ਇਸਰੋ ਨੇ ਫਿਰ ਰਚਿਆ ਇਤਿਹਾਸ, ਇਕੱਠੇ ਛੱਡੇ 31 ਸੈਟੇਲਾਈਟ

06/23/2017 10:02:41 AM

ਨਵੀਂ ਦਿੱਲੀ— ਇਸਰੋ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਤੋਂ ਵੱਡੀ ਕਾਮਯਾਬੀ ਹਾਸਲ ਕੀਤੀ। ਜੀ.ਐੱਸ.ਐੱਲ.ਵੀ. ਐੱਮ.ਕੇ.-3 ਦੀ ਸਫਲਤਾ ਤੋਂ ਬਾਅਦ ਸ਼ੁੱਕਰਵਾਰ ਨੂੰ ਇਸਰੋ ਨੇ 31 ਸੈਟੇਲਾਈਟ ਇਕੱਠੇ ਲਾਂਚ ਕੀਤੇ, ਜਿਨ੍ਹਾਂ 'ਚ ਵਿਦੇਸ਼ੀ ਨੈਨੋ ਸੈਟੇਲਾਈਟ ਵੀ ਸ਼ਾਮਲ ਹੈ। ਪੀ.ਐੱਸ.ਐੱਲ.ਵੀ. ਇਸਰੋ ਨੇ ਲਾਂਚਿੰਗ ਪੈਡ ਸ਼੍ਰੀਹਰਿਕੋਟਾ ਤੋਂ ਇਨ੍ਹਾਂ ਨੇ ਉਡਾਣ ਭਰੀ। ਇਸ ਕ੍ਰਮ 'ਚ ਧਰਤੀ ਦੇ ਪ੍ਰੀਖਣ ਲਈ ਸਕੇਲਿੰਗ ਕੀਤੇ ਜਾ ਰਹੇ 712 ਕਿਲੋਗ੍ਰਾਮ ਭਾਰੀ ਕਾਰਟੋਸੈੱਟ-2 ਲੜੀ ਦੇ ਇਸ ਸੈਟੇਲਾਈਟ ਨਾਲ ਕਰੀਬ 243 ਕਿਲੋਗ੍ਰਾਮ ਭਾਰੀ 30 ਹੋਰ ਸਹਿ ਸੈਟੇਲਾਈਟਾਂ ਨੂੰ ਵੀ ਇਕੱਠੇ ਪ੍ਰੀਖਣ ਕੀਤਾ ਗਿਆ। ਪੀ.ਐੱਸ.ਐੱਲ.ਵੀ.-ਸੀ38 ਨਾਲ ਭੇਜੇ ਗਏ, ਇਨ੍ਹਾਂ ਸਾਰੇ ਸੈਟੇਲਾਈਟਾਂ ਦਾ ਕੁੱਲ ਭਾਰ ਕਰੀਬ 955 ਕਿਲੋਗ੍ਰਾਮ ਹੈ। PunjabKesariਨਾਲ ਭੇਜੇ ਜਾ ਰਹੇ ਇਨ੍ਹਾਂ ਸੈਟੇਲਾਈਟਾਂ 'ਚ ਭਾਰਤ ਤੋਂ ਇਲਾਵਾ ਆਸਟ੍ਰੇਲੀਆ, ਬੈਲਜ਼ੀਅਮ, ਚਿਲੀ, ਚੇਜ ਗਣਰਾਜ, ਫਿਨਲੈਂਡ, ਫਰਾਂਸ, ਜਰਮਨੀ, ਇਟਲੀ ਜਾਪਾਨ, ਲਾਤਵੀਆ, ਲਿਥੁਆਨੀਆ, ਸਲੋਵਾਕੀਆ, ਬ੍ਰਿਟੇਨ ਅਤੇ ਅਮਰੀਕਾ ਸਮੇਤ 14 ਦੇਸ਼ਾਂ ਦੇ 29 ਨੈਨੋ ਸੈਟੇਲਾਈਟ ਸ਼ਾਮਲ ਹੈ।


Related News