ਮੁੰਬਈ ਦੇ ਡਾਕਟਰਾਂ ਦਾ ਕਮਾਲ, ਇਰਾਕ ਦੀ ਕੁੜੀ ਦੇ ਚਿਹਰੇ 'ਤੇ ਲਿਆਂਦੀ 'ਮੁਸਕਾਨ'

Saturday, Aug 17, 2024 - 03:54 PM (IST)

ਮੁੰਬਈ ਦੇ ਡਾਕਟਰਾਂ ਦਾ ਕਮਾਲ, ਇਰਾਕ ਦੀ ਕੁੜੀ ਦੇ ਚਿਹਰੇ 'ਤੇ ਲਿਆਂਦੀ 'ਮੁਸਕਾਨ'

ਮੁੰਬਈ- ਮੁੰਬਈ ਦੇ ਡਾਕਟਰਾਂ ਨੇ ਇਰਾਕ ਤੋਂ ਆਈ 6 ਸਾਲ ਦੀ ਬੱਚੀ ਨੂੰ ਉਮੀਦ ਦੀ ਨਵੀਂ ਕਿਰਨ ਵਿਖਾਈ। ਡਾਕਟਰਾਂ ਨੇ ਕੁੜੀ ਦੇ ਚਿਹਰੇ 'ਤੇ ਫਿਰ ਤੋਂ ਮੁਸਕਾਨ ਲਿਆਂਦੀ। ਇਰਾਕ ਤੋਂ ਆਈ 6 ਸਾਲ ਦੀ ਬੱਚੀ ਰਇਮਾਸ ਅਲੀ ਕਰੀਮ ਜਨਮਜਾਤ ਬੀਮਾਰੀ ਤੋਂ ਜੂਝ ਰਹੀ ਹੈ। ਮੁੰਬਈ ਦੇ ਡਾਕਟਰਾਂ ਨੇ ਸਰਜਰੀ ਕਰ ਕੇ ਉਸ ਦੇ ਚਿਹਰੇ ਨੂੰ ਠੀਕ ਕੀਤਾ ਹੈ। ਹਾਲਾਂਕਿ ਚਿਹਰੇ ਦੀ ਮੂਵਮੈਂਟ ਲਈ ਅਗਲੇ ਸਾਲ ਇਕ ਹੋਰ ਸਰਜਰੀ ਹੋਵੇਗੀ। ਮੁੰਬਈ ਦੇ ਪਰੇਲ ਸਥਿਤ ਗਲੇਨੀਗਲਜ਼ ਹਸਪਤਾਲ ਵਿਚ ਪਲਾਸਟਿਕ, ਹੈਂਡ, ਰੀਕੰਸਟ੍ਰਕਟਿਵ ਮਾਈਕ੍ਰੋਸਰਜਰੀ ਅਤੇ ਟਰਾਂਸਪਲਾਂਟ ਦੇ ਮੁਖੀ ਡਾ. ਸਤਭਾਈ ਦੀ ਅਗਵਾਈ ਵਿਚ ਡਾਕਟਰਾਂ ਦੀ ਟੀਮ ਨੇ ਰਾਇਮਾਸ ਅਲੀ ਕਰੀਮ ਦੀ ਸਰਜਰੀ ਕੀਤੀ, ਜਿਸ ਦਾ ਉਦੇਸ਼ ਉਸ ਦੇ ਚਿਹਰੇ ਦੀ ਸਮਰੂਪਤਾ ਅਤੇ ਉਸ ਦੀ ਮੁਸਕਾਨ ਨੂੰ ਵਾਪਸ ਲਿਆਉਣਾ ਸੀ।

ਇਹ ਵੀ ਪੜ੍ਹੋ- ਪਿਓ ਨੇ ਧੀ ਨੂੰ ਦਿੱਤਾ ਭਰੋਸਾ, ਕਿਹਾ- ਜਿੱਥੇ ਚਾਹੇਗੀ ਕਰ ਦਿਆਂਗਾ ਵਿਆਹ, ਘਰ ਆ ਕੇ ਮੁੱਕਰਿਆ ਫਿਰ...

ਇਰਾਕ ਦੀ ਰਹਿਣ ਵਾਲੀ ਰਇਮਾਸ ਆਪਣੇ ਚਿਹਰੇ ਦੇ ਖੱਬੇ ਹਿੱਸੇ ਵਿਚ ਇਕ ਦੁਰਲੱਭ ਜਨਮਜਾਤ ਵਿਕ੍ਰਤੀ ਨਾਲ ਪੈਦਾ ਹੋਈ ਸੀ। ਇਸ ਕਾਰਨ ਉਸ ਦੇ ਚਿਹਰੇ ਵਿਚ ਇਨਫੈਕਸ਼ਨ ਅਤੇ ਖ਼ੂਨ ਰਿਸਦਾ ਸੀ। ਇਸ ਸਮੱਸਿਆ ਕਾਰਨ ਬੱਚੀ ਨੂੰ ਕਾਫੀ ਸਾਲਾਂ ਤੱਕ ਜੂਝਣਾ ਪਿਆ। ਬੱਚੀ ਨੂੰ ਇਲਾਜ ਦੀ ਲੋੜ ਸੀ ਪਰ ਉਸ ਸਮੇਂ ਇਰਾਕ ਵਿਚ ਹਾਲਾਤ ਠੀਕ ਨਹੀਂ ਸਨ। ਪਿਤਾ ਨੇ ਸਾਰੀਆਂ ਚੁਣੌਤੀਆਂ ਨੂੰ ਪਾਰ ਕਰ ਕੇ ਧੀ ਨੂੰ ਮੁੰਬਈ ਵਿਚ ਇਲਾਜ ਲਈ ਲਿਆਂਦਾ। ਜੁਲਾਈ 2019 ਵਿਚ ਪਲਾਸਟਿਕ ਸਰਜਰ ਡਾ. ਨਿਲੇਸ਼ ਸਤਭਾਈ ਨੇ ਬੱਚੀ ਦੇ ਵਿਕਾਰ ਦਾ ਸਫ਼ਲਤਾਪੂਰਵਕ ਇਲਾਜ ਕੀਤਾ। ਕੋਵਿਡ-19 ਮਹਾਮਾਰੀ ਅਤੇ ਦੇਸ਼ ਵਿਚ ਜੰਗ ਦੀ ਸਥਿਤੀ ਕਾਰਨ ਉਸ ਨੂੰ ਸਮੇਂ ਰਹਿੰਦੇ ਇਲਾਜ ਨਹੀਂ ਮਿਲ ਸਕਿਆ।

ਇਹ ਵੀ ਪੜ੍ਹੋ- ਮਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਈਮੇਲ 'ਚ ਲਿਖਿਆ- 'ਹਰ ਕੋਈ ਮਾਰਿਆ ਜਾਵੇਗਾ, ਕੋਈ ਨਹੀਂ ਬਚੇਗਾ'

ਆਪਣੀ ਧੀ ਰਾਇਮਾਸ ਲਈ ਵਧੀਆ ਦੇਖਭਾਲ ਅਤੇ ਦ੍ਰਿੜ ਇਰਾਦਾ ਲੈ ਪਿਤਾ ਮਈ 2024 ਨੂੰ ਇਰਾਕ ਤੋਂ ਫਿਰ ਭਾਰਤ ਪਰਤਿਆ। ਡਾ. ਸਤਭਾਈ ਨੇ 30 ਮਈ 2024 ਨੂੰ ਦੋ ਭਾਗਾਂ ਦੀ ਸਰਜਰੀ ਦਾ ਪਹਿਲਾ ਪੜਾਅ ਪੂਰਾ ਕੀਤਾ। ਇਸ ਵਿਚ ਕਰਾਸ ਫੇਸ਼ੀਅਲ ਨਰਵ ਗ੍ਰਾਫਟਿੰਗ ਸ਼ਾਮਲ ਸੀ। ਸਰਜਰੀ ਸਫ਼ਲ ਰਹੀ ਅਤੇ ਰਾਇਮਾਸ ਨੂੰ 3 ਦਿਨਾਂ ਬਾਅਦ ਛੁੱਟੀ ਦੇ ਦਿੱਤੀ ਗਈ। ਡਾ. ਸਤਭਾਈ ਨੇ ਦੱਸਿਆ ਕਿ ਅਪ੍ਰੈਲ 2025 ਵਿਚ ਸਰਜਰੀ ਦੇ ਦੂਜੇ ਪੜਾਅ ਤੋਂ ਪਹਿਲਾਂ ਅਸੀਂ ਨਰਵ ਰਿਕਵਰੀ ਲਈ 8 ਤੋਂ 10 ਮਹੀਨੇ ਇੰਤਜ਼ਾਰ ਕਰਾਂਗੇ। ਇਸ ਵਿਚ ਉਸ ਦੇ ਪੱਟ ਤੋਂ ਉਸ ਦੇ ਚਿਹਰੇ ਲਈ ਮਾਸਪੇਸ਼ੀ ਟਰਾਂਸਪਲਾਂਟ ਕਰਾਂਗੇ, ਜਿਸ ਤੋਂ ਚਿਹਰੇ 'ਤੇ ਮੂਵਮੈਂਟ ਅਤੇ ਸਮਰੂਪਤਾ ਨੂੰ ਬਹਾਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਅੱਧੀ ਰਾਤ ਵਾਪਰੀ ਵੱਡੀ ਘਟਨਾ; ਸੁੱਤੇ ਪਏ ਲੋਕਾਂ ਨੂੰ ਪਈਆਂ ਭਾਜੜਾਂ

ਓਧਰ ਰਾਇਮਾਸ ਦੇ ਪਿਤਾ ਨੇ ਡਾਕਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਧੀ ਦੀ ਤਕਲੀਫ਼ ਵੇਖ ਕੇ ਮੈਂ ਕਾਫੀ ਡਰ ਗਿਆ ਸੀ। ਇਰਾਕ ਵਿਚ ਜੰਗ ਕਾਰਨ ਘਰ ਤੋਂ ਬਾਹਰ ਨਿਕਲਣਾ ਕਿਸੇ ਖਤਰੇ ਤੋਂ ਘੱਟ ਨਹੀਂ ਸੀ ਪਰ ਬੱਚੀ ਨੂੰ ਇਲਾਜ ਲਈ ਭਾਰਤ ਲਿਆਉਣਾ ਵੀ ਜ਼ਰੂਰੀ ਸੀ। ਡਾ. ਸਤਭਾਈ ਅਤੇ ਉਨ੍ਹਾਂ ਦੀ ਟੀਮ ਦੀ ਬਦੌਲਤ ਮੇਰੀ ਧੀ ਮੁਸਕਰਾ ਸਕਦੀ ਹੈ। ਖਾ ਸਕਦੀ ਹੈ ਅਤੇ ਬੋਲ ਸਕਦੀ ਹੈ। ਮੈਨੂੰ ਉਮੀਦ ਹੈ ਕਿ ਜਿਵੇਂ ਮੇਰੀ ਧੀ ਦੀ ਹਾਲਤ ਸੁਧਰੇਗੀ, ਸਾਡੇ ਦੇਸ਼ ਦਾ ਸੰਘਰਸ਼ ਵੀ ਖਤਮ ਹੋ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Tanu

Content Editor

Related News