ਆਯੂਸ਼ ਮਹਾਤ੍ਰੇ ਕਰੇਗਾ ਮੁੰਬਈ ਟੀਮ ਦੀ ਕਪਤਾਨੀ
Thursday, Aug 14, 2025 - 02:12 PM (IST)

ਮੁੰਬਈ– ਆਯੂਸ਼ ਮਹਾਤ੍ਰੇ ਆਗਾਮੀ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਬੁੱਚੀ ਬਾਬੂ ਟੂਰਨਾਮੈਂਟ ਵਿਚ ਮੁੰਬਈ ਟੀਮ ਦੀ ਕਪਤਾਨੀ ਕਰੇਗਾ। ਤਾਮਿਲਨਾਡੂ ਕ੍ਰਿਕਟ ਸੰਘ ਵੱਲੋਂ ਆਯੋਜਿਤ ਇਹ ਬਹੁ-ਦਿਨਾ ਟੂਰਨਾਮੈਂਟ 18 ਅਗਸਤ ਤੋਂ 9 ਸਤੰਬਰ ਤੱਕ ਚੇਨਈ ਵਿਚ ਖੇਡਿਆ ਜਾਵੇਗਾ । ਮੁੰਬਈ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਸੰਖੇਪ ਤੇ ਅੰਡਰ-19 ਟੀਮ ਦੀ ਕਪਤਾਨੀ ਕਰਦੇ ਹੋਏ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਨ ਵਾਲੇ ਨੌਜਵਾਨ ਆਯੂਸ਼ ਮਹਾਤ੍ਰੇ ਨੂੰ 17 ਮੈਂਬਰੀ ਟੀਮ ਦੀ ਕਮਾਨ ਸੌਂਪੀ ਹੈ। ਟੀਮ ਵਿਚ ਸਰਫਰਾਜ਼ ਖਾਨ ਤੇ ਮੁਸ਼ੀਰ ਖਾਨ ਵੀ ਸ਼ਾਮਲ ਹਨ।