ਬਿਹਾਰ ਸਰਕਾਰ ਦੇ ਭ੍ਰਿਸ਼ਟਾਚਾਰ ਤੋਂ ਨਿਰਾਸ਼ ਨੌਜਵਾਨ ਨੇ ਸਰਯੂ ਨਦੀ ’ਚ ਚੜ੍ਹਾਉਣ ਲਈ ਕੱਟੀਆਂ ਉਂਗਲਾਂ
Tuesday, Oct 04, 2022 - 11:00 AM (IST)
ਅਯੁੱਧਿਆ (ਵਾਰਤਾ)- ਉੱਤਰ ਪ੍ਰਦੇਸ਼ ਦੇ ਅਯੁੱਧਿਆ ’ਚ ਸਾਧੂ ਦੇ ਭੇਸ ਵਾਲੇ ਜ਼ਿਲ੍ਹਾ ਅਰਰੀਆ, ਬਿਹਾਰ ਦੇ ਰਹਿਣ ਵਾਲੇ ਇਕ ਨੌਜਵਾਨ ਵਿਮਲ ਕੁਮਾਰ ਨੇ ਸੋਮਵਾਰ ਨੂੰ ਸਰਯੂ ਨਦੀ ਦੇ ਕੰਢੇ ਪੂਜਾ ਤੋਂ ਬਾਅਦ ਨਦੀ ਨੂੰ ਚੜ੍ਹਾਉਣ ਲਈ ਆਪਣੇ ਹੱਥ ਦਾ ਪੰਜਾ (ਉਂਗਲਾਂ) ਕੱਟ ਦਿੱਤਾ। ਵਿਮਲ ਨੇ ਦੱਸਿਆ ਕਿ ਉਸ ਨੇ ਬਿਹਾਰ ਸਰਕਾਰ ’ਚ ਫੈਲੇ ਭ੍ਰਿਸ਼ਟਾਚਾਰ ਤੋਂ ਪ੍ਰੇਸ਼ਾਨ ਹੋ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਆਪਣਾ ਹੱਥ ਕੱਟ ਕੇ ਸਰਯੂ ਨਦੀ ਨੂੰ ਭੇਟ ਕਰਨ ਦਾ ਸੰਕਲਪ ਲਿਆ ਸੀ। ਪੁਲਸ ਮੁਤਾਬਕ ਨੌਜਵਾਨ ਨੇ ਆਪਣੇ ਇਕ ਹੱਥ ਨਾਲ ਆਪਣਾ ਦੂਜਾ ਹੱਥ ਕੱਟਣ ਤੋਂ ਬਾਅਦ ਸੜਕ ’ਤੇ ਡਿੱਗ ਕੇ ਤੜਫਣਾ ਸ਼ੁਰੂ ਕਰ ਦਿੱਤਾ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਪੂਜਾ ਪੰਡਾਲ 'ਚ ਅੱਗ ਲੱਗਣ ਨਾਲ ਸਭ ਕੁਝ ਸੜ ਕੇ ਹੋਇਆ ਸੁਆਹ, ਬਚੀ ਰਹੀ ਮਾਂ ਦੁਰਗਾ ਦੀ ਮੂਰਤੀ
ਵਿਮਲ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਕਈ ਵਾਰ ਪੱਤਰ ਲਿਖਿਆ ਪਰ ਕੋਈ ਫਾਇਦਾ ਨਹੀਂ ਹੋਇਆ। ਫਿਰ ਉਸ ਨੇ ਪ੍ਰਣ ਕੀਤਾ ਕਿ ਜਿਸ ਹੱਥ ਨਾਲ ਉਸ ਨੇ ਪੱਤਰ ਲਿਖਿਆ ਹੈ, ਉਹ ਸ਼੍ਰੀ ਰਾਮ ਦੀ ਨਗਰੀ ਅਯੁੱਧਿਆ ’ਚ ਸਰਯੂ ਦੇ ਕੰਢੇ ਰਾਮਲਲਾ ਨੂੰ ਭੇਟ ਕਰ ਦੇਵੇਗਾ। ਉਸ ਨੇ ਦੱਸਿਆ ਕਿ ਉਹ ਇਕ ਸਮਾਜ ਸੇਵੀ ਹੈ। ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਿਹਾਰ ਸਰਕਾਰ ’ਚ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਵੀ ਕੀਤੀ ਸੀ ਪਰ ਫਿਰ ਵੀ ਕੋਈ ਕਾਰਵਾਈ ਨਾ ਹੋਣ ਤੋਂ ਉਹ ਦੁਖ਼ੀ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ