ਚੰਦਰਯਾਨ-2 'ਤੇ ਹੋਣਗੇ 13 ਪੇਲੋਡ : ਇਸਰੋ

05/15/2019 5:42:27 PM

ਬੈਂਗਲੁਰੂ— ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਬੁੱਧਵਾਰ ਨੂੰ ਕਿਹਾ ਕਿ ਜੁਲਾਈ 'ਚ ਭੇਜੇ ਜਾਣ ਵਾਲੇ ਭਾਰਤ ਦੇ ਦੂਜੇ ਚੰਦਰ ਮੁਹਿੰਮ 'ਚ 13 ਪੇਲੋਡ ਹੋਣਗੇ ਅਤੇ ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਵੀ ਇਕ ਯੰਤਰ ਹੋਵੇਗਾ। ਇਸਰੋ ਨੇ ਚੰਦਰ ਮਿਸ਼ਨ ਬਾਰੇ ਤਾਜ਼ਾ ਜਾਣਕਾਰੀ ਦਿੰਦੇ ਹੋਏ,''13 ਭਾਰਤੀ ਪੇਲੋਡ (ਆਰਬਿਟਰ 'ਤੇ 8, ਲੈਂਡਰ 'ਤੇ 3, ਰੋਵਰ 'ਤੇ 2 ਅਤੇ ਨਾਸਾ ਦਾ ਇਕ ਪੈਸਿਵ ਐਕਸਪੈਰੀਮੈਂਟ (ਯੰਤਰ) ਹੋਵੇਗਾ।'' ਹਾਲਾਂਕਿ ਇਸਰੋ ਨੇ ਨਾਸਾ ਦੇ ਇਸ ਯੰਤਰ ਦੇ ਮਕਸਦ ਨੂੰ ਸਪੱਸ਼ਟ ਨਹੀਂ ਕੀਤਾ ਹੈ। ਇਸ ਪੁਲਾੜ ਯਾਨ ਦਾ ਭਾਰ 3.8 ਟਨ ਹੈ। ਯਾਨ 'ਚ ਤਿੰਨ ਮੋਡਿਊਲ (ਵਿਸ਼ੇਸ਼ ਹਿੱਸੇ) ਆਰਬਿਟਰ, ਲੈਂਡਰ (ਵਿਕਰਮ) ਅਤੇ ਰੋਵਰ (ਪ੍ਰਗਿਆਨ) ਹਨ। ਪੁਲਾੜ ਏਜੰਸੀ ਨੇ ਇਸ ਮਹੀਨੇ ਦੇ ਸ਼ੁਰੂ 'ਚ ਕਿਹਾ ਸੀ ਕਿ 9 ਤੋਂ 16 ਜੁਲਾਈ 2019 ਦੌਰਾਨ ਚੰਦਰਯਾਨ-2 ਨੂੰ ਭੇਜੇ ਜਾਣ ਲਈ ਸਾਰੇ ਮੋਡਿਊਲ ਤਿਆਰ ਕੀਤੇ ਜਾ ਰਹੇ ਹਨ। ਚੰਦਰਯਾਨ-2 ਦੇ 6 ਸਤੰਬਰ ਨੂੰ ਚੰਦਰਮਾ 'ਤੇ ਉਤਰਨ ਦੀ ਸੰਭਾਵਨਾ ਹੈ।

ਆਰਬਿਟਰ ਚੰਦਰਮਾ ਦੀ ਸਤਿਹ ਤੋਂ 100 ਕਿਲੋਮੀਟਰ ਦੀ ਦੂਰੀ 'ਤੇ ਉਸ ਦਾ ਚੱਕਰ ਲਗਾਏਗਾ, ਜਦੋਂ ਕਿ ਲੈਂਡਰ (ਵਿਕਰਮ) ਚੰਦਰਮਾ ਦੇ ਦੱਖਣੀ ਧਰੁਵ 'ਤੇ ਆਸਾਨੀ ਨਾਲ ਉਤਰੇਗਾ ਅਤੇ ਰੋਵਰ (ਪ੍ਰਗਿਆਨ) ਆਪਣੀ ਜਗ੍ਹਾ 'ਤੇ ਪ੍ਰਯੋਗ ਕਰੇਗਾ। ਇਸਰੋ ਅਨੁਸਾਰ ਇਸ ਮੁਹਿੰਮ 'ਚ ਜੀ.ਐੱਸ.ਐੱਲ.ਵੀ. ਮਾਰਕ 3 ਲਾਂਚਰ ਯਾਨ ਦੀ ਵਰਤੋਂ ਕੀਤੀ ਜਾਵੇਗੀ। ਇਸਰੋ ਨੇ ਕਿਹਾ ਕਿ ਰੋਵਰ ਚੰਦਰਮਾ ਦੀ ਸਤਿਹ 'ਤੇ ਵਿਗਿਆਨੀ ਪ੍ਰਯੋਗ ਕਰੇਗਾ। ਲੈਂਡਰ ਅਤੇ ਆਰਬਿਟਰ 'ਤੇ ਵੀ ਵਿਗਿਆਨੀ ਪ੍ਰਯੋਗ ਲਈ ਯੰਤਰ ਲਗਾਏ ਗਏ ਹਨ। ਇਸਰੋ ਦੇ ਚੇਅਰਮੈਨ ਕੇ. ਸੀਵਨ ਨੇ ਜਨਵਰੀ 'ਚ ਕਿਹਾ ਸੀ,''ਅਸੀਂ (ਚੰਦਰਮਾ 'ਤੇ) ਉਸ ਜਗ੍ਹਾ 'ਤੇ ਉਤਰਨ ਜਾ ਰਹੇ ਹਨ, ਜਿੱਥੇ ਕੋਈ ਨਹੀਂ ਪੁੱਜਿਆ ਹੈ- ਚੰਦਰਮਾ ਦੇ ਦੱਖਣੀ ਧਰੁਵ 'ਤੇ। ਇਸ ਖੇਤਰ ਨੂੰ ਹੁਣ ਤੱਕ ਖੰਗਾਲਿਆ ਨਹੀਂ ਗਿਆ ਹੈ।'' ਚੰਦਰਯਾਨ-2 ਪਿਛਲੇ ਚੰਦਰਯਾਨ-1 ਮਿਸ਼ਨ ਦਾ ਉੱਨਤ ਐਡੀਸ਼ਨ ਹੈ। ਚੰਦਰਯਾਨ-1 ਮੁਹਿੰਮ ਕਰੀਬ 10 ਸਾਲ ਪਹਿਲਾਂ ਕੀਤੀ ਗਈ ਸੀ।


DIsha

Content Editor

Related News