ਭਾਰਤ ਇਕ ਹੋਰ ਇਤਿਹਾਸ ਰਚਣ ਦੇ ਨੇੜੇ, ਸੂਰਜ ਨੂੰ ਅੱਜ ''ਹੈਲੋ'' ਬੋਲੇਗਾ ਆਦਿਤਿਆ-L1
Saturday, Jan 06, 2024 - 01:22 PM (IST)
ਬੈਂਗਲੁਰੂ- ਚੰਨ 'ਤੇ ਉਤਰਨ ਮਗਰੋਂ ਭਾਰਤ ਇਕ ਹੋਰ ਇਤਿਹਾਸ ਰਚਣ ਦੇ ਬੇਹੱਦ ਨੇੜੇ ਪਹੁੰਚ ਗਿਆ ਹੈ। ਸੂਰਜ ਮਿਸ਼ਨ 'ਤੇ ਨਿਕਲਿਆ ਇਸਰੋ ਦਾ ਆਦਿਤਿਆ-L1 ਮਿਸ਼ਨ ਸ਼ਨੀਵਾਰ ਯਾਨੀ ਕਿ ਅੱਜ ਸ਼ਾਮ 4 ਵਜੇ ਆਪਣੀ ਮੰਜ਼ਿਲ ਲੈਗ੍ਰੇਂਜ ਪੁਆਇੰਟ-1 (L1) 'ਤੇ ਪਹੁੰਚਣ ਨਾਲ ਆਖ਼ਰੀ ਪੰਧ 'ਚ ਸਥਾਪਤ ਹੋ ਜਾਵੇਗਾ। ਇਹ 2 ਸਾਲ ਸੂਰਜ ਦਾ ਅਧਿਐਨ ਕਰੇਗਾ ਅਤੇ ਮਹੱਤਵਪੂਰਨ ਅੰਕੜੇ ਇਕੱਠੇ ਕਰੇਗਾ। ਭਾਰਤ ਦੇ ਇਸ ਪਹਿਲੇ ਸੂਰਜ ਅਧਿਐਨ ਮਿਸ਼ਨ ਨੂੰ ਇਸਰੋ ਨੇ 2 ਸਤੰਬਰ 2023 ਨੂੰ ਲਾਂਚ ਕੀਤਾ ਸੀ।
ਇਹ ਵੀ ਪੜ੍ਹੋ- ਸੀਤ ਲਹਿਰ ਦਾ ਕਹਿਰ ਜਾਰੀ, 14 ਜਨਵਰੀ ਤੱਕ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ 'ਚ ਛੁੱਟੀਆਂ
ਇਸਰੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਿਸ਼ਨ ਦਾ ਮੁੱਖ ਉਦੇਸ਼ ਸੂਰਜੀ ਵਾਯੂਮੰਡਲ 'ਚ ਗਤੀਸ਼ੀਲਤਾ, ਸੂਰਜ ਦੀ ਗਰਮੀ, ਸੂਰਜ ਦੀ ਸਤ੍ਹਾ 'ਤੇ ਸੂਰਜੀ ਭੂਚਾਲ ਜਾਂ 'ਕੋਰੋਨਲ ਮਾਸ ਇਜੈਕਸ਼ਨ' (ਸੀ. ਐਮ. ਈ), ਸੂਰਜ ਨਾਲ ਸਬੰਧਤ ਗਤੀਵਿਧੀਆਂ ਅਤੇ ਉਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਦਾ ਅਧਿਐਨ ਕਰਨਾ ਹੈ। ਮੌਸਮ ਸੰਬੰਧੀ ਸਮੱਸਿਆਵਾਂ ਨੂੰ ਸਮਝਣ ਲਈ ਵੀ ਇਹ ਅਧਿਐਨ ਕਰੇਗਾ। L-1 ਬਿੰਦੂ ਦੇ ਆਲੇ-ਦੁਆਲੇ ਦੇ ਖੇਤਰ ਨੂੰ ਹਾਲੋ ਔਰਬਿਟ ਵਜੋਂ ਜਾਣਿਆ ਜਾਂਦਾ ਹੈ। ਸੂਰਜ-ਧਰਤੀ ਪ੍ਰਣਾਲੀ ਦੇ ਪੰਜ ਸਥਾਨਾਂ 'ਚੋਂ ਇੱਕ ਹੈ ਜਿੱਥੇ ਦੋ ਪਿੰਡੋ ਦੇ ਗਰੈਵੀਟੇਸ਼ਨਲ ਪ੍ਰਭਾਵ ਸੰਤੁਲਨ 'ਚ ਹਨ।
ਇਹ ਵੀ ਪੜ੍ਹੋ- ਪਿਤਾ ਨਾਲ ਭਰਾ ਨੂੰ ਸਕੂਲ ਛੱਡਣ ਗਈ ਡੇਢ ਸਾਲ ਦੀ ਬੱਚੀ ਨੂੰ ਬੱਸ ਨੇ ਕੁਚਲਿਆ, ਮਿਲੀ ਦਰਦਨਾਕ ਮੌਤ
ਮੋਟੇ ਤੌਰ 'ਤੇ ਇਹ ਉਹ ਸਥਾਨ ਹਨ ਜਿੱਥੇ ਦੋਵਾਂ ਪਿੰਡਾਂ ਦੀਆਂ ਗੁਰੂਤਾ ਸ਼ਕਤੀਆਂ ਇਕ ਦੂਜੇ ਨੂੰ ਸੰਤੁਲਿਤ ਕਰਦੀਆਂ ਹਨ। ਧਰਤੀ ਅਤੇ ਸੂਰਜ ਦੇ ਵਿਚਕਾਰ ਇਨ੍ਹਾਂ ਪੰਜ ਸਥਾਨਾਂ 'ਤੇ ਸਥਿਰਤਾ ਹੈ, ਜਿਸ ਕਾਰਨ ਇੱਥੇ ਮੌਜੂਦ ਵਸਤੂ ਸੂਰਜ ਜਾਂ ਧਰਤੀ ਦੇ ਗਰੈਵੀਟੇਸ਼ਨਲ ਵਿਚ ਨਹੀਂ ਫਸਦੀ। L-1 ਬਿੰਦੂ ਧਰਤੀ ਤੋਂ ਲਗਭਗ 15 ਲੱਖ ਕਿਲੋਮੀਟਰ ਦੂਰ ਹੈ। ਇਹ ਧਰਤੀ ਅਤੇ ਸੂਰਜ ਦੀ ਕੁੱਲ ਦੂਰੀ ਦਾ ਸਿਰਫ 1 ਫ਼ੀਸਦੀ ਹੈ। ਦੋਵਾਂ ਪਿੰਡਾਂ ਵਿਚਕਾਰ ਕੁੱਲ ਦੂਰੀ 14.96 ਕਰੋੜ ਕਿਲੋਮੀਟਰ ਹੈ। ਇਸਰੋ ਦੇ ਇਕ ਵਿਗਿਆਨੀ ਮੁਤਾਬਕ ਸੂਰਜ ਦੁਆਲੇ ਧਰਤੀ ਦੇ ਘੁੰਮਣ ਦੇ ਨਾਲ-ਨਾਲ ਹਾਲੋ ਆਰਬਿਟ ਵੀ ਘੁੰਮੇਗਾ।
ਇਹ ਵੀ ਪੜ੍ਹੋ- ਸਾਬਕਾ ਵਿਧਾਇਕ ਦਿਲਬਾਗ ਦੇ ਘਰ ਈਡੀ ਦੀ ਛਾਪੇਮਾਰੀ, 5 ਕਰੋੜ ਨਕਦ ਤੇ ਸੋਨਾ ਬਰਾਮਦ
ਇਸਰੋ ਮੁਖੀ ਐਸ ਸੋਮਨਾਥ ਨੇ ਕਿਹਾ ਕਿ ਇਹ ਬਹੁਤ ਮਹੱਤਵਪੂਰਨ ਹੈ ਕਿ ਆਦਿਤਿਆ ਐਲ-1 ਆਪਣੀ 15 ਲੱਖ ਕਿਲੋਮੀਟਰ ਦੀ ਲੰਬੀ ਯਾਤਰਾ ਦੇ ਆਖਰੀ ਪੜਾਅ 'ਤੇ ਪਹੁੰਚ ਚੁੱਕਾ ਹੈ। ਆਦਿਤਿਆ ਸ਼ਨੀਵਾਰ ਸ਼ਾਮ ਨੂੰ ਆਪਣੀ ਮੰਜ਼ਿਲ 'ਤੇ ਪਹੁੰਚ ਜਾਣਗੇ। ਥ੍ਰਸਟਰਸ ਦੀ ਮਦਦ ਨਾਲ ਆਦਿਤਿਆ ਐਲ-1 ਨੂੰ ਹਾਲੋ ਆਰਬਿਟ ਵਿੱਚ ਰੱਖਿਆ ਜਾਵੇਗਾ, ਤਾਂ ਜੋ ਸੂਰਜ ਨੂੰ ਵੱਖ-ਵੱਖ ਕੋਣਾਂ ਤੋਂ ਦੇਖਿਆ ਜਾ ਸਕੇ। L-1 ਬਿੰਦੂ 'ਤੇ ਰਹਿਣ ਨਾਲ, ਇਹ ਧਰਤੀ ਦੇ ਨਾਲ ਲਗਾਤਾਰ ਸੰਪਰਕ ਵਿੱਚ ਰਹੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8