ਫ਼ੌਜ ਦੀਆਂ ਨਜ਼ਰਾਂ ਤੋਂ ਨਹੀਂ ਬਚ ਸਕੇਗਾ ਦੁਸ਼ਮਣ ! ਐਡਵਾਂਸਡ ਰਾਡਾਰ ਸਿਸਟਮ ਤਿਆਰ ਕਰ ਰਿਹੈ ISRO

Saturday, Oct 03, 2026 - 02:20 PM (IST)

ਫ਼ੌਜ ਦੀਆਂ ਨਜ਼ਰਾਂ ਤੋਂ ਨਹੀਂ ਬਚ ਸਕੇਗਾ ਦੁਸ਼ਮਣ ! ਐਡਵਾਂਸਡ ਰਾਡਾਰ ਸਿਸਟਮ ਤਿਆਰ ਕਰ ਰਿਹੈ ISRO

ਚੇਨਈ (ਏਜੰਸੀ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਗਲੀ ਪੀੜ੍ਹੀ ਦੀਆਂ ਰਾਡਾਰ ਤਕਨਾਲੋਜੀਆਂ 'ਚ ਖੋਜ ਨੂੰ ਉਤਸ਼ਾਹ ਦੇਣ ਲਈ ਆਈਐੱਸਟੀਆਰਏਸੀ ਐਡਵਾਂਸਡ ਰਾਡਾਰ ਖੋਜ ਸਹੂਲਤ (ਆਈਏਆਰਆਰਐੱਫ) ਸਥਾਪਤ ਕਰ ਰਿਹਾ ਹੈ। ਇਹ ਬਹੁ-ਅਨੁਸ਼ਾਸਨੀ ਮੰਚ ਆਇਨੋਸਫੀਅਰਿਕ ਅਤੇ ਵਾਯੂਮੰਡਲ ਵਿਗਿਆਨ, ਮੌਸਮ ਨਿਗਰਾਨੀ, ਕਲਾਊਡ (ਬੱਦਲ) ਅਧਿਐਨ ਅਤੇ ਪੁਲਾੜ ਮੌਸਮ ਸੰਬੰਧੀ ਅਧਿਐਨਾਂ 'ਚ ਮਹੱਤਵਪੂਰਨ ਭੂਮਿਕਾ ਨਿਭਾਏਗਾ।

ਇਸ ਸਹੂਲਤ ਦੇ ਮਾਧਿਅਣ ਨਾਲ ਵਿਗਿਆਨੀ ਵਾਯੂਮੰਡਲ ਅਤੇ ਧਰਤੀ ਦੇ ਨੇੜੇ ਪੁਲਾੜ ਵਾਤਾਵਰਣ 'ਚ ਹੋਣ ਵਾਲੀਆਂ ਮਹੱਤਵਪੂਰਨ ਪ੍ਰਕਿਰਿਆਵਾਂ ਦਾ ਨਿਰੀਖਣ ਅਤੇ ਅਧਿਐਨ ਕਰ ਸਕਣਗੇ। ਇਸ ਨਾਲ ਮੌਸਮ ਦੀ ਭਵਿੱਖਬਾਣੀ, ਪੁਲਾੜ ਮੌਸਮ ਦਾ ਮੁਲਾਂਕਣ, ਸੰਚਾਰ ਅਤੇ ਨੈਵੀਗੇਸ਼ਨ ਅਧਿਐਨ ਅਤੇ ਭਵਿੱਖ ਦੇ ਪੁਲਾੜ ਮੁਹਿੰਮਾਂ 'ਚ ਮਦਦ ਮਿਲੇਗੀ। ਇਸ ਸਹੂਲਤ ਦੇ ਸਮਾਜਿਕ ਉਪਯੋਗ ਵੀ ਵਿਆਪਕ ਹੋਣਗੇ। ਇਸ ਨਾਲ ਅਚਾਨਕ ਆਉਣ ਵਾਲੇ ਹੜ੍ਹ ਅਤੇ ਸ਼ਹਿਰੀ ਹੜ੍ਹ ਦੀ ਚਿਤਾਵਨੀ ਦੇਣ, ਹਨ੍ਹੇਰੀ-ਤੂਫਾਨ ਅਤੇ ਬਿਜਲੀ ਡਿੱਗਣ ਭਵਿੱਖਬਾਣੀ 'ਚ ਸੁਧਾਰ, ਹਵਾਬਾਜ਼ੀ ਅਤੇ ਹਵਾਈ ਅੱਡਾ ਸੁਰੱਖਿਆ ਸੰਬੰਧੀ ਫੈਸਲਿਆਂ 'ਚ ਮਦਦ ਅਤੇ ਕਿਸਾਨਾਂ ਨੂੰ ਸੰਚਾਈ, ਫਸਲ ਕੱਟਾਈ ਅਤੇ ਫਸਲ ਸੁਰੱਖਿਆ ਦੀ ਯੋਜਨਾ ਬਣਾਉਣ 'ਚ ਮਦਦ ਮਿਲੇਗੀ। 

ਭਾਰੀ ਬਾਰਿਸ਼ ਅਤੇ ਗੜੇਮਾਰੀ ਦੌਰਾਨ ਖੇਤੀਬਾੀ ਸੰਬੰਧੀ ਸਲਾਹ ਤਿਆਰ ਕਰਨ 'ਚ ਵੀ ਇਸ ਦਾ ਉਪਯੋਗ ਕੀਤਾ ਜਾ ਸਕੇਗਾ। ਇਸਰੋ ਨੇ ਕਹਿਾ ਕਿ ਸਰਕਾਰ ਦੀ ਜ਼ਰੂਰੀ ਮਨਜ਼ੂਰੀ ਮਿਲਣ ਤੋਂ ਬਾਅਦ ਲੋੜ ਅਨੁਸਾਰ ਇਸ ਸਹੂਲਤ 'ਚ ਵਾਧੂ ਰਾਡਾਰ ਵੀ ਸਥਾਪਤ ਕੀਤੇ ਜਾਣਗੇ। ਇਹ ਰਾਡਾਰ ਖੇਤਰੀ ਅਤੇ ਰਾਸ਼ਟਰੀ ਦੋਵਾਂ ਪੱਧਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਗੇ। ਆਈਏਆਰਆਰਐੱਫ ਵਿਦਿਆਰਥੀਆਂ, ਯੂਨੀਵਰਸਿਟੀਆਂ, ਖੋਜ ਸੰਸਥਾਵਾਂ, ਸਟਾਰਟ-ਅੱਪਸ, ਉਦਯੋਗ ਅਤੇ ਯੁਵਾ ਵਿਗਿਆਨੀਆਂ ਲਈ ਸਾਂਝੇ ਖੋਜ ਅਤੇ ਨਵੀਨਤਾ ਪਲੇਟਫਾਰਮ ਵਜੋਂ ਵੀ ਕੰਮ ਕਰੇਗਾ। ਇਹ ਪ੍ਰਯੋਜ ਕਰਨ, ਨਵੀਆਂ ਰਾਡਾਰ ਤਕਨਾਲੋਜੀਆਂ ਵਿਕਸਿਤ ਕਰਨ, ਵਿਗਿਆਨਕ ਮਾਡਲਾਂ ਨੂੰ ਪ੍ਰਮਾਣਿਤ ਕਰਨ ਅਤੇ ਖੋਜ ਸੰਬੰਧੀ ਵਿਚਾਰਾਂ ਨੂੰ ਵਿਹਾਰਕ ਐਪਲੀਕੇਸ਼ਨਾਂ 'ਚ ਬਦਲਣ ਦਾ ਮੌਕੇ ਮਿਲਣਗੇ।

ਇਸਰੋ ਅਨੁਸਾਰ, ਅਕਾਦਮਿਕ, ਰਾਸ਼ਟਰੀ ਪ੍ਰਯੋਗਸ਼ਾਲਾਵਾਂ ਅਤੇ ਉਦਯੋਗ ਨੂੰ ਇਕ ਮੰਚ 'ਤੇ ਲਿਆ ਕੇ ਇਹ ਸਹੂਲਤ ਮਜ਼ਬੂਤ ਖੋਜ ਈਕੋਸਿਸਟਮ ਵਿਕਸਤ ਕਰਨ, ਅੰਤਰ-ਅਨੁਸ਼ਾਸਨੀ ਸਹਿਯੋਗ ਨੂੰ ਉਤਸ਼ਾਹਤ ਕਰਨ, ਮਾਹਰਤਾ ਵਿਕਸਿਤ ਕਰਨ ਅਤੇ ਸਵੇਦਸ਼ੀ ਤਕਨਾਲੋਜੀ ਦੇ ਵਿਕਾਸ 'ਚ ਮਦਦ ਕਰੇਗੀ। ਨਾਲ ਹੀ ਇਹ ਅਗਲੀ ਪੀੜ੍ਹੀ ਦੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਪ੍ਰੇਰਿਤ ਕਰੇਗੀ। ਇਸ ਸਹੂਲਤ 'ਚ ਭਾਰਤੀ ਪੁਲਾੜ ਪ੍ਰੋਗਰਾਮ ਦੀਆਂ ਮੁੱਖ ਉਪਲੱਬਧੀਆਂ ਨੂੰ ਪ੍ਰਦਰਸ਼ਿਤ ਕਰਨ ਵਾਲੀ ਪੁਲਾੜ ਪ੍ਰਦਰਸ਼ਨੀ ਵੀ ਸਥਾਪਤ ਕੀਤੀ ਜਾਵੇਗੀ। ਇਸ ਦਾ ਉਦੇਸ਼ ਵਿਦਿਆਰਥੀਆਂ ਅਤੇ ਨੌਜਵਾਨ ਪੇਸ਼ੇਵਰਾਂ ਨੂੰ ਪੁਲਾੜ ਖੋਜ ਨੂੰ ਕਰੀਅਰ ਵਜੋਂ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News