ਦਿੱਲੀ ਪੁਲਸ ’ਤੇ ਵੱਡੇ ਅੱਤਵਾਦੀ ਹਮਲੇ ਦੀ ਫਿਰਾਕ ’ਚ ਆਈ.ਐੱਸ.!

04/01/2020 10:18:28 PM

ਨਵੀਂ ਦਿੱਲੀ- ਕੋਰੋਨਾ ਵਾਇਰਸ ਕਾਰਣ ਜਿੱਥੇ ਇਕ ਪਾਸੇ ਦੇਸ਼ ਭਰ ਦੇ ਲੋਕ ਭਾਰੀ ਮੁਸੀਬਤ ਦੇ ਦੌਰ ’ਚ ਜੀਅ ਰਹੇ ਹਨ, ਉੱਥੇ ਖਬਰ ਆ ਰਹੀ ਹੈ ਕਿ ਇਸਲਾਮਿਕ ਸਟੇਟ ਆਫ ਈਰਾਕ ਐਂਡ ਸੀਰੀਆ (ਆਈ.ਐੱਸ.ਆਈ.ਐੱਸ.) ਰਾਜਧਾਨੀ ਦਿੱਲੀ ’ਚ ਹਮਲੇ ਕਰ ਸਕਦੀ ਹੈ। ਦਿੱਲੀ ਪੁਲਸ ਸੂਤਰਾਂ ਅਨੁਸਾਰ ਆਈ.ਐੱਸ. ਗੁੱਟ ਦਿੱਲੀ ’ਚ ਲਾਕਡਾਊਨ ਦੇ ਕਾਰਣ ਥਾਂ-ਥਾਂ ਡਿਊਟੀ ’ਤੇ ਤਾਇਨਾਤ ਪੁਲਸ ਕਰਮਚਾਰੀਅ ਾ ’ਤੇ ਹਮਲੇ ਦੀ ਸਾਜ਼ਿਸ਼ ਰਚ ਰਹੇ ਹਨ।
ਆਈ.ਐੱਸ. ਨੂੰ ਦੁਨੀਆ ਦੇ ਸਭ ਤੋਂ ਖਤਰਨਾਕ ਅੱਤਵਾਦੀ ਸੰਗਠਨਾਂ ’ਚ ਗਿਣਿਆ ਜਾਂਦਾ ਹੈ। ਇਨ੍ਹਾਂ ਦੀਆਂ ਅੱਤਵਾਦੀ ਸਰਗਰਮੀਆਂ ਨੇ ਕਈ ਦੇਸ਼ਾਂ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ। ਦਿੱਲੀ ਪੁਲਸ ਦੇ ਅਧਿਕਾਰੀਅ ਾ ਦੀ ਮੰਨੀਏ ਤਾਂ ਕੋਰੋਨਾ ਵਾਇਰਸ ਕਾਰਣ ਲਾਕਡਾਊਨ ਦੌਰਾਨ ਡਿਊਟੀ ’ਚ ਤਾਇਨਾਤ ਜਵਾਨਾਂ ਨੂੰ ਅੱਤਵਾਦੀ ਸੰਗਠਨ ਆਪਣਾ ਨਿਸ਼ਾਨਾ ਬਣਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ’ਚ ਲਾਕਡਾਊਨ ਹੋਣ ਦੀ ਹਾਲਤ ’ਚ ਡਿਊਟੀ ਦੌਰਾਨ ਵਿਵਸਥਾ ਬਣਾਈ ਰੱਖਣ ਨੂੰ ਲੈ ਕੇ ਜੋ ਪੁਲਸ ਕਰਮਚਾਰੀ ਵੱਖ ਵਖ ਬੈਰੀਕੇਡਸ, ਚੈਕਪੋਸਟ ’ਤੇ ਤਾਇਨਾਤ ਹਨ ਉਨ੍ਹਾਂ ਨੂੰ ਆਈ.ਐੱਸ ਦੇ ਗੁੱਟਾਂ ਵਲੋਂ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਇਹ ਸੂਚਨਾ ਸਾਹਮਣੇ ਆਉਣ ਤੋਂ ਬਾਅਦ ਪੁਲਸ ਕਮਿਸ਼ਨਰ ਵਿਸ਼ੇਸ਼ ਪ੍ਰਕੋਸ਼ਠ ਨੇ ਕਿਹਾ ਕਿ ਫੀਲਡ ਸਟਾਫ ਨੂੰ ਨਵੇਂ ਹਾਲਾਤ ਦੇ ਮੱਦੇਨਜ਼ਰ ਜਲਦ ਹੀ ਬਰੀਫ ਕੀਤਾ ਜਾ ਸਕਦਾ ਹੈ।


Gurdeep Singh

Content Editor

Related News