ਇਸਰੋ ਨੇ ਵਿਕਾਸ ਤਰਲ ਇੰਜਣ ਨੂੰ ਮੁੜ ਚਾਲੂ ਕਰਨ ਸੰਬੰਧੀ ਕੀਤਾ ਪ੍ਰੀਖਣ

Saturday, Jan 18, 2025 - 11:03 AM (IST)

ਇਸਰੋ ਨੇ ਵਿਕਾਸ ਤਰਲ ਇੰਜਣ ਨੂੰ ਮੁੜ ਚਾਲੂ ਕਰਨ ਸੰਬੰਧੀ ਕੀਤਾ ਪ੍ਰੀਖਣ

ਬੈਂਗਲੁਰੂ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਮਹੇਂਦਰਗਿਰੀ ਦੇ 'ਪ੍ਰੋਪਲਸ਼ਨ ਕੰਪਲੈਕਸ' 'ਚ ਇਕ ਪ੍ਰੀਖਣ ਕੇਂਦਰ 'ਚ ਆਪਣੇ ਵਿਕਾਸ ਤਰਲ ਇੰਜਣ ਨੂੰ ਮੁੜ ਚਾਲੂ ਕਰਨ ਸੰਬੰਧੀ ਪ੍ਰੀਖਣ ਸਫ਼ਲਤਾਪੂਰਵਕ ਪੂਰਾ ਕੀਤਾ। ਇਸਰੋ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਕਾਸ ਇੰਜਣ ਦਾ ਉਪਯੋਗ ਲਾਂਚ ਵਾਹਨਾਂ ਦੇ ਤਰਲ ਪੜਾਵਾਂ (ਲਿਕਵਿਡ ਸਟੇਜ) ਨੂੰ ਸ਼ਕਤੀ ਪ੍ਰਦਾਨ ਕਰਨ 'ਚ ਕੀਤਾ ਜਾਂਦਾ ਹੈ। ਇਸਰੋ ਵਲੋਂ ਇਕ ਬਿਆਨ ਅਨੁਸਾਰ ਇਹ ਪ੍ਰੀਖਣ 17 ਜਨਵਰੀ ਨੂੰ ਕੀਤਾ ਗਿਆ। ਇਹ ਪੜਾਵਾਂ ਦੀ ਰਿਕਵਰੀ ਲਈ ਤਕਨਾਲੋਜੀਆਂ ਦੇ ਵਿਕਾਸ 'ਚ ਮੀਲ ਦਾ ਪੱਥਰ ਹੈ। ਵੱਖ-ਵੱਖ ਸਥਿਤੀਆਂ 'ਚ ਇੰਜਣ ਨੂੰ ਮੁੜ ਚਾਲੂ ਕਰਨ ਲਈ ਕਈ ਟੈਸਟ ਕੀਤੇ ਜਾ ਰਹੇ ਹਨ। 

ਇਸਰੋ ਨੇ ਕਿਹਾ,''ਇਸ ਪ੍ਰੀਖਣ 'ਚ ਇੰਜਣ ਨੂੰ 60 ਸਕਿੰਟ ਲਈ ਚਾਲੂ ਕੀਤਾ ਗਿਆ, ਫਿਰ ਇਸ ਨੂੰ 120 ਸਕਿੰਟ ਲਈ ਬੰਦ ਕੀਤਾ ਗਿਆ, ਫਿਰ ਮੁੜ ਚਾਲੂ ਕੀਤਾ ਗਿਆ। ਪ੍ਰੀਖਣ ਦੌਰਾਨ ਇੰਜਣ ਦੇ ਸਾਰੇ ਮਾਪਦੰਡ ਆਮ ਅਤੇ ਉਮੀਦਾਂ ਦੇ ਅਨੁਰੂਪ ਸਨ।'' ਇਸ ਤੋਂ ਪਹਿਲੇ ਪਿਛਲੇ ਸਾਲ ਦਸੰਬਰ 'ਚ ਵੀ ਇਹ ਪ੍ਰੀਖਣ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਇਸਰੋ ਦੇ ਮੁਖੀ ਵੀ. ਨਾਰਾਇਣ ਨੇ ਸ਼ੁੱਕਰਵਾਰ ਨੂੰ ਇਸਰੋ ਦੇ ਐੱਲਵੀਐੱਮ3 ਲਾਂਚ ਵਾਹਨ ਦੇ 'ਕੋਰ ਲਿਕਵਿਡ ਸਟੇਜ਼' ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News