ਅਗਸਤ ਤੋਂ ਬਦਲੇਗੀ ਰੇਲ ਮਹਿਕਮੇ ਦੀ ਵੈੱਬਸਾਈਟ, ਮਿਲਣਗੀਆਂ ਹਵਾਈ ਅੱਡੇ ਵਰਗੀਆਂ ਸਹੂਲਤਾਂ

07/24/2020 7:18:16 PM

ਨਵੀਂ ਦਿੱਲੀ — ਦੇਸ਼ ਵਿਚ ਕੋਰੋਨਾ ਦੀ ਲਾਗ ਦੇ ਫੈਲਣ ਦੇ ਮੱਦੇਨਜ਼ਰ, ਭਾਰਤੀ ਰੇਲਵੇ ਬਹੁਤ ਜਲਦੀ IRCTC ਦੀ ਵੈਬਸਾਈਟ ਨੂੰ ਨਵਾਂ ਰੂਪ ਦੇਣ ਜਾ ਰਹੀ ਹੈ। ਅਗਸਤ ਤੋਂ ਆਈਆਰਸੀਟੀਸੀ ਦੀ ਟਿਕਟ ਬੁਕਿੰਗ ਵੈਬਸਾਈਟ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਬਿਹਤਰ ਬਣਾਇਆ ਜਾਵੇਗਾ। ਰੇਲਵੇ ਬੋਰਡ ਦੇ ਚੇਅਰਮੈਨ ਵੀ ਕੇ ਯਾਦਵ ਨੇ ਇੱਕ ਵੈੱਬ ਅਧਾਰਤ ਕਾਨਫਰੰਸ ਵਿਚ ਕਿਹਾ ਕਿ ਇਹ ਯਾਤਰੀਆਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰੇਗੀ। ਇਸ ਤੋਂ ਇਲਾਵਾ ਯਾਤਰੀਆਂ ਨੂੰ ਸੰਭਾਵਤ ਰੇਲ ਬਾਰੇ ਪੂਰੀ ਜਾਣਕਾਰੀ ਵੀ ਮਿਲੇਗੀ।

ਡਿਜੀਟਲ ਉਪਾਵਾਂ ਨੂੰ ਮਿਲ ਰਿਹਾ ਹੈ ਹੁਲਾਰਾ

ਰੇਲਵੇ ਨੇ ਕਿਯੂ.ਆਰ.(QR) ਅਧਾਰਤ ਟਿਕਟ, ਈ-ਫਾਈਲਿੰਗ ਸਿਸਟਮ ਦੀ  ਸ਼ੁਰੂਆਤ ਕੀਤੀ ਹੈ। ਜ਼ਿਕਰਯੋਗ ਹੈ ਕਿ ਇੰਡੀਅਨ ਰੇਲਵੇ ਕਯੂਆਰ ਕੋਡ ਵਾਲੀਆਂ ਸੰਪਰਕ ਰਹਿਤ ਟਿਕਟÎਾਂ ਦੇਣ ਦੀ ਯੋਜਨਾ ਬਣਾ ਰਹੀ ਹੈ ਜਿਸ ਨੂੰ ਸਟੇਸ਼ਨਾਂ ਅਤੇ ਰੇਲ ਗੱਡੀਆਂ 'ਤੇ ਮੋਬਾਈਲ ਫੋਨ ਤੋਂ ਸਕੈਨ ਕੀਤਾ ਜਾ ਸਕੇਗਾ। ਰੇਲਵੇ ਬੋਰਡ ਦੇ ਚੇਅਰਮੈਨ ਵੀ ਕੇ ਯਾਦਵ ਨੇ ਕਿਹਾ ਕਿ ਫਿਲਹਾਲ 85 ਪ੍ਰਤੀਸ਼ਤ ਰੇਲ ਟਿਕਟਾਂ ਆਨਲਾਈਨ ਬੁੱਕ ਕੀਤੀਆਂ ਜਾ ਰਹੀਆਂ ਹਨ ਅਤੇ ਕਾਊਂਟਰ ਤੋਂ ਟਿਕਟਾਂ ਖਰੀਦਣ ਵਾਲਿਆਂ ਲਈ ਕਿਯੂਆਰ ਕੋਡ ਦਾ ਪ੍ਰਬੰਧ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਰਿਲਾਇੰਸ 14 ਲੱਖ ਕਰੋੜ ਦੀ 'ਮਾਰਕੀਟ ਕੈਪ' ਵਾਲੀ ਦੇਸ਼ ਦੀ ਪਹਿਲੀ ਕੰਪਨੀ ਬਣੀ

ਏਅਰਪੋਰਟ ਵਰਗੀਆਂ ਮਿਲਣਗੀਆਂ ਸਹੂਲਤਾਂ

ਏਅਰਪੋਰਟ ਦੀ ਤਰ੍ਹਾਂ ਰੇਲਵੇ ਵੀ ਕਿਊਆਰ ਕੋਡ ਨਾਲ ਸੰਪਰਕ ਰਹਿਤ ਟਿਕਟਾਂ ਦੇਣ ਦੀ ਯੋਜਨਾ ਬਣਾ ਰਿਹਾ ਹੈ। ਰੇਲਵੇ ਦੀਆਂ ਟਿਕਟਾਂ ਦੀ ਬੁਕਿੰਗ ਕਰਦੇ ਸਮੇਂ, ਰੇਲਵੇ ਤੋਂ ਇੱਕ ਕਿਯੂਆਰ ਕੋਡ ਦਾ ਯ.ੂਆਰ.ਐਲ. (ਲਿੰਕ) ਐਸਐਮਐਸ ਦੁਆਰਾ ਯਾਤਰੀ ਦੇ ਮੋਬਾਈਲ 'ਤੇ ਭੇਜਿਆ ਜਾਵੇਗਾ। ਸਟੇਸ਼ਨ ਦੇ ਅੰਦਰ ਦਾਖਲ ਹੋਣ ਦੇ ਸਮੇਂ ਜਾਂ ਰੇਲਗੱਡੀ ਵਿਚ ਸਫ਼ਰ ਕਰਦਿਆਂ ਟਿਕਟ ਦੀ ਚੈਕਿੰਗ ਦੇ ਸਮੇਂ ਯਾਤਰੀਆਂ ਨੂੰ SMS ਵਿਚਲੇ QR Code ਦੇ URL 'ਤੇ ਕਲਿੱਕ ਕਰਨਾ ਹੋਵੇਗਾ। ਅਜਿਹਾ ਕਰਦੇ ਹੀ ਯਾਤਰੀ ਦੇ ਮੋਬਾਈਲ ਬ੍ਰਾਊਜ਼ਰ 'ਤੇ ਕਿਯੂ.ਆਰ. ਕੋਡ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ।

ਇਹ ਵੀ ਪੜ੍ਹੋ: ਹੁਣ ਭਾਰਤੀ ਰੇਲਾਂ ਦੀ ਨਿਗਰਾਨੀ ਕਰੇਗਾ 'ISRO',ਯਾਤਰੀਆਂ ਨੂੰ ਹੋਵੇਗਾ ਵੱਡਾ ਲਾਭ

ਰੇਲ ਯਾਤਰਾ ਦੌਰਾਨ ਟੀਟੀਈ ਯਾਤਰੀ ਦੇ ਮੋਬਾਈਲ 'ਤੇ ਦਿਖਾਈ ਦੇਣ ਵਾਲੇ ਕਿਯੂਆਰ ਕੋਡ ਨੂੰ ਸਕੈਨ ਕਰ ਸਕੇਗਾ। ਕਿਯੂਆਰ ਕੋਡ ਸਕੈਨਰ ਮੁਫਤ ਐਪ, ਗੂਗਲ ਪਲੇ ਸਟੋਰ ਜਾਂ ਆਈਓਐਸ ਪਲੇ ਸਟੋਰ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ। ਹੈਂਡ ਹੋਲਡ ਟਰਮੀਨਲ ਰਾਹੀਂ ਵੀ ਕਿਯੂਆਰ. ਕੋਡ ਨੂੰ ਸਕੈਨ ਕੀਤਾ ਜਾ ਸਕਦਾ ਹੈ, ਜਿਸ ਦੁਆਰਾ ਯਾਤਰੀ ਦੇ ਪੀ ਐਨ ਆਰ ਦੇ ਸਾਰੇ ਵੇਰਵਿਆਂ ਨੂੰ ਟੀਟੀਈ ਦੇ ਫੋਨ 'ਤੇ ਭੇਜਿਆ ਜਾਂਦਾ ਹੈ।

ਟ੍ਰੇਨਾਂ ਦੀ ਗਿਣਤੀ ਵਧਾਉਣ ਬਾਰੇ ਦਿੱਤੀ ਜਾਣਕਾਰੀ

ਯਾਦਵ ਨੇ ਕਿਹਾ ਕਿ ਲਾਗ ਨੂੰ ਹੋਰ ਫੈਲਣ ਤੋਂ ਰੋਕਣ ਲਈ, ਫਿਲਹਾਲ ਉਹੀ 230 ਰੇਲ ਗੱਡੀਆਂ ਹੀ ਚੱਲਣਗੀਆਂ। ਰੇਲਵੇ ਬੋਰਡ ਦੀ ਉਨ੍ਹਾਂ ਤੋਂ ਇਲਾਵਾ ਕਿਸੇ ਹੋਰ ਰੇਲ ਗੱਡੀ ਨੂੰ ਚਲਾਉਣ ਦੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਬਹੁਤੀਆਂ ਰੇਲ ਗੱਡੀਆਂ ਵਿਚ ਕੰਫਰਮ ਟਿਕਟਾਂ ਹੀ ਮਿਲ ਰਹੀਆਂ ਹਨ ਅਤੇ ਜਿੱਥੋਂ ਤੱਕ ਵੇਟਿੰਗ ਸੂਚੀ ਦੀ ਗੱਲ ਹੈ, ਉਹ 230 ਰੇਲ ਗੱਡੀਆਂ ਵਿੱਚੋਂ 58 ਵਿਚ ਹੈ। ਹਾਲਾਂਕਿ ਪੁਸ਼ਟੀ ਕੀਤੀ ਗਈ ਟਿਕਟ 3-4 ਦਿਨਾਂ ਦੇ ਅੰਦਰ 58 ਟ੍ਰੇਨਾਂ ਵਿਚ ਮਿਲ ਰਹੀਆਂ ਹਨ।

ਯਾਦਵ ਨੇ ਕਿਹਾ ਕਿ ਰੇਲਵੇ ਖਾਸ ਰੂਟਾਂ 'ਤੇ ਹੋਰ ਰੇਲ ਗੱਡੀਆਂ ਸਿਰਫ ਉਦੋਂ ਚਲਾਏਗੀ ਜਦੋਂ 10-15 ਦਿਨਾਂ ਦੀ ਸੂਚੀ 'ਚ ਉਸ ਰੂਟ ਦੀ ਮੰਗ ਵੇਖੇਗੀ। ਪ੍ਰਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਤੱਕ ਲਿਜਾਣ ਲਈ 1 ਮਈ ਤੋਂ ਰੇਲਵੇ ਦੁਆਰਾ ਚਲਾਈ ਜਾ ਰਹੀ ਲੇਬਰ ਸਪੈਸ਼ਲ ਰੇਲ ਗੱਡੀਆਂ ਦੀ ਹੁਣ ਮੰਗ ਘਟਣੀ ਸ਼ੁਰੂ ਹੋ ਗਈ ਹੈ। ਆਖਰੀ ਰੇਲਗੱਡੀ 9 ਜੁਲਾਈ ਨੂੰ ਚਲਾਈ ਗਈ ਸੀ, ਜਿਸ ਤੋਂ ਬਾਅਦ ਅਜਿਹੀਆਂ ਰੇਲਗੱਡੀਆਂ ਦੀ ਹੁਣ ਕੋਈ ਮੰਗ ਨਹੀਂ ਆ ਰਹੀ ਹੈ।

ਇਹ ਵੀ ਪੜ੍ਹੋ: ਕੋਰੋਨਾ ਦੀ ਇਸ ਦਵਾਈ ਨੂੰ ਮਿਲੀ DCGI ਦੀ ਇਜਾਜ਼ਤ, 59 ਰੁਪਏ 'ਚ ਮਿਲੇਗੀ ਇਕ ਗੋਲੀ


Harinder Kaur

Content Editor

Related News