ਫਾਰੂਕ ਅਬਦੁੱਲਾ ਨੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਪਹਿਲਾਂ ਪੁੱਛਿਆ- ਕੀ ਰਾਮ ਇਕ ਮੰਦਰ ਤੱਕ ਸੀਮਿਤ ਹੈ
Friday, Jan 19, 2024 - 06:01 PM (IST)
ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਅਯੁੱਧਿਆ 'ਚ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸਵਾਲ ਕੀਤਾ ਕਿ ਕੀ ਭਗਵਾਨ ਰਾਮ ਇਕ ਮੰਦਰ ਤੱਕ ਹੀ ਸੀਮਿਤ ਹਨ। ਉਨ੍ਹਾਂ ਨੇ ਇੱਥੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਇਹ ਵੀ ਪੁੱਛਿਆ ਕਿ ਕੀ ਸ਼੍ਰੀਰਾਮ ਵਿਸ਼ੇਸ਼ ਰੂਪ ਨਾਲ ਭਾਜਪਾ ਜਾਂ ਰਾਸ਼ਟਰੀ ਸਵੈ-ਸੇਵਕ ਸੰਘ (ਆਰ.ਐੱਸ.ਐੱਸ) ਦੇ ਹੀ ਹਨ। ਉਨ੍ਹਾਂ ਕਿਹਾ,''ਰਾਮ 'ਤੇ ਕਿਸੇ ਦਾ ਏਕਾਧਿਕਾਰ ਨਹੀਂ ਹੈ।'' ਅਬਦੁੱਲਾ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ,''ਕੀ ਭਗਵਾਨ ਰਾਮ ਸਿਰਫ਼ ਇਕ ਮੰਦਰ 'ਚ ਰਹਿੰਦੇ ਹਨ?'' ਕੀ ਰਾਮ ਕੋਲ ਕੋਈ ਹੋਰ ਘਰ (ਮੰਦਰ) ਨਹੀਂ ਹੈ? ਰਾਮ ਸਰਵਵਿਆਪੀ ਹਨ। ਉਹ ਉੱਤੇ ਵੀ ਹਨ, ਜਿੱਥੇ ਕੋਈ ਰਾਮ ਮੰਦਰ ਨਹੀਂ ਹੈ। ਉਹ ਪੂਰੀ ਦੁਨੀਆ ਦੇ ਰਾਮ ਹਨ।''
ਇਹ ਵੀ ਪੜ੍ਹੋ : ਭਾਸ਼ਣ ਦੌਰਾਨ PM ਮੋਦੀ ਹੋਏ ਭਾਵੁਕ- 'ਕਾਸ਼ ਮੈਂ ਵੀ ਬਚਪਨ 'ਚ ਅਜਿਹੇ ਘਰ 'ਚ ਰਹਿ ਪਾਉਂਦਾ'
ਉਨ੍ਹਾਂ ਕਿਹਾ ਕਿ ਸ਼੍ਰੀਰਾਮ ਕਿਸੇ ਇਕ ਭਾਈਚਾਰੇ ਦੇ ਨਹੀਂ ਹਨ ਅਤੇ ਉਨ੍ਹਾਂ ਨੂੰ ਸਿਰਫ਼ 'ਹਿੰਦੂ' ਵਜੋਂ ਦੱਸਣਾ ਗਲਤ ਹੈ। ਅਯੁੱਧਿਆ 'ਚ 22 ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ ਸਮਾਗਮ ਲਈ ਸਿਆਸੀ ਦਲਾਂ ਵਲੋਂ ਦਿੱਤੇ ਗਏ ਸੱਦੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਅਬਦੁੱਲਾ ਨੇ ਕਿਹਾ,''ਕੀ ਰਾਮ ਸਿਰਫ਼ ਭਾਜਪਾ ਦੇ ਹਨ? ਕੀ ਰਾਮ ਸਿਰਫ਼ ਆਰ.ਐੱਸ.ਐੱਸ. ਦੇ ਹਨ? ਉਹ ਕੌਣ ਹੁੰਦੇ ਹਨ ਕਿਸੇ ਨੂੰ ਸੱਦਾ ਦੇਣ ਵਾਲੇ? ਤੁਹਾਨੂੰ ਮੰਦਰ ਜਾਣ ਲਈ ਸੱਦੇ ਦੀ ਜ਼ਰੂਰਤ ਕਿਉਂ ਹੈ?'' ਉਨ੍ਹਾਂ ਕਿਹਾ,''ਜੇਕਰ ਮੈਂ ਉਮਰਾ ਲਈ ਜਾ ਰਿਹਾ ਹਾਂ ਤਾਂ ਕੀ ਮੈਨੂੰ ਉੱਥੋਂ ਸੱਦੇ ਦੀ ਉਮੀਦ ਕਰਨੀ ਚਾਹੀਦੀ ਹੈ? ਸੱਦਾ ਪ੍ਰਕਿਰਿਆ ਗਲਤ ਹੈ। ਕਿਸੇ ਦਾ ਵੀ ਰਾਮ 'ਤੇ ਏਕਾਧਿਕਾਰ ਨਹੀਂ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8