''ਅੱਜ ਭੁੱਲ ਕੇ ਵੀ ਨਾ ਕਰਿਓ ਟਰੇਨ ''ਚ ਸਫ਼ਰ..!'' ਇਰਾਨ ''ਤੇ ਕਹਿਰ ਵਰ੍ਹਾਉਣ ਦੀ ਤਿਆਰੀ ''ਚ ਇਜ਼ਰਾਈਲ
Tuesday, Apr 07, 2026 - 01:04 PM (IST)
ਇੰਟਰਨੈਸ਼ਨਲ ਡੈਸਕ- ਇਰਾਨ ਅਤੇ ਅਮਰੀਕਾ-ਇਜ਼ਰਾਈਲ ਵਿਚਾਲੇ ਜਾਰੀ ਜੰਗ ਹੋਰ ਭਿਆਨਕ ਰੂਪ ਧਾਰਨ ਕਰ ਗਈ ਹੈ। ਇਸੇ ਦਰਮਿਆਨ ਇਜ਼ਰਾਈਲੀ ਫੌਜ ਨੇ ਇਰਾਨੀ ਨਾਗਰਿਕਾਂ ਲਈ ਇੱਕ ਬੇਹੱਦ ਡਰਾਉਣੀ ਚਿਤਾਵਨੀ ਜਾਰੀ ਕੀਤੀ ਹੈ। ਇਜ਼ਰਾਈਲ ਨੇ ਇਰਾਨ ਦੇ ਰੇਲਵੇ ਨੈੱਟਵਰਕ ਨੂੰ 'ਹਾਈ-ਰਿਸਕ ਜ਼ੋਨ' ਐਲਾਨਦਿਆਂ ਲੋਕਾਂ ਨੂੰ ਟ੍ਰੇਨਾਂ ਅਤੇ ਰੇਲਵੇ ਸਟੇਸ਼ਨਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।
ਇਜ਼ਰਾਈਲੀ ਫੌਜ ਨੇ ਫਾਰਸੀ ਭਾਸ਼ਾ ਵਿੱਚ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕਿਹਾ, "ਇਰਾਨ ਵਿੱਚ ਰੇਲ ਯਾਤਰੀਆਂ ਲਈ ਜ਼ਰੂਰੀ ਸੂਚਨਾ: ਰੇਲਵੇ ਇਨਫ੍ਰਾਸਟ੍ਰਕਚਰ ਦੇ ਨੇੜੇ ਰਹਿਣਾ ਤੁਹਾਡੀ ਜਾਨ ਲਈ ਖ਼ਤਰਾ ਬਣ ਸਕਦਾ ਹੈ। ਅੱਜ ਰਾਤ 9 ਵਜੇ ਤੱਕ ਰੇਲ 'ਚ ਸਫ਼ਰ ਕਰਨ ਤੋਂ ਬਚੋ।"
ਇਜ਼ਰਾਈਲ ਦੀ ਇਹ ਚਿਤਾਵਨੀ ਅਜਿਹੇ ਸਮੇਂ ਆਈ ਹੈ ਜਦੋਂ ਅਮਰੀਕਾ ਅਤੇ ਇਜ਼ਰਾਈਲ ਨੇ ਇਰਾਨ ਦੇ ਟ੍ਰਾਂਸਪੋਰਟ ਅਤੇ ਸਪਲਾਈ ਲਾਈਨਾਂ ਨੂੰ ਤਬਾਹ ਕਰਨ ਦੀ ਰਣਨੀਤੀ ਬਣਾਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਜ਼ਰਾਈਲ ਇਰਾਨੀ ਫੌਜ ਦੀ ਆਵਾਜਾਈ ਨੂੰ ਰੋਕਣ ਲਈ ਰੇਲਵੇ ਟਰੈਕਾਂ ਅਤੇ ਪੁਲਾਂ 'ਤੇ ਵੱਡੇ ਹਮਲੇ ਕਰ ਸਕਦਾ ਹੈ।
ਇਹ ਵੀ ਪੜ੍ਹੋ- 'ਗੁਆਚ ਗਈਆਂ ਹੋਰਮੁਜ਼ ਦੀਆਂ ਚਾਬੀਆਂ..!', ਟਰੰਪ ਦੀ ਧਮਕੀ ਦਾ ਇਰਾਨ ਨੇ ਦਿੱਤਾ ਕਰਾਰਾ ਜਵਾਬ
ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਹੋਰਮੁਜ਼ ਦੀ ਖਾੜੀ ਨੂੰ ਲੈ ਕੇ ਦਿੱਤੀ ਗਈ ਡੈੱਡਲਾਈਨ ਖ਼ਤਮ ਹੋਣ ਤੋਂ ਬਾਅਦ, ਇਹ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਅਤੇ ਇਜ਼ਰਾਈਲ ਹੁਣ ਇਰਾਨ ਦੇ ਅੰਦਰੂਨੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਚਿਤਾਵਨੀ ਤੋਂ ਬਾਅਦ ਇਰਾਨ ਦੇ ਪ੍ਰਮੁੱਖ ਰੇਲਵੇ ਸਟੇਸ਼ਨਾਂ 'ਤੇ ਹੜਕੰਪ ਮਚ ਗਿਆ ਹੈ। ਤਹਿਰਾਨ, ਇਸਫਾਹਾਨ ਅਤੇ ਮਸ਼ਹਦ ਵਰਗੇ ਵੱਡੇ ਸ਼ਹਿਰਾਂ ਵਿੱਚ ਯਾਤਰੀਆਂ ਨੇ ਆਪਣਾ ਸਫਰ ਰੱਦ ਕਰ ਦਿੱਤਾ ਹੈ। ਰੇਲਵੇ ਸਟੇਸ਼ਨਾਂ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ, ਪਰ ਇਜ਼ਰਾਈਲ ਦੇ ਸਿੱਧੇ ਅਲਰਟ ਨੇ ਲੋਕਾਂ ਵਿੱਚ ਭਾਰੀ ਦਹਿਸ਼ਤ ਪੈਦਾ ਕਰ ਦਿੱਤੀ ਹੈ।
ਇਹੀ ਨਹੀਂ, ਇਰਾਨ ਵਿੱਚ ਜਾਰੀ ਇਸ ਹਫੜਾ-ਦਫੜੀ ਕਾਰਨ ਗੁਆਂਢੀ ਦੇਸ਼ਾਂ ਨਾਲ ਲੱਗਦੀਆਂ ਰੇਲ ਸੇਵਾਵਾਂ ਅਤੇ ਕਾਰਗੋ ਟ੍ਰੇਨਾਂ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਵਿਸ਼ਵ ਪੱਧਰ 'ਤੇ ਯਾਤਰਾ ਸਲਾਹਕਾਰਾਂ ਨੇ ਇਸ ਖੇਤਰ ਵਿੱਚ ਕਿਸੇ ਵੀ ਤਰ੍ਹਾਂ ਦੀ ਆਵਾਜਾਈ ਨੂੰ ਬਹੁਤ ਖ਼ਤਰਨਾਕ ਦੱਸਿਆ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਭਾਰਤ ਦੇ ਮੋਸਟ ਵਾਂਟੇਡ ਗੈਂਗਸਟਰ ਦਾ ਅਮਰੀਕਾ 'ਚ ਗੋਲ਼ੀਆਂ ਮਾਰ ਕੇ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
