PM ਮੋਦੀ ਜਾਹਿਲ ਹਨ, ਅਮਿਤ ਸ਼ਾਹ ਨੂੰ ਆਪਣਾ ਨਾਂ ਬਦਲ ਲੈਣਾ ਚਾਹੀਦੈ : ਇਰਫਾਨ ਹਬੀਬ

Monday, Jan 13, 2020 - 11:17 PM (IST)

PM ਮੋਦੀ ਜਾਹਿਲ ਹਨ, ਅਮਿਤ ਸ਼ਾਹ ਨੂੰ ਆਪਣਾ ਨਾਂ ਬਦਲ ਲੈਣਾ ਚਾਹੀਦੈ : ਇਰਫਾਨ ਹਬੀਬ

ਅਲੀਗੜ੍ਹ —  ਮਸ਼ਹੂਰ ਇਤਿਹਾਸਕਾਰ ਇਰਫਾਨ ਹਬੀਬ ਨੇ ਸੋਮਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਹਿਲ (ਅਣਪੜ੍ਹ) ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਆਪਣਾ ਨਾਂ ਬਦਲ ਲੈਣਾ ਚਾਹੀਦਾ ਹੈ ਕਿਉਂਕਿ ਸ਼ਾਹ ਫਾਰਸੀ ਸ਼ਬਦ ਹੈ। ਉਨ੍ਹਾਂ ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ, ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਇਰਫਾਨ ਹਬੀਬ ਨੇ ਕਿਹਾ ਕਿ ਪੀ.ਐੱਮ. ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੋਵਾਂ ਮੁਸਲਮਾਨਾਂ ਨੂੰ ਦੀਮਕ ਕਹਿੰਦੇ ਹਨ। ਉਨ੍ਹਾਂ ਪੁੱਛਿਆ ਤੁਸੀਂ ਮੁਸਲਮਾਨਾਂ ਨੂੰ ਦੀਮਕ ਕਿਉਂ ਕਹਿੰਦੇ ਹੋ, ਸਿਰਫ ਇਸ ਲਈ ਕਿ ਉਹ ਮੁਸਲਮਾਨ ਹਨ।
ਨਾਲ ਹੀ ਉਨ੍ਹਾਂ ਕਿਹਾ ਕਿ ਉਹ ਕਹਿੰਦੇ ਹਨ ਕਿ ਉਹ ਸਿਰਫ ਸ਼ਾਸਕਾਂ ਬਾਰੇ ਗੱਲ ਕਰਦੇ ਹਨ ਲੋਕਾਂ ਬਾਰੇ ਨਹੀਂ। ਮੈਨੂੰ ਨਹੀਂ ਪਤਾ ਕਿ ਉਸ ਨੇ ਇਤਿਹਾਸ ਕਿਥੋਂ ਪੜ੍ਹਿਆ ਹੈ। ਮੈਨੂੰ ਸ਼ੱਕ ਹੈ ਕਿ ਉਸ ਨੇ ਇਸ ਨੂੰ ਪੜ੍ਹਿਆ ਹੈ। ਇਤਿਹਾਸਕਾਰ ਨੇ ਕਿਹਾ ਕਿ ਜੇਕਰ ਉਹ ਕਿਤਾਬਾਂ ਪੜ੍ਹਣਾ ਸ਼ੁਰੂ ਕਰਨਗੇ ਤਾਂ ਉਹ ਸਮਝ ਜਾਣਗੇ ਕਿ ਉਹ ਕਿੰਨੇ ਅਣਪੜ੍ਹ ਹਨ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਮੁਸਲਮਾਨਾਂ ਨੂੰ ਇਤਿਹਾਸ ਤੋਂ ਹਟਾ ਦਿੱਤਾ ਜਾਵੇ। ਟੀਪੂ ਸੁਲਤਾਨ ਦਾ ਨਾਂ ਇਤਿਹਾਸ ਤੋਂ ਮਿਟਾ ਦਿੱਤਾ ਜਾਵੇਗਾ। ਇਹ ਭਾਰਤ ਦੇ ਸਭਿਆਚਾਰ ਦੇ ਖਿਲਾਫ ਹੈ।


author

Inder Prajapati

Content Editor

Related News