IPS ਪੂਰਨ ਕੁਮਾਰ ਖੁਦਕੁਸ਼ੀ ਮਾਮਲਾ: ਪੋਸਟਮਾਰਟਮ ਲਈ ਸਹਿਮਤ ਪਰਿਵਾਰ, ਅੱਜ ਹੀ ਹੋਵੇਗਾ ਅੰਤਿਮ ਸੰਸਕਾਰ

Wednesday, Oct 15, 2025 - 08:16 AM (IST)

IPS ਪੂਰਨ ਕੁਮਾਰ ਖੁਦਕੁਸ਼ੀ ਮਾਮਲਾ: ਪੋਸਟਮਾਰਟਮ ਲਈ ਸਹਿਮਤ ਪਰਿਵਾਰ, ਅੱਜ ਹੀ ਹੋਵੇਗਾ ਅੰਤਿਮ ਸੰਸਕਾਰ

ਚੰਡੀਗੜ੍ਹ, ਹਰਿਆਣਾ : ਹਰਿਆਣਾ ਪੁਲਸ ਦੇ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਦੇ ਖੁਦਕੁਸ਼ੀ ਮਾਮਲੇ ਨੂੰ ਲੈ ਕੇ ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆਈ ਹੈ। ਕਈ ਦਿਨਾਂ ਤੋਂ ਚੱਲ ਰਹੇ ਵਿਵਾਦ ਤੋਂ ਬਾਅਦ ਵਾਈ. ਪੂਰਨ ਕੁਮਾਰ ਦਾ ਪਰਿਵਾਰ ਆਖਰਕਾਰ ਉਹਨਾਂ ਦਾ ਪੋਸਟਮਾਰਟਮ ਕਰਵਾਉਣ ਲਈ ਤਿਆਰ ਹੋ ਗਿਆ ਹੈ। ਸੂਤਰਾਂ ਦੇ ਮਿਲੀ ਜਾਣਕਾਰੀ ਮੁਤਾਬਕ ਪਰਿਵਾਰ ਵਲੋਂ ਇਜਾਜ਼ਤ ਮਿਲਣ ਤੋਂ ਬਾਅਦ ਅੱਜ ਸਵੇਰੇ 8.30 ਵਜੇ ਦੇ ਕਰੀਬ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ। 

ਪੜ੍ਹੋ ਇਹ ਵੀ : 1,02,20,00,000 ਰੁਪਏ ਦਾ ਬੋਨਸ! ਦੀਵਾਲੀ 'ਤੇ ਸੂਬਾ ਸਰਕਾਰ ਨੇ ਮੁਲਾਜ਼ਮਾਂ ਲਈ ਖੋਲ੍ਹਿਆ ਖਜ਼ਾਨਾ

ਇਸ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸੰਸਕਾਰ ਬੁੱਧਵਾਰ ਸ਼ਾਮ 4 ਵਜੇ ਦੇ ਕਰੀਬ ਹੋਣ ਦੀ ਉਮੀਦ ਹੈ। ਆਈਪੀਐਸ ਅਧਿਕਾਰੀ ਦਾ ਪੋਸਟਮਾਰਟਮ ਬੁੱਧਵਾਰ ਸਵੇਰੇ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਕੀਤਾ ਜਾਵੇਗਾ। ਦਰਅਸਲ, ਇਸ ਮਾਮਲੇ ਵਿੱਚ ਬਣਾਈ ਗਈ 31 ਮੈਂਬਰੀ ਕਮੇਟੀ ਅਤੇ ਡੀਜੀਪੀ ਸ਼ਤਰੂਘਨ ਕਪੂਰ ਨੂੰ ਛੁੱਟੀ 'ਤੇ ਭੇਜਣ ਦੇ ਸਰਕਾਰ ਦੇ ਫ਼ੈਸਲੇ ਤੋਂ ਪਰਿਵਾਰ ਸੰਤੁਸ਼ਟ ਸੀ, ਜਿਸ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੋ ਸਕਦਾ ਹੈ। ਪੋਸਟਮਾਰਟਮ ਕਰਵਾਉਣ ਨੂੰ ਲੈ ਕੇ ਪਿਛਲੇ ਅੱਠ ਦਿਨਾਂ ਤੋਂ ਵਾਰ-ਵਾਰ ਕਿਹਾ ਜਾ ਰਿਹਾ ਸੀ। ਪੂਰਨ ਕੁਮਾਰ ਦੀ ਆਈਏਐਸ ਅਧਿਕਾਰੀ ਪਤਨੀ ਅਮਨੀਤ ਕੌਰ ਅਤੇ ਉਨ੍ਹਾਂ ਦੀਆਂ ਦੋ ਧੀਆਂ ਨੇ ਐਫਆਈਆਰ ਵਿੱਚ ਸਾਬਕਾ ਡੀਜੀਪੀ ਅਤੇ ਐਸਪੀ, ਰੋਹਤਕ, ਨਰਿੰਦਰ ਬਿਜਾਰਨੀਆ ਨੂੰ ਦੋਸ਼ੀ ਵਜੋਂ ਨਾਮਜ਼ਦ ਕਰਨ 'ਤੇ ਜ਼ੋਰ ਦਿੱਤਾ।

ਪੜ੍ਹੋ ਇਹ ਵੀ : ਦੀਵਾਲੀ ਦੀ ਸਫ਼ਾਈ ਨੇ ਚਮਕਾ 'ਤੀ ਨੌਜਵਾਨ ਦੀ ਕਿਸਮਤ, ਘਰ 'ਚੋਂ ਮਿਲੇ 2000 ਰੁਪਏ ਦੇ ਨੋਟਾਂ ਦੇ ਬੰਡਲ

ਦੱਸ ਦੇਈਏ ਕਿ ਆਈਪੀਐਸ ਅਧਿਕਾਰੀ ਪੂਰਨ ਕੁਮਾਰ ਵਲੋਂ ਖੁਦਕੁਸ਼ੀ ਕੀਤੇ ਜਾਣ ਤੋਂ ਬਾਅਦ ਰੋਹਤਕ ਵਿੱਚ ਏਐਸਆਈ ਸੰਦੀਪ ਲਾਠਰ ਦੀ ਖੁਦਕੁਸ਼ੀ ਨੇ ਇਸ ਮਾਮਲੇ ਨੂੰ ਹੋਰ ਵੀ ਗੁੰਝਲਦਾਰ ਬਣਾ ਦਿੱਤਾ। ਉਹਨਾਂ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਜਾਰੀ ਕੀਤੀ ਇੱਕ ਵੀਡੀਓ ਵਿੱਚ ਆਈਪੀਐਸ ਅਧਿਕਾਰੀ ਅਤੇ ਉਸਦੀ ਆਈਏਐਸ ਪਤਨੀ ਅਮਨੀਤ ਕੁਮਾਰ 'ਤੇ ਗੰਭੀਰ ਦੋਸ਼ ਲਗਾਏ ਹਨ। ਇਹਨਾਂ ਦੋਸ਼ਾਂ ਨੇ ਇਸ ਮਾਮਲੇ ਦੀ ਕੀਤੀ ਜਾ ਰਹੀ ਜਾਂਚ ਨੂੰ ਹੋਰ ਵੀ ਮੁਸ਼ਕਲਾਂ ਵਿਚ ਪਾ ਦਿੱਤਾ, ਜਿਸ ਤੋਂ ਬਾਅਦ ਪੁਲਸ ਵਿਭਾਗ ਦੀਆਂ ਨਿੰਦਾ ਉੱਡ ਗਈਆਂ। ਇਸ ਵੀਡੀਓ ਤੋਂ ਬਾਅਦ ਪੂਰਨ ਕੁਮਾਰ ਦੇ ਪਰਿਵਾਰ ਲਈ ਮੁਸ਼ਕਲਾਂ ਵੱਧ ਸਕਦੀਆਂ ਹਨ। 

ਪੜ੍ਹੋ ਇਹ ਵੀ : ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲ-ਕਾਲਜ ਬੰਦ ਰੱਖਣ ਦੇ ਹੁਕਮ, ਜਾਣੋ ਕਾਰਨ ਤੇ ਪੜ੍ਹੋ ਪੂਰੀ LIST

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News