ਅਹਿਮਦਾਬਾਦ: ਇਸਰੋ ਕੈਂਪਸ 'ਚ ਲੱਗੀ ਅੱਗ

Friday, Dec 28, 2018 - 02:57 PM (IST)

ਅਹਿਮਦਾਬਾਦ: ਇਸਰੋ ਕੈਂਪਸ 'ਚ ਲੱਗੀ ਅੱਗ

ਅਹਿਮਦਾਬਾਦ— ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਅਹਿਮਦਾਬਾਦ ਸਥਿਤ ਕੈਂਪਸ 'ਚ ਸ਼ੁੱਕਰਵਾਰ ਦੁਪਹਿਰ ਅੱਗ ਲੱਗ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪ੍ਰਸ਼ਾਸਨ ਅਲਰਟ ਹੋ ਗਿਆ ਅਤੇ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਭੇਜੀਆਂ ਗਈਆਂ ਹਨ।
ਇਸਰੋ ਦੇ ਅਹਿਮਦਾਬਾਦ ਸਥਿਤ ਸਥਿਤ ਸੈਂਟਰ 'ਚ ਅੱਗ ਲੱਗਣ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਇਸੇ ਸਾਲ ਮਈ 'ਚ ਇੱਥੇ ਸਥਿਤ ਸਪੇਸ ਐਪਲੀਕੇਸ਼ਨ ਸੈਂਟਰ (ਐੱਸ.ਐੱਸ.ਸੀ.) 'ਚ ਵੀ ਅੱਗ ਲੱਗ ਗਈ ਸੀ, ਹਾਲਾਂਕਿ ਉਸ 'ਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਆਈ ਸੀ।
ਸ਼ੁੱਕਰਵਾਰ ਨੂੰ ਲੱਗੀ ਅੱਗ 'ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਅਜੇ ਅੱਗ ਲੱਗਣ ਦੀ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਮੁੱਖ ਫਾਇਰ ਬ੍ਰਿਗੇਡ ਅਧਿਕਾਰੀ ਐੱਮ.ਐੱਫ. ਦਸਤੂਰ ਨੇ ਕਿਹਾ ਕਿ ਅੱਗ 'ਤੇ ਇਕ ਘੰਟੇ ਦੇ ਅੰਦਰ ਕਾਬੂ ਪਾ ਲਿਆ ਗਿਆ। ਇਸ ਘਟਨਾ 'ਚ ਸਿਰਫ ਕੁਝ ਕਿਤਾਬਾਂ ਸੜੀਆਂ ਹਨ।


author

DIsha

Content Editor

Related News