ਕੇਂਦਰ ਸਰਕਾਰ ਨੇ ਚੰਦਰਯਾਨ-5 ਮਿਸ਼ਨ ਨੂੰ ਦਿੱਤੀ ਮਨਜ਼ੂਰੀ

Monday, Mar 17, 2025 - 10:29 AM (IST)

ਕੇਂਦਰ ਸਰਕਾਰ ਨੇ ਚੰਦਰਯਾਨ-5 ਮਿਸ਼ਨ ਨੂੰ ਦਿੱਤੀ ਮਨਜ਼ੂਰੀ

ਚੇਨਈ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਵੀ. ਨਾਰਾਇਣਨ ਨੇ ਐਤਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਨੇ ਚੰਨ ਦਾ ਅਧਿਐਨ ਕਰਨ ਲਈ ਅਭਿਲਾਸ਼ੀ 'ਚੰਦਰਯਾਨ-5 ਮਿਸ਼ਨ' ਨੂੰ ਹਾਲ ਹੀ 'ਚ ਮਨਜ਼ੂਰੀ ਦੇ ਦਿੱਤੀ ਹੈ। ਬੈਂਗਲੁਰੂ ਹੈੱਡਕੁਆਰਟਰ ਵਾਲੇ ਭਾਰਤੀ ਪੁਲਾੜ ਖੋਜ ਸੰਗਠਨ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਣ 'ਤੇ ਉਨ੍ਹਾਂ ਨੂੰ ਸਨਮਾਨਤ ਕਰਨ ਲਈ ਆਯੋਜਿਤ ਇਕ ਸਮਾਰੋਹ 'ਚ ਨਾਰਾਇਣਨ ਨੇ ਕਿਹਾ ਕਿ 'ਚੰਦਰਯਾਨ-5 ਮਿਸ਼ਨ' ਦੇ ਅਧੀਨ, ਚੰਨ ਦੀ ਸਤਿਹ ਦਾ ਅਧਿਐਨ ਕਰਨ ਲਈ 250 ਕਿਲੋਗ੍ਰਾਮ ਦਾ ਰੋਵਰ ਭੇਜਿਆ ਜਾਵੇਗਾ, ਜਦੋਂ ਕਿ ਚੰਦਰਯਾਨ-3 ਮਿਸ਼ਨ 'ਚ 25 ਕਿਲੋਗ੍ਰਾਮ ਦਾ ਰੋਵਰ 'ਪ੍ਰਗਿਆਨ' ਲਿਜਾਇਆ ਗਿਆ ਸੀ। ਚੰਦਰਯਾਨ ਮਿਸ਼ਨ ਦਾ ਮਕਸਦ ਚੰਨ ਦੀ ਸਤਿਹ ਦਾ ਅਧਿਐਨ ਕਰਨਾ ਹੈ।

ਇਸਰੋ ਨੇ ਚੰਦਰਯਾਨ-3 ਮਿਸ਼ਨ ਨੂੰ ਸਫ਼ਲਤਾਪੂਰਵਕ ਲਾਂਚ ਕੀਤਾ, ਜਿਸ ਦੇ ਲੈਂਡਰ ਵਿਕਰਮ ਨੇ 23 ਅਗਸਤ 2023 ਨੂੰ ਚੰਨ ਦੇ ਦੱਖਣੀ ਧਰੁਵ 'ਤੇ ਸਫ਼ਲਤਾਪੂਰਵਕ 'ਸਾਫ਼ਟ ਲੈਂਡਿੰਗ' ਕੀਤੀ। ਨਾਰਾਇਣਨ ਨੇ ਕਿਹਾ,''ਸਿਰਫ਼ 3 ਦਿਨ ਪਹਿਲੇ ਹੀ ਸਾਨੂੰਨ 'ਚੰਦਰਯਾਨ-5 ਮਿਸ਼ਨ' ਲਈ ਮਨਜ਼ੂਰੀ ਮਿਲੀ ਹੈ। ਅਸੀਂ ਇਸ ਨੂੰ ਜਾਪਾਨ ਦੇ ਸਹਿਯੋਗ ਨਾਲ ਕਰਾਂਗੇ।'' ਚੰਦਰਯਾਨ-4 ਮਿਸ਼ਨ ਦਾ ਮਕਸਦ ਚੰਨ ਤੋਂ ਇਕੱਠੇ ਕੀਤੇ ਨਮੂਨਿਆਂ ਨੂੰ ਲਿਆਉਣਾ ਹੈ। ਅਜਿਹੀ ਸੰਭਾਵਨਾ ਹੈ ਕਿ ਚੰਦਰਯਾਨ-4 ਨੂੰ ਸਾਲ 2027 'ਚ ਲਾਂਚ ਕੀਤਾ ਜਾਵੇਗਾ।


author

DIsha

Content Editor

Related News