ਅੱਤਵਾਦੀਆਂ ਨੂੰ ਰੋਬੋਟਿਕਸ ਦਾ ਕੋਰਸ ਕਰਵਾ ਰਹੀ ISIS, NIA ਵੱਲੋਂ ਕੀਤੇ ਗਏ ਵੱਡੇ ਖ਼ੁਲਾਸੇ
Saturday, Jul 01, 2023 - 11:01 PM (IST)
ਨਵੀਂ ਦਿੱਲੀ (ਭਾਸ਼ਾ): ਰਾਸ਼ਟਰੀ ਜਾਂਚ ਏਜੰਸੀ (NIA) ਨੇ ਦੇਸ਼ ਭਰ ਵਿਚ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਲਈ ISIS ਦੀ ਸਾਜ਼ਿਸ਼ ਨਾਲ ਜੁੜੇ ਇਕ ਮਾਮਲੇ ਵਿਚ ਕਥਿਤ ਸ਼ਮੂਲੀਅਤ ਲਈ ਕਰਨਾਟਕ ਦੇ 9 ਲੋਕਾਂ ਵਿਰੁੱਧ ਆਪਣੀ ਪਹਿਲੀ ਪੂਰਕ ਚਾਰਜਸ਼ੀਟ ਦਾਇਰ ਕੀਤੀ ਹੈ। ISIS ਇਕ ਅੰਤਰਰਾਸ਼ਟਰੀ ਅੱਤਵਾਦੀ ਸੰਗਠਨ ਹੈ। ਏਜੰਸੀ ਨੇ ਕਿਹਾ ਕਿ ਚਾਰਜਸ਼ੀਟ ਵਿਚ ਜ਼ਿਕਰ ਕੀਤੇ 9 ਵਿਅਕਤੀਆਂ ਵਿਚੋਂ 5 ਦਾ ਤਕਨੀਕੀ ਪਿਛੋਕੜ ਹੈ ਅਤੇ ਉਨ੍ਹਾਂ ਨੂੰ ਵਿਦੇਸ਼ੀ ਧਰਤੀ ਤੋਂ ISIS ਦੇ ਹੈਂਡਲਰਾਂ ਦੁਆਰਾ ਅੱਤਵਾਦੀ ਸੰਗਠਨ ਦੇ ਏਜੰਡੇ ਨੂੰ ਅੱਗੇ ਵਧਾਉਣ ਅਤੇ ਅੱਤਵਾਦੀ ਹਮਲੇ ਕਰਨ ਲਈ ਰੋਬੋਟਿਕਸ ਦਾ ਕੋਰਸ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਬੈਠੇ ਗੈਂਗਸਟਰ ਪ੍ਰਿੰਸ ਚੌਹਾਨ ਤੇ ਕਾਲਾ ਰਾਣਾ ਦੇ ਗਿਰੋਹ ਦਾ ਪਰਦਾਫਾਸ਼, ਪੰਜਾਬ-ਹਰਿਆਣਾ 'ਚ ਕਰਦੇ ਸਨ ਵਾਰਦਾਤਾਂ
ਸ਼ੁੱਕਰਵਾਰ ਨੂੰ ਦਾਇਰ ਚਾਰਜਸ਼ੀਟ 'ਚ ਮੁਹੰਮਦ ਸ਼ਰੀਕ (25), ਮਾਜ ਮੁਨੀਰ ਅਹਿਮਦ (23), ਸਈਅਦ ਯਾਸੀਨ (22), ਰਿਸ਼ਾਨ ਤਜੁਦੀਨ ਸ਼ੇਖ (22), ਹੁਜ਼ੈਰ ਫਰਹਾਨ ਬੇਗ (22), ਮਾਜਿਦ ਅਬਦੁਲ ਰਹਿਮਾਨ (22), ਨਦੀਮ ਅਹਿਮਦ ਕੇ. ਏ. (22), ਜਿਉੱਲਾ (32) ਅਤੇ ਨਦੀਮ ਫੈਜ਼ਲ ਐੱਨ (27) ਨਾਮਜ਼ਦ ਹਨ। NIA ਨੇ ਦੱਸਿਆ ਕਿ ਇਹ ਸਾਰੇ ਕਰਨਾਟਕ ਦੇ ਵਸਨੀਕ ਹਨ ਅਤੇ ਉਨ੍ਹਾਂ ਖ਼ਿਲਾਫ਼ ਗ਼ੈਰਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ, ਆਈ.ਪੀ.ਸੀ. ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸੰਘੀ ਜਾਂਚ ਏਜੰਸੀ ਨੇ ਕਿਹਾ ਕਿ ਅਹਿਮਦ ਅਤੇ ਸਈਦ ਯਾਸੀਨ ਦੇ ਖਿਲਾਫ ਇਸ ਸਾਲ ਮਾਰਚ 'ਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ ਅਤੇ ਹੁਣ ਉਨ੍ਹਾਂ 'ਤੇ ਹੋਰ ਅਪਰਾਧਾਂ ਦੇ ਵੀ ਦੋਸ਼ ਲਗਾਏ ਗਏ ਹਨ।
ਇਹ ਖ਼ਬਰ ਵੀ ਪੜ੍ਹੋ - ਜ਼ਮੀਨ ਦੇ ਲਾਲਚ 'ਚ ਕਲਯੁਗੀ ਪੁੱਤ ਨੂੰ ਭੁੱਲੇ ਰਿਸ਼ਤੇ, ਮਾਂ ਨਾਲ ਕਰਦਾ ਰਿਹਾ ਜਾਨਵਰਾਂ ਜਿਹਾ ਸਲੂਕ
ਏਜੰਸੀ ਨੇ ਦੱਸਿਆ ਕਿ ਅਹਿਮਦ, ਸਈਅਦ, ਰਿਸ਼ਾਨ, ਥਾਜੂਦੀਨ ਸ਼ੇਖ, ਮਾਜਿਦ ਅਬਦੁਲ ਰਹਿਮਾਨ ਅਤੇ ਨਦੀਮ ਅਹਿਮਦ ਕੇ.ਏ. ਨੇ ਮਕੈਨੀਕਲ ਅਤੇ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ। ਸੰਘੀ ਜਾਂਚ ਏਜੰਸੀ ਨੇ ਕਿਹਾ, ''ਉਸ ਨੂੰ ਵਿਦੇਸ਼ੀ ਧਰਤੀ ਤੋਂ ਆਈ.ਐੱਸ.ਆਈ.ਐੱਸ. ਦੇ ਹੈਂਡਲਰਾਂ ਨੇ ਅੱਤਵਾਦੀ ਹਮਲੇ ਕਰਨ ਅਤੇ ਦੇਸ਼ 'ਚ ਅੱਤਵਾਦੀ ਸੰਗਠਨ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਰੋਬੋਟਿਕਸ ਕੋਰਸ ਕਰਨ ਦਾ ਨਿਰਦੇਸ਼ ਦਿੱਤਾ ਸੀ।" ਜਾਂਚ ਵਿਚ ਖ਼ੁਲਾਸਾ ਹੋਇਆ ਹੈ ਕਿ ਸ਼ਰੀਕ, ਮੁਨੀਰ ਤੇ ਯਾਸਿਨ ਨੇ ਇਸਲਾਮਿਕ ਅਸਟੇਟ ਦੇ ਨਿਰਦੇਸ਼ਾਂ 'ਤੇ ਇਲਾਕੇ ਵਿਚ ਦਹਿਸ਼ਤ ਅਤੇ ਹਿੰਸਾ ਨੂੰ ਵਧਾਉਣ ਲਈ ਵਿਦੇਸ਼ਾਂ ਵਿਚ ਸਥਿਤ ਆਈ.ਐੱਸ.ਆਈ.ਐੱਸ. ਦੇ ਮੈਂਬਰਾਂ ਦੀ ਮਿਲੀਭੁਗਤ ਨਾਲ ਸਾਜ਼ਿਸ਼ ਰਚੀ ਸੀ। ਐੱਨ.ਆਈ.ਏ. ਨੇ ਕਿਹਾ ਕਿ ਇਨ੍ਹਾਂ ਤਿੰਨਾਂ ਨੇ ਦੇਸ਼ ਦੀ ਸੁਰੱਖਿਆ, ਏਕਤਾ ਅਤੇ ਪ੍ਰਭੂਸੱਤਾ ਨੂੰ ਨੁਕਸਾਨ ਪਹੁੰਚਾਉਣ ਦੇ ਉਦੇਸ਼ ਨਾਲ ਸਾਥੀ ਮੁਲਜ਼ਮਾਂ ਨੂੰ ਕੱਟੜਪੰਥੀ ਬਣਾਇਆ ਸੀ ਅਤੇ ਆਪਣੇ ਸੰਗਠਨ ਵਿਚ ਭਰਤੀ ਕੀਤਾ। ਉਸ ਨੇ ਦੱਸਿਆ ਕਿ ਆਨਲਾਈਨ ਆਕਾ (ਹੈਂਡਲਰ) 'ਕ੍ਰਿਪਟੋਕਰੰਸੀ' ਦੀ ਮਦਦ ਨਾਲ ਮੁਲਜ਼ਮਾਂ ਨੂੰ ਪੈਸੇ ਪਹੁੰਚਾਏ ਸਨ। ਪਹਿਲਾਂ ਇਹ ਕੇਸ ਸ਼ਿਵਮੋਗਾ ਦਿਹਾਤੀ ਪੁਲਸ ਨੇ ਪਿਛਲੇ ਸਾਲ 19 ਨਵੰਬਰ ਨੂੰ ਦਰਜ ਕੀਤਾ ਸੀ ਅਤੇ ਬਾਅਦ ਵਿਚ 15 ਨਵੰਬਰ ਨੂੰ ਐੱਨ.ਆਈ.ਏ. ਨੇ ਜਾਂਚ ਆਪਣੇ ਹੱਥ ਵਿਚ ਲੈ ਲਈ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
