ਇਸਰੋ ਜਾਸੂਸੀ ਮਾਮਲਾ: ਉੱਚ ਪੱਧਰੀ ਜਾਂਚ ਕਮੇਟੀ ਨੇ ਸੁਪਰੀਮ ਕੋਰਟ ਨੂੰ ਸੌਂਪੀ ਰਿਪੋਰਟ
Sunday, Apr 04, 2021 - 03:16 AM (IST)
ਨਵੀਂ ਦਿੱਲੀ - ਇਸਰੋ ਜਾਸੂਸੀ ਮਾਮਲੇ ’ਚ ਵਿਗਿਆਨੀ ਨੰਬੀ ਨਾਰਾਇਣਨ ਨੂੰ ਨਾਜਾਇਜ਼ ਢੰਗ ਨਾਲ ਗ੍ਰਿਫਤਾਰ ਕੀਤੇ ਜਾਣ ਦੇ ਮਾਮਲੇ ’ਚ ਜਾਂਚ ਲਈ ਕਮੇਟੀ ਨੇ ਅਦਾਲਤ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ 1994 ਦੇ ਜਾਸੂਸੀ ਮਾਮਲੇ ’ਚ ਇਸਰੋ ਦੇ ਿਵਗਿਆਨੀ ਡਾ. ਨਾਰਾਇਣਨ ਨੂੰ ਪੁਲਸ ਵੱਲੋਂ ਤਸੀਹੇ ਦਿੱਤੇ ਜਾਣ ਦੇ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਸੁਪਰੀਮ ਕੋਰਟ ਵੱਲੋਂ ਨਿਯੁਕਤ ਇਕ ਉੱਚ ਪੱਧਰੀ ਕਮੇਟੀ ਨੇ ਆਪਣੀ ਰਿਪੋਰਟ ਅਦਾਲਤ ਨੂੰ ਸੌਂਪ ਦਿੱਤੀ ਹੈ। ਸੁਪਰੀਮ ਕੋਰਟ ਨੇ 14 ਸਤੰਬਰ 2018 ਨੂੰ ਸਾਬਕਾ ਜੱਜ ਡੀ.ਕੇ. ਜੈਨ ਦੀ ਪ੍ਰਧਾਨਗੀ ’ਚ 3 ਮੈਂਬਰ ਕਮੇਟੀ ਬਣਾਈ ਸੀ ਜਦਕਿ ਕੇਰਲ ਸਰਕਾਰ ਨੂੰ ਨਾਰਾਇਣਨ ਨੂੰ ਅਪਮਾਨਿਤ ਕਰਨ ਲਈ 50 ਲੱਖ ਰੁਪਏ ਮੁਆਵਜ਼ਾ ਦੇਣ ਦਾ ਨਿਰਦੇਸ਼ ਦਿੱਤਾ ਸੀ। ਵਿਗਿਆਨੀ ਨੂੰ ਉਦੋਂ ਗ੍ਰਿਫਤਾਰ ਕੀਤਾ ਗਿਆ ਸੀ ਜਦ ਕੇਰਲ ’ਚ ਕਾਂਗਰਸ ਦੀ ਸਰਕਾਰ ਸੀ। ਜਾਂਚ ਤੋਂ ਬਾਅਦ ਕਮੇਟੀ ਨੇ ਹਾਲ ਹੀ ’ਚ ਇਕ ਸੀਲਬੰਦ ਲਿਫਾਫੇ ’ਚ ਸੁਪੀਰਮ ਕੋਰਟ ਨੂੰ ਆਪਣੀ ਰਿਪੋਰਟ ਸੌਂਪੀ।
ਇਹ ਵੀ ਪੜ੍ਹੋ- ਪੈਗੰਬਰ ਖ਼ਿਲਾਫ਼ ਟਿੱਪਣੀ 'ਤੇ ਭੜਕੇ ਓਵੈਸੀ, ਅਮਾਨਤੁੱਲਾਹ ਨੇ ਕਿਹਾ- ਜ਼ੁਬਾਨ ਅਤੇ ਗਰਦਨ ਵੱਢ ਦੇਣੀ ਚਾਹੀਦੀ ਹੈ
ਨਾਰਾਇਣਨ ਦੀ ਗ੍ਰਿਫਤਾਰੀ ਲਈ ਕੇਂਦੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਕੇਰਲ ’ਚ ਤੱਤਕਾਲੀ ਵੱਡੇ ਪੁਲਸ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਇਸਰੋ ਦਾ 1994 ਦਾ ਇਹ ਜਾਸੂਸੀ ਕਾਂਡ ਭਾਰਤ ਦੇ ਪੁਲਾੜ ਪ੍ਰੋਗਰਾਮ ਬਾਰੇ ਕੁਝ ਖੁਫੀਆ ਦਸਤਾਵੇਜ਼ 2 ਵਿਗਿਆਨੀਆਂ ਅਤੇ ਮਾਲਦੀਵ ਦੀਆਂ 2 ਔਰਤਾਂ ਸਮੇਤ 4 ਹੋਰਨਾਂ ਵੱਲੋਂ ਦੂਜੇ ਦੇਸ਼ਾਂ ਨੂੰ ਭੇਜਣ ਦੇ ਦੋਸ਼ਾਂ ਨਾਲ ਸਬੰਧਤ ਹੈ। ਇਸ ਮਾਮਲੇ ’ਚ ਨਾਰਾਇਣਨ ਨੂੰ ਕਲੀਨ ਚਿੱਟ ਮਿਲੀ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।