ਸਾਲ 2021 ’ਚ ਇਸਰੋ ਦੀ ਪੁਲਾੜ ’ਚ ਨਵੀਂ ਪੁਲਾਂਘ, PSLV-C51 ਸੈਟੇਲਾਈਟ ਨੇ ਭਰੀ ਸਫ਼ਲਤਾਪੂਰਵਕ ਉਡਾਣ

02/28/2021 11:10:08 AM

ਬੈਂਗਲੁਰੂ- ਅੱਜ ਦਾ ਦਿਨ ਭਾਰਤ ਲਈ ਮਾਣ ਵਾਲਾ ਦਿਨ ਹੈ। ਸਾਲ 2021 ’ਚ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਆਪਣੇ ਪਹਿਲੇ ਮਿਸ਼ਨ ’ਚ ਸਫ਼ਲਤਾਪੂਰਵਕ ਪੁਲਾੜ ’ਚ ਨਵੀਂ ਪੁਲਾਂਘ ਪੁੱਟ ਲਈ ਹੈ। ਅੱਜ ਯਾਨੀ ਕਿ ਐਤਵਾਰ ਨੂੰ ਠੀਕ 10 ਵਜ ਕੇ 24 ਮਿੰਟ ’ਤੇ ਪੀ. ਐੱਸ. ਐੱਲ. ਵੀ-ਸੀ51/ਅਮੇਜ਼ੋਨੀਆ-1 ਮਿਸ਼ਨ ਨੇ ਉਡਾਣ ਭਰੀ। ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਪੀ. ਐੱਸ. ਐੱਲ. ਵੀ-ਸੀ51/ਅਮੇਜ਼ੋਨੀਆ-1 ਅਤੇ ਦੂਜੇ 18 ਸੈਟੇਲਾਈਟ ਨੂੰ ਲੈ ਕੇ ਪੁਲਾੜ ’ਚ ਗਿਆ ਹੈ। ਇਸਰੋ ਨੇ ਇਕ ਬਿਆਨ ਵਿਚ ਦੱਸਿਆ ਕਿ ਪੀ. ਐੱਸ. ਐੱਲ. ਵੀ-ਸੀ51, ਪੀ. ਐੱਸ. ਐੱਲ. ਵੀ. ਦਾ 53ਵਾਂ ਮਿਸ਼ਨ ਹੈ। ਇਸ ਰਾਕੇਟ ਜ਼ਰੀਏ ਬ੍ਰਾਜ਼ੀਲ ਦੇ ਅਮੇਜ਼ੋਨੀਆ-1 ਸੈਟੇਲਾਈਟ ਨਾਲ 18 ਹੋਰ ਸੈਟੇਲਾਈਟ ਵੀ ਪੁਲਾੜ ਭੇਜੇ ਗਏ ਹਨ। 

PunjabKesari

ਅਮੇਜ਼ੋਨੀਆ-1 ਇਸਰੋ ਦੀ ਵਣਜ ਇਕਾਈ ਨਿਊਸਪੇਸ ਇੰਡੀਆ ਲਿਮਟਿਡ (ਐੱਨ.ਐੱਸ.-ਆਈ.ਐੱਲ.) ਹੈ। ਇਹ ਬ੍ਰਾਜ਼ੀਲੀ ਸੈਟੇਲਾਈਟ ਐਮਾਜ਼ਾਨ ਖੇਤਰ ਵਿਚ ਜੰਗਲਾਂ ਦੀ ਕਟਾਈ ਦੀ ਨਿਗਰਾਨੀ ਅਤੇ ਖੇਤੀ ਵਿਸ਼ਲੇਸ਼ਣ ਲਈ ਯੂਜ਼ਰਸ ਨੂੰ ਰਿਮੋਟ ਸੈਂਸਿੰਗ ਡਾਟਾ ਮੁਹੱਈਆ ਕਰਾਏਗਾ। ਨਾਲ ਹੀ ਮੌਜੂਦਾ ਢਾਂਚੇ ਨੂੰ ਹੋਰ ਮਜ਼ਬੂਤ ਬਣਾਏਗਾ। ਇਸ ਦੀ ਲਾਂਚਿੰਗ ਨਾਲ ਹੀ ਭਾਰਤ ਵੱਲੋਂ ਸਪੇਸ ਵਿਚ ਭੇਜੇ ਗਏ ਵਿਦੇਸ਼ੀ ਸੈਟੇਲਾਈਟਾਂ ਦੀ ਗਿਣਤੀ ਵੱਧ ਕੇ 342 ਹੋ ਗਈ ਹੈ।

PunjabKesari

ਇਸ ਪੁਲਾੜ ਯਾਨ ਦੇ ਉੱਚ ਪੈਨਲ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਉਕੇਰੀ ਗਈ ਹੈ। ਸਪੇਸ ਕਿੰਡਜ਼ ਇੰਡੀਆ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਦੀ ਆਤਮ ਨਿਰਭਰ ਪਹਿਲ ਅਤੇ ਪੁਲਾੜ ਨਿੱਜੀਕਰਨ ਲਈ ਇਕਜੁੱਟਤਾ ਅਤੇ ਧੰਨਵਾਦ ਜ਼ਾਹਰ ਕਰਨ ਲਈ ਹੈ। ਸਪੇਸ ਕਿੰਡਜ਼ ਇੰਡੀਆ ਐੱਸ. ਡੀ. ਕਾਰਡ ’ਚ ਭਗਵਦ ਗੀਤਾ ਵੀ ਭੇਜ ਰਿਹਾ ਹੈ। ਇਸਰੋ ਦੀ ਵਣਜ ਇਕਾਈ ਨਿਊਸਪੇਸ ਇੰਡੀਆ ਲਿਮਟਿਡ ਲਈ ਵੀ ਇਹ ਖਾਸ ਦਿਨ ਹੈ। ਅਮੇਜ਼ੋਨੀਆ-1 ਚਾਰ ਸਾਲ ਤੱਕ ਡਾਟਾ ਭੇਜਦਾ ਰਹੇਗਾ। ਇਸ ਸੈਟੇਲਾਈਟ ਦੀ ਲਾਂਚਿੰਗ ਲਈ ਬ੍ਰਾਜ਼ੀਲ ਤੋਂ ਵਿਗਿਆਨਕਾਂ ਦਾ ਇਕ ਭਾਰਤ ਆਇਆ ਸੀ। ਇਸਰੋ ਪ੍ਰਧਾਨ ਨੇ ਕਿਹਾ ਕਿ ਇਹ ਭਾਰਤ ਅਤੇ ਬ੍ਰਾਜ਼ੀਲ ਦੋਹਾਂ ਲਈ ਮਾਣ ਦਾ ਵਿਸ਼ਾ ਹੈ। ਅਮੇਜ਼ੋਨੀਆ-1 ਨੂੰ ਪੂਰੀ ਤਰ੍ਹਾਂ ਨਾਲ ਬ੍ਰਾਜ਼ੀਲ ਨੇ ਬਣਾਇਆ ਅਤੇ ਵਿਕਸਿਤ ਕੀਤਾ ਸੀ।

PunjabKesari


Tanu

Content Editor

Related News