ਜੰਗ ਵਿਚਾਲੇ ਇਰਾਨ ਦਾ ਅਨੋਖਾ ਕਦਮ ! ਅਮਰੀਕੀ ਨਾਗਰਿਕਾਂ ਦੇ ਨਾਂ ਲਿਖੀ ''ਚਿੱਠੀ''

Thursday, Apr 02, 2026 - 03:29 PM (IST)

ਜੰਗ ਵਿਚਾਲੇ ਇਰਾਨ ਦਾ ਅਨੋਖਾ ਕਦਮ ! ਅਮਰੀਕੀ ਨਾਗਰਿਕਾਂ ਦੇ ਨਾਂ ਲਿਖੀ ''ਚਿੱਠੀ''

ਇੰਟਰਨੈਸ਼ਨਲ ਡੈਸਕ- ਇਰਾਨ ਅਤੇ ਅਮਰੀਕਾ ਵਿਚਾਲੇ ਜਾਰੀ ਭਿਆਨਕ ਜੰਗ ਦਰਮਿਆਨ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਇੱਕ ਹੈਰਾਨੀਜਨਕ ਕਦਮ ਚੁੱਕਿਆ ਹੈ। ਉਨ੍ਹਾਂ ਨੇ ਅਮਰੀਕੀ ਨਾਗਰਿਕਾਂ ਦੇ ਨਾਂ ਇੱਕ ਖੁੱਲ੍ਹੀ ਚਿੱਠੀ ਲਿਖੀ ਹੈ, ਜਿਸ ਵਿੱਚ ਉਨ੍ਹਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਦੀ ਸਖ਼ਤ ਆਲੋਚਨਾ ਕੀਤੀ ਹੈ ਅਤੇ ਅਮਰੀਕੀ ਜਨਤਾ ਨੂੰ ਜੰਗ ਦੇ ਨਤੀਜਿਆਂ ਬਾਰੇ ਸੋਚਣ ਦੀ ਅਪੀਲ ਕੀਤੀ ਹੈ।

ਪੇਜ਼ੇਸ਼ਕੀਅਨ ਨੇ ਟਰੰਪ ਦੀ 'ਅਮਰੀਕਾ ਫਸਟ' ਨੀਤੀ 'ਤੇ ਸਵਾਲ ਉਠਾਉਂਦਿਆਂ ਪੁੱਛਿਆ ਕਿ ਕੀ ਹਜ਼ਾਰਾਂ ਮੀਲ ਦੂਰ ਇਰਾਨੀ ਬੱਚਿਆਂ ਅਤੇ ਬੇਗੁਨਾਹਾਂ ਦਾ ਖੂਨ ਵਹਾ ਕੇ ਅਮਰੀਕਾ ਸੱਚਮੁੱਚ ਮਹਾਨ ਬਣ ਰਿਹਾ ਹੈ ? ਉਨ੍ਹਾਂ ਕਿਹਾ ਕਿ ਇਹ ਨੀਤੀ ਅਸਲ ਵਿੱਚ ਅਮਰੀਕਾ ਨੂੰ ਬਰਬਾਦ ਕਰ ਰਹੀ ਹੈ। ਇਰਾਨੀ ਰਾਸ਼ਟਰਪਤੀ ਨੇ ਅਮਰੀਕੀ ਟੈਕਸਦਾਤਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਡੀ ਮਿਹਨਤ ਦੀ ਕਮਾਈ ਮਿਜ਼ਾਈਲਾਂ ਅਤੇ ਬੰਬਾਂ 'ਤੇ ਖਰਚ ਕੀਤੀ ਜਾ ਰਹੀ ਹੈ, ਜਿਸ ਨਾਲ ਨਾ ਤਾਂ ਅਮਰੀਕਾ ਸੁਰੱਖਿਅਤ ਹੋ ਰਿਹਾ ਹੈ ਅਤੇ ਨਾ ਹੀ ਦੁਨੀਆ।

ਇਹ ਵੀ ਪੜ੍ਹੋ- ਟਰੰਪ ਦਾ ਭਾਸ਼ਣ ਖ਼ਤਮ ਹੁੰਦਿਆਂ ਹੀ ਇਰਾਨ ਨੇ ਛੱਡ'ਤੀਆਂ ਮਿਜ਼ਾਈਲਾਂ ! ਕਈ ਸ਼ਹਿਰਾਂ 'ਚ ਵੱਜ ਗਏ 'ਘੁੱਗੂ'

ਉਨ੍ਹਾਂ ਅੱਗੇ ਲਿਖਿਆ ਕਿ ਟਰੰਪ ਪ੍ਰਸ਼ਾਸਨ ਦੁਨੀਆ ਨੂੰ ਗੁੰਮਰਾਹ ਕਰ ਰਿਹਾ ਹੈ ਕਿ ਉਹ ਜੰਗ ਜਿੱਤ ਰਹੇ ਹਨ। ਪੇਜ਼ੇਸ਼ਕੀਅਨ ਅਨੁਸਾਰ, ਇਰਾਨੀ ਲੋਕ ਆਪਣੀ ਧਰਤੀ ਦੀ ਰੱਖਿਆ ਲਈ ਆਖਰੀ ਸਾਹ ਤੱਕ ਲੜਨਗੇ। ਚਿੱਠੀ ਵਿੱਚ ਉਨ੍ਹਾਂ ਨੇ ਅਮਰੀਕੀ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇਤਾਵਾਂ ਨੂੰ ਸਵਾਲ ਕਰਨ ਕਿ ਲੋਕਤੰਤਰ ਦੇ ਨਾਂ 'ਤੇ ਦੂਜੇ ਦੇਸ਼ਾਂ ਦੀ ਪ੍ਰਭੂਸੱਤਾ ਨੂੰ ਕਿਉਂ ਕੁਚਲਿਆ ਜਾ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਪੇਜ਼ੇਸ਼ਕੀਅਨ ਦਾ ਇਹ ਕਦਮ ਅਮਰੀਕਾ ਦੇ ਅੰਦਰ ਟਰੰਪ ਪ੍ਰਸ਼ਾਸਨ ਵਿਰੁੱਧ ਜਨਤਕ ਰੋਸ ਪੈਦਾ ਕਰਨ ਦੀ ਇੱਕ ਦਿਮਾਗੀ ਜੰਗ ਦਾ ਹਿੱਸਾ ਹੈ। ਇਰਾਨ ਚਾਹੁੰਦਾ ਹੈ ਕਿ ਅਮਰੀਕੀ ਜਨਤਾ ਖ਼ੁਦ ਇਸ ਜੰਗ ਦਾ ਵਿਰੋਧ ਕਰੇ। 

ਹਾਲਾਂਕਿ ਵ੍ਹਾਈਟ ਹਾਊਸ ਨੇ ਇਸ ਚਿੱਠੀ ਨੂੰ ਇਰਾਨੀ ਪ੍ਰੋਪੇਗੰਡਾ ਕਰਾਰ ਦਿੱਤਾ ਹੈ। ਟਰੰਪ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਰਾਨੀ ਲੀਡਰਸ਼ਿਪ ਆਪਣੀ ਹਾਰ ਦੇ ਡਰੋਂ ਹੁਣ ਅਮਰੀਕੀ ਜਨਤਾ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਇਰਾਨ ਦਾ ਇਕ ਸੋਚਿਆ-ਸਮਝਿਆ ਕਦਮ ਹੈ, ਤਾਂ ਜੋ ਅਮਰੀਕੀ ਨਾਗਰਿਕਾਂ ਨੂੰ ਟਰੰਪ ਦੀਆਂ ਨੀਤੀਆਂ ਤੋਂ ਜਾਣੂ ਕਰਵਾ ਕੇ ਉਨ੍ਹਾਂ ਖਿਲਾਫ਼ ਕੀਤਾ ਜਾ ਸਕੇ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News