Related News