ਇਰਾਨ ਜੰਗ ਵਿਚਾਲੇ ਰੂਸ-ਯੂਕ੍ਰੇਨ ਦੀ ਜੰਗ ਨੇ ਵੀ ਫੜਿਆ ਜ਼ੋਰ ! ਡਰੋਨ ਹਮਲਿਆਂ ''ਚ 5 ਲੋਕਾਂ ਦੀ ਮੌਤ

Saturday, Apr 04, 2026 - 04:55 PM (IST)

ਇਰਾਨ ਜੰਗ ਵਿਚਾਲੇ ਰੂਸ-ਯੂਕ੍ਰੇਨ ਦੀ ਜੰਗ ਨੇ ਵੀ ਫੜਿਆ ਜ਼ੋਰ ! ਡਰੋਨ ਹਮਲਿਆਂ ''ਚ 5 ਲੋਕਾਂ ਦੀ ਮੌਤ

ਇੰਟਰਨੈਸ਼ਨਲ ਡੈਸਕ- ਇਰਾਨ ਜੰਗ ਨੇ ਜਿੱਥੇ ਪੂਰੇ ਮਿਡਲ ਈਸਟ 'ਚ ਕਹਿਰ ਢਾਹਿਆ ਹੋਇਆ ਹੈ, ਇਸੇ ਦੌਰਾਨ ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਨੇ ਇੱਕ ਵਾਰ ਫਿਰ ਖ਼ੂਨੀ ਰੂਪ ਧਾਰ ਲਿਆ ਹੈ। ਸ਼ਨੀਵਾਰ ਰਾਤ ਨੂੰ ਰੂਸ ਵੱਲੋਂ ਕੀਤੇ ਗਏ ਭਾਰੀ ਡਰੋਨ ਹਮਲਿਆਂ ਵਿੱਚ 5 ਯੂਕ੍ਰੇਨੀ ਨਾਗਰਿਕ ਮਾਰੇ ਗਏ ਅਤੇ 30 ਹੋਰ ਜ਼ਖਮੀ ਹੋ ਗਏ। ਇਹ ਹਮਲੇ ਉਸ ਵੇਲੇ ਹੋਏ ਜਦੋਂ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨਾਲ ਮੁਲਾਕਾਤ ਕਰਨ ਲਈ ਇਸਤਾਂਬੁਲ ਗਏ ਹੋਏ ਹਨ।

ਯੂਕ੍ਰੇਨ ਦੀ ਹਵਾਈ ਫੌਜ ਅਨੁਸਾਰ, ਰੂਸ ਨੇ ਰਾਤੋ-ਰਾਤ 286 ਡਰੋਨ ਦਾਗੇ, ਜਿਨ੍ਹਾਂ ਵਿੱਚੋਂ 260 ਨੂੰ ਯੂਕ੍ਰੇਨ ਨੇ ਹਵਾ ਵਿੱਚ ਹੀ ਮਾਰ ਗਿਰਾਉਣ ਦਾ ਦਾਅਵਾ ਕੀਤਾ ਹੈ। ਇਸ ਹਮਲੇ ਦੌਰਾਨ ਨਿਕੋਪੋਲ ਸ਼ਹਿਰ ਵਿੱਚ ਸਭ ਤੋਂ ਵੱਧ ਜਾਨੀ ਨੁਕਸਾਨ ਹੋਇਆ, ਜਿੱਥੇ 3 ਔਰਤਾਂ ਸਣੇ 5 ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ 14 ਸਾਲਾ ਲੜਕੀ ਸਮੇਤ 19 ਲੋਕ ਜ਼ਖਮੀ ਹੋ ਗਏ। ਹਮਲੇ ਵਿੱਚ ਬਾਜ਼ਾਰ ਅਤੇ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ।

ਇਹ ਵੀ ਪੜ੍ਹੋੋ- 'ਸਰਪੰਚ ਸਾਬ੍ਹ' 'ਤੇ ਲੱਗੇਗਾ Ban ! ਲਗਾਤਾਰ ਦੋ ਮੈਚਾਂ 'ਚ ਜਿੱਤ ਦੇ ਬਾਵਜੂਦ 'ਪੰਜਾਬ' ਲਈ ਖੜ੍ਹੀ ਹੋਈ ਵੱਡੀ ਮੁਸੀਬਤ

ਰੂਸੀ ਸਰਹੱਦ ਦੇ ਨੇੜੇ ਸਥਿਤ ਸੂਮੀ ਸ਼ਹਿਰ ਵਿੱਚ ਰਿਹਾਇਸ਼ੀ ਇਲਾਕਿਆਂ 'ਤੇ ਹੋਏ ਹਮਲੇ ਵਿੱਚ ਇੱਕ 15 ਸਾਲਾ ਨੌਜਵਾਨ ਸਮੇਤ 11 ਲੋਕ ਜ਼ਖਮੀ ਹੋ ਗਏ। ਰਾਜਧਾਨੀ ਕੀਵ ਵਿੱਚ ਵੀ ਇੱਕ ਡਰੋਨ ਹਮਲੇ ਕਾਰਨ ਦਫ਼ਤਰ ਅਤੇ ਗੋਦਾਮ ਦੀ ਇਮਾਰਤ ਵਿੱਚ ਅੱਗ ਲੱਗ ਗਈ, ਹਾਲਾਂਕਿ ਇੱਥੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਇਸ ਹਮਲੇ 'ਤੇ ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਉਨ੍ਹਾਂ ਨੇ ਯੂਕ੍ਰੇਨ ਦੇ ਸਿਰਫ਼ ਫੌਜੀ-ਉਦਯੋਗਿਕ ਅਤੇ ਊਰਜਾ ਟਿਕਾਣਿਆਂ ਨੂੰ ਹੀ ਨਿਸ਼ਾਨਾ ਬਣਾਇਆ ਹੈ। ਇਸ ਮਗਰੋਂ ਰੂਸ ਨੇ ਦਾਅਵਾ ਕੀਤਾ ਕਿ ਉਸ ਨੇ ਵੀ 85 ਯੂਕ੍ਰੇਨੀ ਡਰੋਨ ਡੇਗੇ ਹਨ। ਦੋਵਾਂ ਦੇਸ਼ਾਂ ਵਿਚਾਲੇ ਡਰੋਨ ਜੰਗ ਹੁਣ ਰਿਹਾਇਸ਼ੀ ਇਲਾਕਿਆਂ ਤੱਕ ਪਹੁੰਚ ਚੁੱਕੀ ਹੈ, ਜਿਸ ਵਿੱਚ ਬੇਗੁਨਾਹ ਨਾਗਰਿਕਾਂ ਅਤੇ ਬੱਚਿਆਂ ਨੂੰ ਆਪਣੀ ਜਾਨ ਗੁਆਉਣੀ ਪੈ ਰਹੀ ਹੈ। ਜ਼ੇਲੇਂਸਕੀ ਦੀ ਤੁਰਕੀ ਯਾਤਰਾ ਇਸ ਜੰਗ ਨੂੰ ਰੋਕਣ ਲਈ ਕੋਈ ਸ਼ਾਂਤੀ ਦਾ ਰਾਹ ਕੱਢ ਸਕਦੀ ਹੈ ਜਾਂ ਨਹੀਂ, ਇਸ 'ਤੇ ਪੂਰੀ ਦੁਨੀਆ ਦੀ ਨਜ਼ਰ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News