ISRO ਦੀ ਪੁਲਾੜ 'ਚ ਵੱਡੀ ਪੁਲਾਂਘ, 36 ਸੈਟੇਲਾਈਟਾਂ ਨਾਲ ਸਭ ਤੋਂ ਵੱਡਾ LVM3-M3 ਰਾਕੇਟ ਕੀਤਾ ਲਾਂਚ
Sunday, Mar 26, 2023 - 09:25 AM (IST)
ਨਵੀਂ ਦਿੱਲੀ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਐਤਵਾਰ ਨੂੰ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਬ੍ਰਿਟੇਨ ਦੇ ਨੈੱਟਵਰਕ ਐਕਸੈੱਸ ਐਸੋਸੀਏਟੇਡ ਲਿਮਟਿਡ (ਵਨਵੈੱਬ) ਦੇ 36 ਸੈਟੇਲਾਈਟਾਂ ਨੂੰ ਲੈ ਕੇ ਜਾਣ ਵਾਲੇ ਆਪਣੇ LVM3-M3 ਰਾਕੇਟ ਨੂੰ ਸਫਲਤਾਪੂਰਵਕ ਲਾਂਚ ਕਰ ਦਿੱਤਾ ਹੈ। ਦੱਸ ਦੇਈਏ ਬ੍ਰਿਟੇਨ ਦੀ ਨੈੱਟਵਰਕ ਐਕਸੈਸ ਐਸੋਸੀਏਟਸ ਲਿਮਿਟੇਡ (ਵਨਵੈਬ ਗਰੁੱਪ ਕੰਪਨੀ) ਨੇ ਸੈਟੇਲਾਈਟਾਂ ਨੂੰ ਧਰਤੀ ਦੇ ਹੇਠਲੇ ਪੰਧ ਵਿਚ ਲਾਂਚ ਕਰਨ ਲਈ ਇਸਰੋ ਦੀ ਵਪਾਰਕ ਸ਼ਾਖਾ, ਨਿਊਸਪੇਸ ਇੰਡੀਆ ਲਿਮਟਿਡ ਨਾਲ ਇਕ ਸਮਝੌਤਾ ਕੀਤਾ ਹੈ।
ਇਹ ਵੀ ਪੜ੍ਹੋ- ਕੱਟੜਾ-ਸ਼੍ਰੀਨਗਰ ਰੇਲ ਮਾਰਗ ’ਤੇ ਬਣਿਆ ਦੇਸ਼ ਦਾ ਪਹਿਲਾ ਕੇਬਲ ਆਧਾਰਿਤ 'ਅੰਜੀ ਬ੍ਰਿਜ'
ਰਾਕੇਟ ਸੰਤਰੀ ਧੂੰਏਂ ਅਤੇ ਧਰਤੀ ਨੂੰ ਹਿਲਾ ਦੇਣ ਵਾਲੀ ਗੜਗੜਾਹਟ ਦੇ ਵਿਚਕਾਰ ਸਵੇਰੇ 9 ਵਜੇ ਦੂਜੇ ਲਾਂਚ ਪੈਡ ਤੋਂ ਉਤਾਰਿਆ ਗਿਆ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਡਾ. ਸੋਮਨਾਥ ਸਮੇਤ ਮਿਸ਼ਨ ਕੰਟਰੋਲ ਸੈਂਟਰ ਦੇ ਵਿਗਿਆਨੀ ਉਡਾਣ ਦੀ ਦਿਸ਼ਾ ਅਤੇ ਇਸ ਦੇ ਟ੍ਰੈਜੈਕਟਰੀ ਦੀ ਨਿਗਰਾਨੀ ਕਰ ਰਹੇ ਹਨ। ਲਗਭਗ 20 ਮਿੰਟ ਦੀ ਉਡਾਣ ਦੀ ਮਿਆਦ ਦੇ ਬਾਅਦ ਸਾਰੇ ਸੈਟੇਲਾਈਟਾਂ ਨੂੰ ਧਰਤੀ ਦੇ ਹੇਠਲੇ ਪੰਧ ਵਿੱਚ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ- ਲੰਡਨ 'ਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਤਿਰੰਗੇ ਦਾ ਅਪਮਾਨ ਕਰਨ ਵਾਲਿਆਂ ਦੇ ਪਾਸਪੋਰਟ ਹੋਣਗੇ ਰੱਦ
ਭਾਰਤੀ ਰਾਕੇਟ LVM3, 43.5 ਮੀਟਰ ਉੱਚਾ ਅਤੇ 643 ਟਨ ਵਜ਼ਨ ਵਾਲਾ, ਸ਼੍ਰੀਹਰੀਕੋਟਾ ਸਥਿਤ ਰਾਕੇਟ ਬੰਦਰਗਾਹ ਦੇ ਦੂਜੇ ਲਾਂਚ ਪੈਡ ਤੋਂ ਲਾਂਚ ਕੀਤਾ ਗਿਆ। 5,805 ਕਿਲੋਗ੍ਰਾਮ ਵਜ਼ਨ ਵਾਲਾ ਇਹ ਰਾਕੇਟ ਬ੍ਰਿਟੇਨ (ਯੂ.ਕੇ.) ਸਥਿਤ ਨੈੱਟਵਰਕ ਐਕਸੈਸ ਐਸੋਸੀਏਟਿਡ ਲਿਮਟਿਡ (ਵਨਵੈਬ) ਦੇ 36 ਸੈਟੇਲਾਈਟਾਂ ਨੂੰ ਪੁਲਾੜ ਵਿਚ ਲੈ ਗਿਆ ਹੈ। ਇਹ ਲੋਅ ਅਰਥ ਔਰਬਿਟ (LEO) ਵਿਚ ਸੈਟੇਲਾਈਟਾਂ ਦੀ ਪਹਿਲੀ ਪੀੜ੍ਹੀ ਨੂੰ ਪੂਰਾ ਕਰੇਗਾ। ਲੋਅ ਅਰਥ ਆਰਬਿਟ ਧਰਤੀ ਦੀ ਸਭ ਤੋਂ ਨੀਵੀਂ ਔਰਬਿਟ ਹੈ।
ਇਹ ਵੀ ਪੜ੍ਹੋ- ਰਾਹੁਲ ਇਕੱਲੇ ਨਹੀਂ, ਮਾਂ ਸੋਨੀਆ ਅਤੇ ਦਾਦੀ ਇੰਦਰਾ ਗਾਂਧੀ ਦੀ ਵੀ ਗਈ ਸੀ ਮੈਂਬਰਸ਼ਿਪ