ਨਿੱਜੀ ਕੰਪਨੀਆਂ ਲਈ ਖੁੱਲ੍ਹਿਆ ਸਪੇਸ ਸੈਕਟਰ, ਇਸਰੋ ਚੀਫ਼ ਬੋਲੇ- ਪੂਰੇ ਦੇਸ਼ ਦੀ ਸਮਰੱਥਾ ਦਾ ਹੋਵੇਗਾ ਉਪਯੋਗ

Thursday, Jun 25, 2020 - 01:01 PM (IST)

ਨਿੱਜੀ ਕੰਪਨੀਆਂ ਲਈ ਖੁੱਲ੍ਹਿਆ ਸਪੇਸ ਸੈਕਟਰ, ਇਸਰੋ ਚੀਫ਼ ਬੋਲੇ- ਪੂਰੇ ਦੇਸ਼ ਦੀ ਸਮਰੱਥਾ ਦਾ ਹੋਵੇਗਾ ਉਪਯੋਗ

ਨਵੀਂ ਦਿੱਲੀ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਨਿੱਜੀ ਕੰਪਨੀਆਂ ਲਈ ਸਪੇਸ ਸੈਕਟਰ ਖੋਲ੍ਹ ਦਿੱਤਾ ਹੈ। ਇਸ ਮੌਕੇ ਇਸਰੋ ਚੀਫ ਕੇ.ਸੀਵਾਨ ਨੇ ਕਿਹਾ,''ਪੁਲਾੜ ਖੇਤਰ ਜਿੱਥੇ ਭਾਰਤ ਉੱਨਤ ਪੁਲਾੜ ਤਕਨਾਲੋਜੀ ਵਾਲੇ ਦੇਸ਼ਾਂ 'ਚੋਂ ਇਕ ਹੈ। ਇਹ ਭਾਰਤ ਦੇ ਉਦਯੋਗਿਕ ਆਧਾਰ 'ਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਸਰਕਾਰ ਨੇ ਨਿੱਜੀ ਉੱਦਮਾਂ ਲਈ ਪੁਲਾੜ ਖੇਤਰ ਖੋਲ੍ਹ ਕੇ ਇਸਰੋ ਲਈ ਸੁਧਾਰ ਉਪਾਵਾਂ ਨੂੰ ਲਾਗੂ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ,''ਸਰਕਾਰ ਨੇ ਪੁਲਾੜ ਖੇਤਰ 'ਚ ਨਿੱਜੀ ਕੰਪਨੀਆਂ ਦੀਆਂ ਗਤੀਵਿਧੀਆਂ ਨੂੰ ਮਨਜ਼ੂਰੀ ਦੇਣ ਅਤੇ ਨਿਯਮਤ ਕਰਨ ਦੇ ਸੰਬੰਧ 'ਚ ਸੁਤੰਤਰ ਫੈਸਲਾ ਲੈਣ ਲਈ ਇਕ ਖੁਦਮੁਖਿਤਆਰੀ ਨੋਡਲ ਏਜੰਸੀ ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ ਹੈ। ਜਿਸ ਦਾ ਨਾਂ ਹੈ ਭਾਰਤੀ ਰਾਸ਼ਟਰੀ ਪੁਲਾੜ, ਪ੍ਰਮੋਸ਼ਨ ਅਤੇ ਅਥਾਰਟੀ ਕੇਂਦਰ। ਇਹ ਪੁਲਾੜ ਕੋਸ਼ਿਸ਼ਾਂ 'ਚ ਨਿੱਜੀ ਖੇਤਰ ਨੂੰ ਉਤਸ਼ਾਹਤ ਕਰਨ ਲਈ ਇਕ ਰਾਸ਼ਟਰੀ ਨੋਡਲ ਏਜੰਸੀ ਦੇ ਰੂਪ 'ਚ ਕੰਮ ਕਰੇਗਾ ਅਤੇ ਇਸ ਲਈ ਇਸਰੋ ਆਪਣੀ ਤਕਨੀਕੀ ਮਾਹਰਤਾ ਦੇ ਨਾਲ-ਨਾਲ ਸਹੂਲਤਾਂ ਨੂੰ ਵੀ ਸਾਂਝਾ ਕਰੇਗਾ।''

ਕੇ. ਸੀਵਾਨ ਨੇ ਕਿਹਾ,''ਪੁਲਾੜ ਵਿਭਾਗ, ਰਾਕੇਟ ਅਤੇ ਸੈਟੇਲਾਈਟਾਂ ਦੇ ਨਿਰਮਾਣ ਅਤੇ ਪ੍ਰੀਖਣ ਦੇ ਨਾਲ-ਨਾਲ ਵਪਾਰਕ ਆਧਾਰ 'ਤੇ ਸੇਵਾਵਾਂ ਪ੍ਰਦਾਨ ਕਰਨ ਸਮੇਤ ਪੁਲਾੜ ਸੇਵਾਵਾਂ ਨੂੰ ਪ੍ਰਦਾਨ ਕਰਨ 'ਚ ਸਮਰੱਥ ਕਰਨ ਲਈ ਖੇਤਰ ਦੀਆਂ ਪੁਲਾੜ ਗਤੀਵਿਧੀਆਂ ਨੂੰ ਉਤਸ਼ਾਹ ਦੇਵੇਗਾ।'' ਇਸਰੋ ਚੀਫ ਨੇ ਕਿਹਾ,''ਜੇਕਰ ਪੁਲਾੜ ਖੇਤਰ (ਨਿੱਜੀ ਉੱਦਮਾਂ ਲਈ) ਖੋਲ੍ਹਿਆ ਜਾਂਦਾ ਹੈ ਤਾਂ ਪੂਰੇ ਦੇਸ਼ ਦੀ ਸਮਰੱਥਾ ਦੀ ਵਰਤੋਂ ਪੁਲਾੜ ਤਕਨਾਲੋਜੀ ਤੋਂ ਲਾਭ ਪ੍ਰਾਪਤ ਕਰਨ ਲਈ ਕੀਤਾ ਜਾ ਸਕਦਾ ਹੈ। ਇਹ ਨਾ ਸਿਰਫ਼ ਖੇਤਰ ਦੇ ਤੁਰੰਤ ਵਿਕਾਸ 'ਚ ਨਤੀਜੇ ਦੇਵੇਗਾ ਸਗੋਂ ਭਾਰਤੀ ਉਦਯੋਗ ਨੂੰ ਗਲੋਬਲ ਅਰਥ ਵਿਵਸਥਾ 'ਚ ਮਹੱਤਵਪੂਰਨ ਖਿਡਾਰੀ ਬਣਾਉਣ 'ਚ ਸਮਰੱਥ ਕਰੇਗਾ। ਇਸ ਦੇ ਨਾਲ ਤਕਨਾਲੋਜੀ ਖੇਤਰ 'ਚ ਵੱਡੇ ਪੈਮਾਨੇ 'ਤੇ ਰੋਜ਼ਗਾਰ ਅਤੇ ਭਾਰਤ ਦੇ ਇਕ ਗਲੋਬਲ ਤਕਨੀਕੀ ਪਾਵਰਹਾਊਸ ਬਣਨ ਦਾ ਮੌਕਾ ਹੈ।''


author

DIsha

Content Editor

Related News